ਨਵੇਂ ਸਾਲ 'ਤੇ RBI ਨੇ ਨੇਤਰਹੀਣਾਂ ਨੂੰ ਦਿੱਤਾ ਵੱਡਾ ਤੋਹਫਾ

01/01/2020 8:51:44 PM

ਨਵੀਂ ਦਿੱਲੀ—ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ‘ਮਨੀ’ ਨਾਂ ਨਾਲ ਇਕ ਮੋਬਾਇਲ ਐਪ ਜਾਰੀ ਕੀਤੀ ਹੈ, ਜਿਸ ਦੀ ਮਦਦ ਨਾਲ ਨੇਤਰਹੀਣ ਵੀ ਕਰੰਸੀ ਨੋਟ ਦਾ ਮੁੱਲ ਜਾਣ ਸਕਣਗੇ। ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ‘ਮੋਬਾਇਲ ਐਡਿਡ ਨੋਟ ਆਈਡੈਂਟੀਫਾਇਰ’ (ਮਨੀ) ਐਪ ਜਾਰੀ ਕੀਤੀ।

ਕੇਂਦਰੀ ਬੈਂਕ ਨੇ ਦੱਸਿਆ ਕਿ ਮਨੀ ਐਪ ਮਹਾਤਮਾ ਗਾਂਧੀ ਸੀਰੀਜ਼ ਅਤੇ ਮਹਾਤਮਾ ਗਾਂਧੀ (ਨਿਊ) ਸੀਰੀਜ਼ ਦੇ ਬੈਂਕ ਨੋਟਾਂ ਦੀ ਪਛਾਣ ਕਰਨ ’ਚ ਸਮਰੱਥ ਹੈ। ਇਹ ਇਕ ਵਾਰ ਮੋੜ ਕੇ ਰੱਖੇ ਨੋਟਾਂ ਦੀ ਵੀ ਪਛਾਣ ਕਰ ਸਕਦੀ ਹੈ। ਇਹ ਵੱਖ-ਵੱਖ ਕੋਣਾਂ ਅਤੇ ਵੱਖ-ਵੱਖ ਰੌਸ਼ਨੀ ਤੀਬਰਤਾ ’ਚ ਵੀ ਨੋਟਾਂ ਦੀ ਪਛਾਣ ਕਰ ਸਕੇਗੀ।

PunjabKesari

ਨੋਟ ਦੀ ਪਛਾਣ ਤੋਂ ਬਾਅਦ ਐਪ ਆਵਾਜ਼ ਰਾਹੀਂ ਹਿੰਦੀ ਅਤੇ ਅੰਗਰੇਜ਼ੀ ’ਚ ਨੋਟ ਦਾ ਮੁੱਲ ਦੱਸੇਗੀ। ਆਰ. ਬੀ. ਆਈ. ਨੇ ਸਪੱਸ਼ਟ ਕੀਤਾ ਕਿ ਇਹ ਐਪ ਵਿਸ਼ੇਸ਼ਤਾਵਾਂ ਦੇ ਆਧਾਰ ’ਤੇ ਨੋਟ ਦੇ ਮੁੱਲ ਦੀ ਪਛਾਣ ਕਰੇਗੀ ਪਰ ਅਸਲੀ ਅਤੇ ਨਕਲੀ ਨੋਟ ’ਚ ਫਰਕ ਨਹੀਂ ਕਰੇਗੀ। ਐਂਡ੍ਰਾਇਡ ਅਤੇ ਐਪਲ ਦੋਵਾਂ ਲਈ ਇਹ ਐਪ ਤਿਆਰ ਕੀਤੀ ਗਈ ਹੈ। ਇਸ ਨੂੰ ਪਲੇਅ ਸਟੋਰ ਅਤੇ ਆਈ. ਓ. ਐੱਸ. ਐਪ ਸਟੋਰ ਤੋਂ ਫ੍ਰੀ ਡਾਊਨਲੋਡ ਕੀਤਾ ਜਾ ਸਕਦਾ ਹੈ। ਇਕ ਵਾਰ ਇੰਸਟਾਲ ਕਰਨ ਤੋਂ ਬਾਅਦ ਐਪ ਦੀ ਵਰਤੋਂ ਲਈ ਇੰਟਰਨੈੱਟ ਕੁਨੈਕਸ਼ਨ ਦੀ ਲੋੜ ਨਹੀਂ ਹੋਵੇਗੀ।


Karan Kumar

Content Editor

Related News