RBI ਅਗਲੇ ਹਫਤੇ ਮੁਦਰਾ ਸਮੀਖਿਆ ’ਚ 0.25 ਫੀਸਦੀ ਵਧਾ ਸਕਦੈ ਰਿਵਰਸ ਰੇਪੋ ਦਰ

Friday, Feb 04, 2022 - 10:42 AM (IST)

RBI ਅਗਲੇ ਹਫਤੇ ਮੁਦਰਾ ਸਮੀਖਿਆ ’ਚ 0.25 ਫੀਸਦੀ ਵਧਾ ਸਕਦੈ ਰਿਵਰਸ ਰੇਪੋ ਦਰ

ਮੁੰਬਈ (ਭਾਸ਼ਾ) – ਬ੍ਰਿਟੇਨ ਦੀ ਇਕ ਬ੍ਰੋਕਰੇਜ ਫਰਮ ਨੇ ਕਿਹਾ ਕਿ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਵਾਧੂ ਨਕਦੀ ਨੂੰ ਜਜ਼ਬ ਕਰਨ ਲਈ ਰਿਵਰਸ ਰੇਪੋ ਦਰ ’ਚ 0.25 ਫੀਸਦੀ ਤੱਕ ਦਾ ਵਾਧਾ ਕਰ ਸਕਦੀ ਹੈ, ਹਾਲਾਂਕਿ ਰੇਪੋ ਦਰ, ਜਿਸ ’ਤੇ ਕੇਂਦਰੀ ਬੈਂਕ ਉਧਾਰ ਦਿੰਦਾ ਹੈ, ਵਿਚ ਸਥਿਤੀ ਜਿਉਂ ਦੀ ਤਿਉਂ ਬਣੀ ਰਹਿ ਸਕਦੀ ਹੈ। ਬਾਰਕਲੇਜ ਦੇ ਵਿਸ਼ਲੇਸ਼ਕਾਂ ਨੇ ਅਗਲੇ ਹਫਤੇ ਹੋਣ ਵਾਲੀ ਐੱਮ. ਪੀ. ਸੀ. ਦੀ ਬੈਠਕ ਤੋਂ ਪਹਿਲਾਂ ਕਿਹਾ ਕਿ ਓਮੀਕ੍ਰੋਮ ਰੂਪ ਦੇ ਪ੍ਰਕੋਪ ਅਤੇ ਮੁਕਾਬਲਤਨ ਅਨੁਕੂਲ ਮਹਿੰਗਾਈ ਦਗਰਮਿਆਨ ਰਿਜ਼ਰਵ ਬੈਂਕ ਕੋਲ ਵਾਧਾ ਸਮਰਥਕ ਮੁਦਰਾ ਨੀਤੀ ਨੂੰ ਬਣਾਈ ਰੱਖਣ ਲਈ ਗੁੰਜਾਇਸ਼ ਹੈ। ਬਾਰਕਲੇਜ ਨੇ ਰਿਪੋਰਟ ’ਚ ਕਿਹਾ ਕਿ ਕੇਂਦਰੀ ਬੈਂਕ ਆਪਣੇ ਨਕਦੀ ਪ੍ਰਬੰਧਨ ਉਪਾਅ ਦੇ ਮੱਦੇਨਜ਼ਰ ਰਿਵਰਸ ਰੇਪੋ ਦਰ ’ਚ 0.20-0.25 ਫੀਸਦੀ ਦਾ ਵਾਧਾ ਕਰ ਸਕਦਾ ਹੈ। ਇਸ ਤੋਂ ਇਲਾਵਾ ਵੀ ਕਈ ਵਿਸ਼ਲੇਸ਼ਕਾਂ ਨੇ ਰਿਵਰਸ ਰੇਪੋ ਰੇਟ ’ਚ ਵਾਧੇ ਦਾ ਅਨੁਮਾਨ ਪ੍ਰਗਟਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰੀ ਉਧਾਰ ’ਚ ਹੈਰਾਨੀਜਨਕ ਵਾਧੇ ਕਾਰਨ ਰਿਜ਼ਰਵ ਬੈਂਕ ਨੀਤੀ ਨੂੰ ਆਮ ਬਣਾਉਣ ਵੱਲ ਵਧ ਸਕਦਾ ਹੈ।


author

Harinder Kaur

Content Editor

Related News