ਹੁਣ ਬਿਨਾਂ ਸਮਾਰਟਫੋਨ ਤੇ ਇੰਟਰਨੈੱਟ ਤੋਂ ਹੋਵੇਗੀ UPI ਪੇਮੈਂਟ, RBI ਨੇ ਸ਼ੁਰੂ ਕੀਤੀ ਨਵੀਂ ਸੇਵਾ

Wednesday, Mar 09, 2022 - 01:19 PM (IST)

ਹੁਣ ਬਿਨਾਂ ਸਮਾਰਟਫੋਨ ਤੇ ਇੰਟਰਨੈੱਟ ਤੋਂ ਹੋਵੇਗੀ UPI ਪੇਮੈਂਟ, RBI ਨੇ ਸ਼ੁਰੂ ਕੀਤੀ ਨਵੀਂ ਸੇਵਾ

ਮੁੰਬਈ– ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਇਕ ਨਵੀਂ ਸੇਵਾ ਸ਼ੁਰੂ ਕੀਤੀ, ਜਿਸ ਦੇ ਰਾਹੀਂ 40 ਕਰੋੜ ਤੋਂ ਵੱਧ ਫੀਚਰ ਫੋਨ ਜਾਂ ਆਮ ਮੋਬਾਇਲ ਫੋਨ ਯੂਜ਼ਰਸ ਸੁਰੱਖਿਅਤ ਤਰੀਕੇ ਨਾਲ ਡਿਜੀਟਲ ਪੇਮੈਂਟ ਕਰ ਸਕਣਗੇ। ਜਿਨ੍ਹਾਂ ਲੋਕਾਂ ਕੋਲ ਇੰਟਰਨੈੱਟ ਕਨੈਕਸ਼ਨ ਨਹੀਂ ਹੈ, ਉਹ ਯੂ. ਪੀ. ਆਈ. ‘123ਪੇ’ ਨਾਂ ਨਾਲ ਸ਼ੁਰੂ ਕੀਤੀ ਗਈ ਇਸ ਸੇਵਾ ਰਾਹੀਂ ਡਿਜੀਟਲ ਭੁਗਤਾਨ ਕਰ ਸਕਦੇ ਹਨ ਅਤੇ ਇਹ ਸੇਵਾ ਆਮ ਫੋਨ ’ਤੇ ਕੰਮ ਕਰੇਗੀ।

ਇਹ ਵੀ ਪੜ੍ਹੋ– WhatsApp ’ਚ ਆ ਰਿਹੈ ਕਮਾਲ ਦਾ ਫੀਚਰ, ਯੂਜ਼ਰਸ ਨੂੰ ਸੀ ਸਾਲਾਂ ਤੋਂ ਇੰਤਜ਼ਾਰ

ਦਾਸ ਨੇ ਕਿਹਾ ਕਿ ਹੁਣ ਤੱਕ ਯੂ. ਪੀ. ਆਈ. ਦੀਆਂ ਸੇਵਾਵਾਂ ਮੁੱਖ ਤੌਰ ’ਤੇ ਸਮਾਰਟਫੋਨ ’ਤੇ ਹੀ ਮੁਹੱਈਆ ਹਨ, ਜਿਸ ਰਾਹੀਂ ਸਮਾਜ ਦੇ ਹੇਠਲੇ ਤਬਕੇ ਦੇ ਲੋਕ ਇਨ੍ਹਾਂ ਦੀ ਵਰਤੋਂ ਕਰਨ ਦੇ ਯੋਗ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਖਾਸ ਤੌਰ ’ਤੇ ਪੇਂਡੂ ਖੇਤਰਾਂ ’ਚ ਅਜਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿੱਤੀ ਸਾਲ 2021-22 ’ਚ ਹੁਣ ਤੱਕ ਯੂ. ਪੀ. ਆਈ. ਲੈਣ-ਦੇਣ 76 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਦ ਕਿ ਪਿਛਲੇ ਵਿੱਤੀ ਸਾਲ ’ਚ ਇਹ ਅੰਕੜਾ 41 ਲੱਖ ਕਰੋੜ ਰੁਪਏ ਸੀ। ਉਨ੍ਹਾਂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਕੁੱਲ ਲੈਣ-ਦੇਣ ਦਾ ਅੰਕੜਾ 100 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਏਗਾ।

ਇਕ ਅਨੁਮਾਨ ਮੁਤਾਬਕ ਦੇਸ਼ ’ਚ 40 ਕਰੋੜ ਮੋਬਾਇਲ ਫੋਨ ਯੂਜ਼ਰਸਕੋਲ ਆਮ ਫੀਚਰ ਫੋਨ ਹਨ। ਡਿਪਟੀ ਗਵਰਨਰ ਟੀ. ਰਵੀਸ਼ੰਕਰ ਨੇ ਕਿਹਾ ਕਿ ਇਸ ਸਮੇਂ ਯੂ. ਪੀ. ਆਈ. ਸੇਵਾਵਾਂ ਯੂ. ਐੱਸ. ਐੱਸ. ਡੀ.-ਆਧਾਰਿਤ ਸੇਵਾਵਾਂ ਰਾਹੀਂ ਅਜਿਹੇ ਯੂਜ਼ਰਸ ਲਈ ਮੁਹੱਈਆ ਹਨ ਪਰ ਇਹ ਬਹੁਤ ਬੋਝਲ ਹੈ ਅਤੇ ਸਾਰੇ ਮੋਬਾਇਲ ਆਪ੍ਰੇਟਰ ਅਜਿਹੀਆਂ ਸੇਵਾਵਾਂ ਦੀ ਇਜਾਜ਼ਤ ਨਹੀਂ ਦਿੰਦੇ ਹਨ।

ਇਹ ਵੀ ਪੜ੍ਹੋ– 5G ਸਪੋਰਟ ਨਾਲ ਲਾਂਚ ਹੋਇਆ iPhone SE 3, ਜਾਣੋ ਕੀਮਤ

ਯੂਜ਼ਰਸ 4 ਤਕਨੀਕੀ ਬਦਲ ਦੇ ਆਧਾਰ ’ਤੇ ਕਰ ਸਕਣਗੇ ਲੈਣ-ਦੇਣ
ਆਰ. ਬੀ. ਆਈ. ਨੇ ਕਿਹਾ ਕਿ ਫੀਚਰ ਫੋਨ ਯੂਜ਼ਰਸ ਹੁਣ ਤਕਨੀਕੀ ਬਦਲਾਂ ਦੇ ਆਧਾਰ ’ਤੇ ਕਈ ਤਰ੍ਹਾਂ ਦੇ ਲੈਣ-ਦੇਣ ਕਰ ਸਕਦੇ ਹਨ। ਇਨ੍ਹਾਂ ’ਚ 1) ਆਈ. ਵੀ. ਆਰ. (ਇੰਟਰੈਕਟਿਵ ਵਾਇਸ ਰਿਸਪੌਂਸ) ਨੰਬਰ ’ਤੇ ਕਾਲ ਕਰਨਾ, 2) ਫੀਚਰ ਫੋਨ ’ਚ ਐਪ ਦੀ ਕਾਰਜ ਸਮਰੱਥਾ, 3) ਮਿਸਡ ਕਾਲ ਆਧਾਰਿਤ ਵਿਧੀ ਅਤੇ 4) ਪ੍ਰੋਕਸੀਮਿਟੀ ਵੁਆਇਸ ਆਧਾਰਿਤ ਭੁਗਤਾਨ ਸ਼ਾਮਲ ਹਨ। ਇਸ ਸੇਵਾ ਰਾਹੀਂ ਯੂਜ਼ਰਸ ਦੋਸਤਾਂ ਅਤੇ ਪਰਿਵਾਰ ਨੂੰ ਧਨ ਭੇਜ ਸਕਦੇ ਹਨ, ਵੱਖ-ਵੱਖ ਖਪਤਕਾਰ ਬਿੱਲਾਂ ਦਾ ਭੁਗਤਾਨ ਕਰ ਸਕਦੇ ਹਨ ਅਤੇ ਵਾਹਨਾਂ ਦੇ ਫਾਸਟ ਟੈਗ ਨੂੰ ਰਿਚਾਰਜ ਕਰਨ ਅਤੇ ਮੋਬਾਇਲ ਬਿੱਲਾਂ ਦਾ ਭੁਗਤਾਨ ਕਰਨ ਦੀ ਸਹੂਲਤ ਵੀ ਇਸ ’ਚ ਮਿਲੇਗੀ।

ਇਹ ਵੀ ਪੜ੍ਹੋ– ਸੈਮਸੰਗ ਨੇ ਗਾਹਕਾਂ ਨੂੰ ਦਿੱਤਾ ਝਟਕਾ, ਬੰਦ ਕੀਤੀ ਇਹ ਸਮਾਰਟਫੋਨ-ਸੀਰੀਜ਼

ਦਾਸ ਨੇ ਮੰਗਲਵਾਰ ਨੂੰ ਡਿਜੀਟਲ ਭੁਗਤਾਨ ਲਈ ਇਕ ਹੈਲਪਲਾਈਨ ਵੀ ਸ਼ੁਰੂ ਕੀਤੀ ਗਈ, ਜਿਸ ਨੂੰ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਨੇ ਤਿਆਰ ਕੀਤਾ ਹੈ। ‘ਡਿਜੀਸਾਥੀ’ ਨਾਂ ਦੀ ਇਸ ਹੈਲਪਲਾਈਨ ਦੀ ਮਦਦ ਵੈੱਬਸਾਈਟ-‘ਡਿਜੀਸਾਥੀ ਡਾਟ ਕਾਮ’ ਅਤੇ ਫੋਨ ਨੰਬਰ-14431’ ਅਤੇ ‘1800 891 3333’ ਰਾਹੀਂ ਲਈ ਜਾ ਸਕਦੀ ਹੈ।

ਇਹ ਵੀ ਪੜ੍ਹੋ– ਗੂਗਲ ਤੇ ਐਪਲ ਤੋਂ ਬਾਅਦ ਇਨ੍ਹਾਂ ਸਾਫਟਵੇਅਰ ਕੰਪਨੀਆਂ ਨੇ ਰੂਸ ਨੂੰ ਦਿੱਤਾ ਵੱਡਾ ਝਟਕਾ


author

Rakesh

Content Editor

Related News