ਭਾਰਤੀ ਰੁਪਏ ਨੂੰ ਇੰਟਰਨੈਸ਼ਨਲ ਕਰੰਸੀ ਬਣਾਉਣ ਲਈ RBI ਨੇ ਬਣਾਇਆ ਮਾਸਟਰ ਪਲਾਨ
Thursday, Jul 06, 2023 - 10:19 AM (IST)
ਮੁੰਬਈ (ਭਾਸ਼ਾ) – ਭਾਰਤੀ ਰੁਪਏ ਨੂੰ ਇੰਟਰਨੈਸ਼ਨਲ ਕਰੰਸੀ ਬਣਾਉਣ ਲਈ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸ਼ਾਰਟ ਟਰਮ ਅਤੇ ਲਾਂਗ ਟਰਮ ਉਪਾਅ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਦੱਸ ਦਈਏ ਕਿ ਇਹ ਸੁਝਾਅ ਆਰ. ਬੀ. ਆਈ. ਵਲੋਂ ਨਿਯੁਕਤ ਕਮੇਟੀ ਨੇ ਦਿੱਤੇ ਹਨ। ਇਨ੍ਹਾਂ ਉਪਾਅ ਮੁਤਾਬਕ ਭਾਰਤੀ ਰੁਪਏ ਨੂੰ ਆਈ. ਐੱਮ. ਐੱਫ. ਦੇ ਸਪੈਸ਼ਲ ਡਰਾਇੰਗ ਰਾਈਟ (ਐੱਸ. ਡੀ. ਆਰ.) ਬਾਸਕੇਟ ’ਚ ਸ਼ਾਮਲ ਕਰਨ ਦੇ ਯਤਨ ਸ਼ੁਰੂ ਕੀਤੇ ਜਾਣਗੇ।
ਐੱਸ. ਡੀ. ਆਰ., ਆਈ. ਐੱਮ. ਐੱਫ. ਵਲੋਂ ਆਪਣੇ ਸਾਰੇ ਮੈਂਬਰ ਦੇਸ਼ਾਂ ਦੇ ਅਧਿਕਾਰਕ ਭੰਡਾਰ ਦੇ ਪੂਰਕ ਲਈ ਬਣਾਈ ਕੌਮਾਂਤਰੀ ਰਾਖਵੀਂ ਜਾਇਦਾਦ ਹੈ। ਇਹ ਆਈ. ਐੱਮ. ਐੱਫ. ਮੈਂਬਰਾਂ ਦੀ ਸੁਤੰਤਰ ਤੌਰ ’ਤੇ ਵਰਤਣ ਯੋਗ ਕਰੰਸੀਆਂ ’ਤੇ ਸੰਭਾਵਿਤ ਦਾਅਵਾ ਹੈ।
ਇਹ ਵੀ ਪੜ੍ਹੋ : 15 ਸਾਲਾਂ ਬਾਅਦ Pakistan ਸ਼ੇਅਰ ਬਾਜ਼ਾਰ ਦੀ ਵੱਡੀ ਛਾਲ; ਜੈਕ ਮਾ ਦੇ ਗੁਪਤ ਪਾਕਿ ਦੌਰੇ ਦੇ ਮਿਲੇ ਸੰਕੇਤ
ਅੰਤਰਰਾਸ਼ਟਰੀਕਰਣ ਪ੍ਰਕਿਰਿਆ ਹੈ, ਘਟਨਾ ਨਹੀਂ
ਉੱਥੇ ਹੀ ਦੂਜੇ ਪਾਸੇ ਆਰ. ਬੀ. ਆਈ. ਦੇ ਕਾਰਜਕਾਰੀ ਡਾਇਰੈਕਟਰ ਆਰ. ਐੱਸ. ਰਾਠੋ ਦੀ ਪ੍ਰਧਾਨਗੀ ਵਾਲੇ ਅੰਤਰ ਸਮੂਹ (ਆਈ. ਡੀ. ਜੀ.) ਨੇ ਰਿਪੋਰਟ ’ਚ ਕਿਹਾ ਕਿ ਅੰਤਰਰਾਸ਼ਟਰੀਕਰਣ ਇਕ ਪ੍ਰਕਿਰਿਆ ਹੈ, ਜਿਸ ’ਚ ਬੀਤੇ ਸਮੇਂ ’ਚ ਹੋਏ ਸਾਰੇ ਯਤਨਾਂ ਨੂੰ ਅੱਗੇ ਵਧਾਉਣ ਦਾ ਯਤਨ ਕੀਤੇ ਜਾਂਦੇ ਹਨ।
ਸ਼ਾਰਟ ਟਰਮ ਉਪਾਅ ਦਾ ਸੁਝਾਅ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਈ. ਐੱਨ. ਆਰ. ਅਤੇ ਸਥਾਨਕ ਕਰੰਸੀਆਂ ’ਚ ਚਾਲਾਨ, ਨਿਪਟਾਰਾ ਅਤੇ ਭੁਗਤਾਨ ਲਈ ਦੋਪੱਖੀ ਅਤੇ ਬਹੁ-ਪੱਖੀ ਵਪਾਰ, ਵਿਵਸਥਾ ਪ੍ਰਸਤਾਵਾਂ ਦੀ ਜਾਂਚ ਕਰਨ ਅਤੇ ਭਾਰਤ ਦੇ ਅੰਦਰ ਅਤੇ ਬਾਹਰ ਦੋਵੇਂ ਥਾਂ ਗੈਰ-ਨਿਵਾਸੀਆਂ (ਵਿਦੇਸ਼ੀ ਬੈਂਕਾਂ ਦੇ ਨੋਸਟ੍ਰੋ ਖਾਤਿਆਂ ਤੋਂ ਇਲਾਵਾ) ਲਈ ਆਈ. ਐੱਨ. ਆਰ. ਖਾਤੇ ਖੋਲ੍ਹਣ ਨੂੰ ਉਤਸ਼ਾਹਿਤ ਕਰਨ ਲਈ ਟੈਂਪਲੇਟ ਤਿਆਰ ਕਰਨ ਅਤੇ ਮਿਆਰੀਕ੍ਰਿਤ ਦ੍ਰਿਸ਼ਟੀਕੋਣ ਅਪਣਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ : ਟਾਟਾ ਦੀਆਂ ਕਾਰਾਂ ਹੋਣਗੀਆਂ ਮਹਿੰਗੀਆਂ, ਕੰਪਨੀ ਨੇ 16 July ਤੋਂ ਕੀਮਤਾਂ ਵਧਾਉਣ ਦਾ ਕੀਤਾ ਐਲਾਨ
ਆਈ. ਡੀ. ਜੀ. ਨੇ ਪੇਸ਼ ਕੀਤੀ ਰਿਪੋਰਟ
ਇੰਟਰ ਡਿਪਾਰਟਮੈਂਟ ਗਰੁੱਪ (ਆਈ. ਡੀ. ਜੀ.) ਦਾ ਟੀਚਾ ਕੌਮਾਂਤਰੀ ਮੁਦਰਾ ਦੇ ਰੂਪ ’ਚ ਭਾਰਤੀ ਰੁਪਏ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨਾ ਅਤੇ ਰੁਪਏ ਦੇ ਅੰਤਰਰਾਸ਼ਟਰੀਕਰਣ ਲਈ ਰੋਡ ਮੈਪ ਤਿਆਰ ਕਰਨਾ ਸੀ। ਆਈ. ਡੀ. ਜੀ. ਨੇ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਹੈ, ਜਿਸ ’ਚ ਸਿਫਾਰਿਸ਼ਾਂ ਦਾ ਅੰਤਿਮ ਸੈੱਟ ਸ਼ਾਮਲ ਹੈ।
ਇਹ ਵੀ ਪੜ੍ਹੋ : ਆਮ ਆਦਮੀ ਨੂੰ ਇਕ ਹੋਰ ਵੱਡਾ ਝਟਕਾ, ਫ਼ਲ-ਸਬਜ਼ੀਆਂ ਮਗਰੋਂ ਹੁਣ ਗੈਸ ਸਿਲੰਡਰ ਹੋਇਆ ਮਹਿੰਗਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।