ਬੈਕਾਂ 'ਚ ਪਏ 48,263 ਕਰੋੜ ਰੁਪਏ, ਕੀ ਤੁਹਾਡੇ ਤਾਂ ਨਹੀਂ? RBI ਨੇ ਸ਼ੁਰੂ ਕੀਤੀ 100 ਦਿਨ 100 ਭੁਗਤਾਨ' ਮੁਹਿੰਮ
Friday, Jun 02, 2023 - 10:46 AM (IST)
ਬਿਜ਼ਨੈੱਸ ਡੈਸਕ: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ ਬੀਤੇ ਦਿਨ ਤੋਂ '100 ਦਿਨ 100 ਪੇਅ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਦੇਸ਼ ਦੇ ਹਰੇਕ ਜਿਲ੍ਹੇ ਦੇ ਬੈਂਕ 100 ਦਿਨਾਂ ਦੇ ਅੰਦਰ-ਅੰਦਰ ਚੋਟੀ ਦੇ 100 ਲਾਵਾਰਿਸ ਜਮ੍ਹਾਂ ਰਕਮਾਂ ਦਾ ਪਤਾ ਲਗਾਇਆ ਜਾ ਸਕੇ। ਦੱਸ ਦੇਈਏ ਕਿ 12 ਮਈ ਨੂੰ ਕੇਂਦਰੀ ਬੈਂਕ ਨੇ ਬੈਂਕਾਂ ਲਈ '100 ਦਿਨ 100 ਭੁਗਤਾਨ' ਮੁਹਿੰਮ ਦਾ ਐਲਾਨ ਕੀਤਾ ਸੀ ਤਾਂ ਜੋ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ ਹਰੇਕ ਬੈਂਕ ਦੀ ਵੱਧ ਤੋਂ ਵੱਧ '100 ਲਾਵਾਰਿਸ ਜਮ੍ਹਾਂ ਰਕਮਾਂ' ਨੂੰ '100 ਦਿਨਾਂ' ਦੇ ਅੰਦਰ ਟਰੇਸ ਅਤੇ ਵਾਪਸ ਕੀਤਾ ਜਾ ਸਕੇ। ਇਸ ਮੁਹਿੰਮ ਦੇ ਤਹਿਤ, ਬੈਂਕ 100 ਦਿਨਾਂ ਦੇ ਅੰਦਰ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਹਰੇਕ ਬੈਂਕ ਦੀਆਂ ਚੋਟੀ ਦੀਆਂ 100 ਲਾਵਾਰਿਸ ਜਮ੍ਹਾਂ ਰਕਮਾਂ ਦਾ ਪਤਾ ਲਗਾਉਣਗੇ ਅਤੇ ਉਨ੍ਹਾਂ ਦਾ ਨਿਪਟਾਰਾ ਕਰਨਗੇ।
ਇਹ ਵੀ ਪੜ੍ਹੋ : ਏਲੋਨ ਮਸਕ ਮੁੜ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਬਰਨਾਰਡ ਅਰਨੌਲਟ ਤੋਂ ਖੋਹਿਆ ਨੰਬਰ ਇੱਕ ਦਾ ਤਾਜ
ਜਾਣੋ ਕੀ ਹੁੰਦੀ ਹੈ ਲਾਵਾਰਿਸ ਜਮ੍ਹਾਂ ਰਕਮ
ਕਾਫ਼ੀ ਸਮੇਂ ਤੋਂ ਜਮਾ ਕੀਤੀ ਇੱਕ ਰਾਸ਼ੀ ਨੂੰ ਲਾਵਾਰਿਸ ਮੰਨਿਆ ਜਾਂਦਾ ਹੈ, ਜਦੋਂ ਉਸ ਡਿਪਾਜ਼ਿਟ 'ਤੇ 10 ਸਾਲ ਜਾਂ ਇਸ ਤੋਂ ਵੱਧ ਦੀ ਮਿਆਦ ਦੌਰਾਨ ਕੋਈ ਗਤੀਵਿਧੀ (ਜਮਾ ਜਾਂ ਕਢਵਾਉਣ) ਨਹੀਂ ਹੁੰਦੀ। ਇਸ ਤੋਂ ਬਾਅਦ ਬੈਂਕ ਅਜਿਹੀਆਂ ਜਮ੍ਹਾਂ ਰਕਮਾਂ ਨੂੰ ਆਰਬੀਆਈ ਦੁਆਰਾ ਬਣਾਏ ਗਏ "ਜਮਾਕਰਤਾ ਸਿੱਖਿਆ ਅਤੇ ਜਾਗਰੂਕਤਾ" ਵਿੱਚ ਟ੍ਰਾਂਸਫਰ ਕਰ ਦਿੰਦੇ ਹਨ।
ਇਹ ਵੀ ਪੜ੍ਹੋ : ਮੁਕੇਸ਼ ਤੇ ਨੀਤਾ ਅੰਬਾਨੀ ਦੂਜੀ ਵਾਰ ਬਣੇ ਦਾਦਾ-ਦਾਦੀ, ਵੱਡੀ ਨੂੰਹ ਸਲੋਕਾ ਨੇ ਦਿੱਤਾ ਧੀ ਨੂੰ ਜਨਮ
ਆਰਬੀਆਈ ਦੀ ਇਸ ਵਿਸ਼ੇਸ਼ ਮੁਹਿੰਮ ਦਾ ਉਦੇਸ਼
ਦੱਸ ਦੇਈਏ ਕਿ ਆਰਬੀਆਈ ਦੀ ਇਸ ਵਿਸ਼ੇਸ਼ ਮੁਹਿੰਮ ਦਾ ਉਦੇਸ਼ ਬੈਂਕਾਂ ਵਿੱਚ ਪਈਆਂ ਚੋਟੀ ਦੀਆਂ 100 ਲਾਵਾਰਿਸ ਜਮ੍ਹਾਂ ਰਕਮਾਂ ਨੂੰ ਇਸਦੇ ਸਹੀ ਮਾਲਕ ਤੱਕ ਪਹੁੰਚਾਉਣਾ ਹੈ। ਕੇਂਦਰੀ ਬੈਂਕ ਨੇ ਸਾਰੇ ਬੈਂਕਾਂ ਨੂੰ 100 ਦਿਨਾਂ ਦੇ ਅੰਦਰ ਹਰੇਕ ਜ਼ਿਲ੍ਹੇ ਵਿੱਚ ਚੋਟੀ ਦੀਆਂ 100 ਲਾਵਾਰਿਸ ਜਮ੍ਹਾਂ ਰਕਮਾਂ ਦੀ ਪਛਾਣ ਕਰਨ ਅਤੇ ਨਿਪਟਾਉਣ ਲਈ ਕਿਹਾ ਹੈ। ਰਿਜ਼ਰਵ ਬੈਂਕ ਦੀ ਸਾਲਾਨਾ ਰਿਪੋਰਟ ਮੁਤਾਬਕ ਵਿੱਤੀ ਸਾਲ 2021-22 'ਚ ਬੈਂਕਾਂ 'ਚ ਲਾਵਾਰਸ ਰਕਮ ਵਧ ਕੇ 48,263 ਕਰੋੜ ਰੁਪਏ ਹੋ ਗਈ। ਪਿਛਲੇ ਵਿੱਤੀ ਸਾਲ 'ਚ ਇਹ ਰਕਮ 39,264 ਕਰੋੜ ਰੁਪਏ ਸੀ। ਇਹ ਮੁਹਿੰਮ ਲਾਵਾਰਿਸ ਰਕਮ ਨੂੰ ਘਟਾਉਣ ਲਈ ਆਰਬੀਆਈ ਦੇ ਯਤਨਾਂ ਵਿੱਚ ਮਦਦ ਕਰੇਗੀ।
ਇਹ ਵੀ ਪੜ੍ਹੋ : ਮੁਕੇਸ਼ ਤੇ ਨੀਤਾ ਅੰਬਾਨੀ ਦੂਜੀ ਵਾਰ ਬਣੇ ਦਾਦਾ-ਦਾਦੀ, ਵੱਡੀ ਨੂੰਹ ਸਲੋਕਾ ਨੇ ਦਿੱਤਾ ਧੀ ਨੂੰ ਜਨਮ
SBI ਵਿੱਚ ਪਏ ਸਭ ਤੋਂ ਵੱਧ ਲਾਵਾਰਿਸ ਪੈਸੇ
ਵਰਤਮਾਨ ਵਿੱਚ, ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਵਿੱਚ ਸਭ ਤੋਂ ਵੱਧ ਲਾਵਾਰਿਸ ਜਮ੍ਹਾ ਰਾਸ਼ੀ ਪਈ ਹੋਈ ਹੈ। ਐੱਸਬੀਆਈ ਕੋਲ 8,086 ਕਰੋੜ ਰੁਪਏ ਦੇ ਅਣ-ਐਲਾਨੀ ਜਮ੍ਹਾਂ ਹਨ। ਦੂਜੇ ਨੰਬਰ 'ਤੇ ਪੰਜਾਬ ਨੈਸ਼ਨਲ ਬੈਂਕ (PNB) ਹੈ, ਜਿਸ ਕੋਲ 5,340 ਕਰੋੜ ਰੁਪਏ ਦੇ ਲਾਵਾਰਿਸ ਜਮ੍ਹਾ ਹਨ। ਇਸ ਤੋਂ ਬਾਅਦ ਕੇਨਰਾ ਬੈਂਕ 4,558 ਕਰੋੜ ਰੁਪਏ ਅਤੇ ਫਿਰ ਬੈਂਕ ਆਫ ਬੜੌਦਾ 3,904 ਕਰੋੜ ਰੁਪਏ ਦੀ ਲਾਵਾਰਿਸ ਜਮ੍ਹਾ ਦੇ ਨਾਲ ਹੈ।
ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ