RBI ਨੇ ਛਾਪੀ ਵਧੇਰੇ ਕਰੰਸੀ, ਜਾਣੋ ਰਿਜ਼ਰਵ ਬੈਂਕ ਨੂੰ ਕਿਉਂ ਲੈਣਾ ਪਿਆ ਇਹ ਫ਼ੈਸਲਾ

04/30/2021 10:31:06 AM

ਜਲੰਧਰ (ਬਿਜ਼ਨੈੱਸ ਡੈਸਕ) – ਭਾਰਤ ਵਰਗੀ ਅਰਥਵਿਵਸਥਾ ’ਚ ਨਕਦੀ ਦਾ ਪ੍ਰਵਾਹ ਆਮ ਤੌਰ ’ਤੇ ਜ਼ਿਆਦਾ ਰਹਿੰਦਾ ਹੈ, ਹਾਲਾਂਕਿ ਅਰਥਵਿਵਸਥਾ ਦੇ ਲਿਹਾਜ ਨਾਲ ਇਹ ਜ਼ਿਆਦਾ ਚੰਗਾ ਨਹੀਂ ਹੁੰਦਾ ਹੈ ਜਦੋਂ ਹਾਲਾਤ ਠੀਕ ਨਾ ਹੋਣ ਤਾਂ ਅਰਥਵਿਵਸਥਾ ’ਚ ਨਕਦੀ ਦਾ ਪ੍ਰਵਾਹ ਵਧਣਾ ਕੋਈ ਵੱਡੀ ਗੱਲ ਨਹੀਂ ਹੁੰਦੀ।

ਇਸ ਸਾਲ 9 ਅਪ੍ਰੈਲ ਤੱਕ ਦੀ ਗਣਨਾ ਮੁਤਾਬਕ ਫਰਵਰੀ ਮਹੀਨੇ ’ਚ ਭਾਰਤੀ ਅਰਥਵਿਵਸਥਾ ’ਚ ਕਰੰਸੀ ਦਾ ਪ੍ਰਵਾਹ ਕਰੀਬ 19 ਫੀਸਦੀ ਦੀ ਤੇਜ਼ੀ ਨਾਲ ਵਧ ਰਿਹਾ ਸੀ ਅਤੇ ਕਿਸੇ ਵੀ ਅਰਥਵਿਵਸਥਾ ਲਈ ਕਰੰਸੀ ਦੇ ਪ੍ਰਵਾਹ ’ਚ 12-13 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਆਮ ਮੰਨਿਆ ਜਾਂਦਾ ਹੈ। ਆਓ ਇਨ੍ਹਾਂ ਤਿੰਨ ਸਵਾਲਾਂ ਦੇ ਜਵਾਬ ਤੋਂ ਜਾਣਦੇ ਹਾਂ ਕਿ ਅਰਥਵਿਵਸਥਾ ’ਚ ਨਕਦੀ ਦਾ ਪ੍ਰਵਾਹ ਕਿਉਂ ਵਧ ਰਿਹਾ ਹੈ ਅਤੇ ਇਸ ਦੇ ਫਾਇਦੇ ਅਤੇ ਨੁਕਸਾਨ ਕੀ-ਕੀ ਹਨ।

ਇਹ ਵੀ ਪੜ੍ਹੋ : ਆਸਟ੍ਰੇਲੀਆ ਨੇ ਕਾਬੂ ਕੀਤਾ ਕੋਰੋਨਾ , ਸਰਕਾਰ ਨੇ ਇਨ੍ਹਾਂ ਕਦਮਾਂ ਨਾਲ ਅੱਗੇ ਵਧ ਕੇ ਦਿਖਾਈ ਗੰਭੀਰਤਾ

ਕੀ ਕਰੰਸੀ ਦੇ ਪ੍ਰਵਾਹ ’ਚ ਵਾਧਾ ਅਸਾਧਾਰਣ ਹੈ?

ਜੇ ਸਾਡੇ ਲੋਕਾਂ ਕੋਲ ਇਸ ਸਮੇਂ 27.9 ਖਰਬ ਰੁਪਏ ਦੀ ਨਕਦੀ ਮੌਜੂਦ ਹੈ ਅਤੇ ਜੇ ਇਸ ਦੀ ਭਾਰਤ ਦੀ ਜੀ. ਡੀ. ਪੀ. ਦੇ ਲਿਹਾਜ ਨਾਲ ਗਣਨਾ ਕੀਤੀ ਜਾਵੇ ਤਾਂ ਇਹ ਜੀ. ਡੀ. ਪੀ. ਦਾ 14.6 ਫੀਸਦੀ ਬਣਦੀ ਹੈ। ਅਰਥਵਿਵਸਥਾ ਦੇ ਨਿਯਮਾਂ ਮੁਤਾਬਕ ਲੋਕਾਂ ਕੋਲ ਨਕਦੀ ਅਰਥਵਿਵਸਥਾ ਦੀ ਰਫਤਾਰ ਦੇ ਹਿਸਾਬ ਨਾਲ ਵਧਣੀ ਚਾਹੀਦੀ ਹੈ ਕਿਉਂਕਿ ਅਰਥਵਿਵਸਥਾ ’ਚ ਤੇਜ਼ੀ ਆਵੇਗੀ ਤਾਂ ਲੋਕਾਂ ਕੋਲ ਪੈਸਾ ਵਧੇਗਾ ਪਰ ਅਰਥਵਿਵਸਥਾ ਦੇ ਇਹ ਆਮ ਨਿਯਮ ਹੋਰ ਕਾਰਨਾਂ ਕਰ ਕੇ ਆਸਾਨੀ ਨਾਲ ਟੁੱਟ ਜਾਂਦੇ ਹਨ।

ਆਮ ਤੌਰ ’ਤੇ ਅਰਥਵਿਵਸਥਾ ’ਚ ਕਰੰਸੀ ਦਾ ਪ੍ਰਵਾਹ ਚੋਣਾਂ ਅਤੇ ਤਿਓਹਾਰੀ ਸੀਜ਼ਨ ’ਚ ਵਧਦਾ ਹੈ ਪਰ ਇਹ ਸੰਕਟ ਕਾਲ ’ਚ ਵੀ ਵਧ ਸਕਦਾ ਹੈ। 2016 ’ਚ ਜਦੋਂ ਦੇਸ਼ ’ਚ ਨੋਟਬੰਦੀ ਹੋਈ ਸੀ ਤਾਂ ਉਸ ਦੇ ਅਗਲੇ ਹੀ ਸਾਲ 2017-18 ’ਚ ਅਰਥਵਿਵਸਥਾ ’ਚ ਨਕਦੀ ਦਾ ਪ੍ਰਵਾਹ 37 ਫੀਸਦੀ ਹੋ ਗਿਆ ਸੀ ਅਤੇ ਹੁਣ ਇਸ ਪ੍ਰਵਾਹ ’ਚ ਵਾਧਾ ਕੋਰੋਨਾ ਸੰਕਟ ਕਰ ਕੇ ਹੋਇਆ ਹੈ।

ਇਸ ਵਾਧੇ ਦਾ ਤਕਨੀਕੀ ਕਾਰਨ ਵੀ ਹੋ ਸਕਦਾ ਹੈ ਕਿਉਂਕਿ ਰਿਜ਼ਰਵ ਬੈਂਕ ਆਫ ਇੰਡੀਆ ਬਾਂਡਸ ਅਤੇ ਵਿਦੇਸ਼ੀ ਮੁਦਰਾ ਦੀ ਤੁਲਨਾ ’ਚ ਆਪਣੇ ਖਾਤਿਆਂ ’ਚ ਸੰਤੁਲਨ ਕਾਇਮ ਰੱਖਣ ਲਈ ਕਰੰਸੀ ਦੀ ਛਪਾਈ ਕਰਦਾ ਹੈ ਅਤੇ ਇਹ ਕਰੰਸੀ ਬਾਜ਼ਾਰ ’ਚ ਆਉਂਦੀ ਹੈ। ਇਸ ਪ੍ਰਕਿਰਿਆ ਨੂੰ ਡੇਫੀਸਿਟ ਮੋਨੇਟਾਈਜੇਸ਼ਨ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : Samsung ਦਾ 'ਲੀ' ਪਰਿਵਾਰ ਚੁਕਾਏਗਾ 10.8 ਅਰਬ ਡਾਲਰ ਦਾ ਟੈਕਸ, ਜਾਣੋ ਪੂਰਾ ਮਾਮਲਾ

ਕਿਉਂ ਵਧੀ ਆਰ. ਬੀ. ਆਈ. ਦੀ ਬੈਲੈਂਸ ਸ਼ੀਟ?

30 ਜੂਨ 2019 ਤੋਂ ਲੈ ਕੇ 30 ਜੂਨ 2020 ਦੇ ਇਕ ਸਾਲ ਦੌਰਾਨ ਆਰ. ਬੀ. ਆਈ. ਨੇ 100 ਅਰਬ ਡਾਲਰ ਦੇ ਸਰਕਾਰੀ ਬੈਂਡਸ ਦੀ ਖਰੀਦ ਕੀਤੀ ਹੈ ਅਤੇ ਇਸ ਕਾਰਨ ਇਸ ਮਿਆਦ ਦੌਰਾਨ ਆਰ. ਬੀ. ਆਈ. ਦੀ ਬੈਲੈਂਸ ਸ਼ੀਟ 41029.05 ਅਰਬ ਰੁਪਏ ਤੋਂ ਵਧ ਕੇ 53347.93 ਅਰਬ ਰੁਪਏ ਹੋ ਗਈ ਹੈ ਅਤੇ ਇਸ ’ਚ 30.02 ਫੀਸਦੀ ਦਾ ਵਾਧਾ ਹੋਇਆ ਹੈ।

ਇਸ ਤੋਂ ਇਲਾਵਾ ਸਰਕਾਰ ਨੂੰ ਵਿੱਤੀ ਤੌਰ ’ਤੇ ਮਦਦ ਕਰਨ ਲਈ ਆਰ. ਬੀ. ਆਈ. ਨੇ ਗਵਰਨਮੈਂਟ ਸਕਿਓਰਿਟੀ ਐਕਯੂਜੀਸ਼ਨ ਪ੍ਰੋਗਰਾਮ ਦੇ ਤਹਿਤ ਅਪ੍ਰੈਲ-ਜੂਨ ਦੇ ਅੱਧ ਤੱਕ ਇਕ ਖਰਬ ਰੁਪਏ ਦੇ ਬਾਂਡ ਖਰੀਦਣ ਦੀ ਇਸ ਪ੍ਰਕਿਰਿਆ ਨੂੰ ਜਾਰੀ ਰੱਖਿਆ ਹੋਇਆ ਹੈ। ਇਸ ਦੇ ਨਾਲ ਹੀ ਆਰ. ਬੀ. ਆਈ. ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਨ੍ਹਾਂ ਸਭ ਦਾ ਸੰਤੁਲਨ ਬਣਾਉਣ ਲਈ ਵੀ ਰਿਜ਼ਰਵ ਬੈਂਕ ਨੂੰ ਜ਼ਿਆਦਾ ਕਰੰਸੀ ਛਾਪਣੀ ਪੈ ਰਹੀ ਹੈ।

ਇਹ ਵੀ ਪੜ੍ਹੋ : ਫੇਲ੍ਹ ਹੋਇਆ ਨੋਟਬੰਦੀ ਦਾ ਮਕਸਦ, ਅਰਥਵਿਵਸਥਾ ’ਚ ਨਕਦੀ ਦਾ ਪ੍ਰਵਾਹ 20 ਸਾਲਾਂ ਦੇ ਉੱਚ ਪੱਧਰ ’ਤੇ

ਅਰਥਵਿਵਸਥਾ ’ਚ ਨਕਦੀ ਦਾ ਪ੍ਰਵਾਹ ਵਧਣ ਦਾ ਫਾਇਦਾ-ਨੁਕਸਾਨ ਕੀ ਹੈ?

ਦਰਅਸਲ ਇਸ ਦਾ ਫਾਇਦਾ-ਨੁਕਸਾਨ ਹਰ ਦੇਸ਼ ਦੀ ਸਥਿਤੀ ’ਤੇ ਨਿਰਭਰ ਕਰਦਾ ਹੈ। ਅਰਥਵਿਵਸਥਾ ’ਚ ਜ਼ਿਆਦਾ ਜ਼ਿਆਦਾ ਨਕਦੀ ਹੋਣ ’ਤੇ ਲੰਮੀ ਮਿਆਦ ’ਚ ਮਹਿੰਗਾਈ ਵਧਣ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ ਜਦੋਂ ਕਿ ਇਸ ਦਾ ਫਾਇਦਾ ਇਹ ਹੈ ਕਿ ਕੁਝ ਕੇਂਦਰੀ ਬੈਂਕਾਂ ਨੂੰ ਅਰਥਵਿਵਥਾ ’ਚ ਨਕਦੀ ਦਾ ਜ਼ਿਆਦਾ ਪ੍ਰਵਾਹ ਫਾਇਦੇਮੰਦ ਲਗਦਾ ਹੈ। ਵਿਕਸਿਤ ਦੇਸ਼ਾਂ ਦੇ ਕੇਂਦਰੀ ਬੈਂਕ ਮਹਿੰਗਾਈ ਵਧਦੀ ਦੇਖਣਾ ਚਾਹੁੰਦੇ ਹਨ, ਲਿਹਾਜਾ ਇਹ ਉਨ੍ਹਾਂ ਲਈ ਚੰਗਾ ਹੈ ਪਰ ਭਾਰਤ ਵਰਗੇ ਦੇਸ਼ ’ਚ ਮਹਿੰਗਾਈ ਦਾ ਵਧਣਾ ਸ਼ਰਾਪ ਮੰਨਿਆ ਜਾਂਦਾ ਹੈ ਅਤੇ ਅਰਥਵਿਵਸਥਾ ’ਚ ਜ਼ਿਆਦਾ ਨਕਦੀ ਕਾਰਨ ਟੈਕਸ ਚੋਰੀ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ। ਲੋਕਾਂ ਕੋਲ ਨਕਦੀ ਹੋਣ ਦਾ ਮਤਲਬ ਹੈ ਕਿ ਇਹ ਪੈਸਾ ਬੈਂਕਾਂ ’ਚ ਜਮ੍ਹਾ ਨਹੀਂ ਕਰਵਾ ਰਹੇ ਅਤੇ ਇਕ ਤਰ੍ਹਾਂ ਅਰਥਵਿਵਸਥਾ ਤੋਂ ਲੀਕੇਜ਼ ਵਾਂਗ ਹੈ। ਲੋਕਾਂ ਵਲੋਂ ਆਪਣੇ ਕੋਲ ਨਕਦੀ ਰੱਖਣ ਦਾ ਇਕ ਕਾਰਨ ਵਿਆਜ ਦਰਾਂ ਦਾ ਘੱਟੋ-ਘੱਟ ਪੱਧਰ ’ਤੇ ਹੋਣਾ ਵੀ ਹੈ। ਜਮ੍ਹਾ ਦੀਆਂ ਵਿਆਜ ਦਰਾਂ ਘੱਟੋ-ਘੱਟ ਪੱਧਰ ’ਤੇ ਹੋਣਗੀਆਂ ਤਾਂ ਤੈਅ ਹੈ ਕਿ ਕਰਜ਼ਾ ਵੀ ਘੱਟ ਵਿਆਜ ਦਰਾਂ ’ਤੇ ਮਿਲੇਗਾ ਅਤੇ ਆਰ. ਬੀ. ਆਈ. ਅਰਥਵਿਵਸਥਾ ’ਚ ਤੇਜ਼ੀ ਆਉਣ ਤੱਕ ਵਿਆਜ ਦਰਾਂ ’ਚ ਵਾਧਾ ਨਹੀਂ ਕਰਨਾ ਚਾਹੇਗਾ। ਇਸ ਕਾਰਨ ਅਰਥਵਿਵਸਥਾ ’ਚ ਨਕਦੀ ਦਾ ਪ੍ਰਵਾਹ ਭਵਿੱਖ ’ਚ ਵੀ ਕੁਝ ਸਮੇਂ ਤੱਕ ਬਣਿਆ ਰਹਿ ਸਕਦਾ ਹੈ।

ਇਹ ਵੀ ਪੜ੍ਹੋ : RBI ਨੇ ਬੈਂਕਾਂ ਦੇ CEO ਤੇ MD ਦੇ ਕਾਰਜਕਾਲ ਸੰਬੰਧੀ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ। 


Harinder Kaur

Content Editor

Related News