RBI ਨੇ ਇਕ ਹੋਰ ਬੈਂਕ 'ਤੇ ਲਗਾਈਆਂ ਪਾਬੰਦੀਆਂ, ਇੰਨੇ ਮਹੀਨੇ ਨਹੀਂ ਹੋ ਸਕੇਗਾ ਕੋਈ ਲੈਣ-ਦੇਣ

Friday, Jun 12, 2020 - 01:48 PM (IST)

RBI ਨੇ ਇਕ ਹੋਰ ਬੈਂਕ 'ਤੇ ਲਗਾਈਆਂ ਪਾਬੰਦੀਆਂ, ਇੰਨੇ ਮਹੀਨੇ ਨਹੀਂ ਹੋ ਸਕੇਗਾ ਕੋਈ ਲੈਣ-ਦੇਣ

ਨਵੀਂ ਦਿੱਲੀ — ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਪੀਪਲਜ਼ ਕੋ-ਆਪਰੇਟਿਵ ਬੈਂਕ 'ਤੇ 6 ਮਹੀਨੇ ਦੀ ਪਾਬੰਦੀ ਲਗਾਈ ਹੈ। ਬੈਂਕ 'ਤੇ ਇਹ ਪਾਬੰਦੀ ਕਮਜ਼ੋਰ ਵਿੱਤੀ ਸਥਿਤੀ ਕਾਰਨ ਲਗਾਈ ਗਈ ਹੈ। ਇਸ ਪਾਬੰਦੀ ਤੋਂ ਬਾਅਦ ਬੈਂਕ ਹੁਣ ਅਗਲੇ 6 ਮਹੀਨਿਆਂ ਲਈ ਨਵੇਂ ਕਰਜ਼ੇ ਦੇਣ ਅਤੇ ਜਮ੍ਹਾ ਲੈਣ ਦੇ ਯੋਗ ਨਹੀਂ ਹੋਏਗਾ। ਪੀਪਲਜ਼ ਕੋ-ਆਪਰੇਟਿਵ ਬੈਂਕ ਕਾਨਪੁਰ ਵਿਚ ਸਥਿਤ ਹੈ ਅਤੇ ਯੈੱਸ ਬੈਂਕ ਪ੍ਰਮੋਟਿਡ ਹੈ। ਆਰਬੀਆਈ ਨੇ ਕਿਹਾ ਹੈ ਕਿ ਫਿਲਹਾਲ ਇਸ ਸਹਿਕਾਰੀ ਬੈਂਕ ਦੇ ਜਮ੍ਹਾਕਰਤਾ ਨੂੰ ਪੈਸੇ ਕਢਵਾਉਣ ਦੀ ਸਹੂਲਤ ਨਹੀਂ ਮਿਲੇਗੀ।

ਆਰਬੀਆਈ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ 10 ਜੂਨ, 2020 ਨੂੰ ਕਾਰੋਬਾਰ ਬੰਦ ਹੋਣ ਤੋਂ ਬਾਅਦ ਪੀਪਲਜ਼ ਕੋ-ਆਪਰੇਟਿਵ ਬੈਂਕ ਨੂੰ ਕੋਈ ਨਵਾਂ ਕਰਜ਼ਾ ਜਾਂ ਪੁਰਾਣੇ ਬਕਾਏ ਨੂੰ ਨਵੀਨੀਕਰਣ ਕਰਨ, ਕਿਸੇ ਵੀ ਤਰ੍ਹਾਂ ਦਾ ਨਿਵੇਸ਼ ਕਰਨ ਅਤੇ ਨਵੀਂ ਜਮ੍ਹਾ ਰਾਸ਼ੀ ਸਵੀਕਾਰ ਕਰਨ ਲਈ ਰਿਜ਼ਰਵ ਬੈਂਕ ਕੋਲੋਂ ਲਿਖਤੀ ਇਜਾਜ਼ਤ ਲੈਣੀ ਪਵੇਗੀ। ਇਸ ਤੋਂ ਇਲਾਵਾ ਆਰਬੀਆਈ ਨੇ ਕਿਹਾ ਹੈ ਕਿ ਸਹਿਕਾਰੀ ਬੈਂਕ ਨੂੰ ਕਿਸੇ ਵੀ ਜਾਇਦਾਦ ਨੂੰ ਵੇਚਣ, ਟਰਾਂਸਫਰ ਕਰਨ ਜਾਂ ਉਸ ਦਾ ਨਿਪਟਾਰਾ ਕਰਨ 'ਤੇ ਰੋਕ ਲਗਾਈ ਗਈ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਵਿਸ਼ੇਸ਼ ਤੌਰ 'ਤੇ ਸਾਰੇ ਬਚਤ ਬੈਂਕ ਜਾਂ ਚਾਲੂ ਖਾਤੇ ਜਾਂ ਜਮ੍ਹਾ ਕਰਤਾ ਦੇ ਕਿਸੇ ਹੋਰ ਖਾਤੇ ਵਿਚ ਕੁੱਲ ਬਾਕੀ ਰਾਸ਼ੀ ਨੂੰ ਕਢਵਾਉਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਹੈ।

ਇਹ ਵੀ ਦੇਖੋ : PNB ਬੈਂਕ 'ਚ ਇਕ ਹੋਰ ਧੋਖਾਧੜੀ ਦਾ ਮਾਮਲਾ ਆਇਆ ਸਾਹਮਣੇ, ਲੱਗਾ 32 ਕਰੋੜ ਦਾ ਚੂਨਾ

ਕਦੋਂ ਤੱਕ ਜਾਰੀ ਰਹੇਗੀ ਪਾਬੰਦੀ

ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਇਹ ਨਿਰਦੇਸ਼ 10 ਜੂਨ ਨੂੰ ਕਾਰੋਬਾਰ ਬੰਦ ਹੋਣ ਤੋਂ ਬਾਅਦ ਛੇ ਮਹੀਨਿਆਂ ਲਈ ਲਾਗੂ ਰਹਿਣਗੇ ਅਤੇ ਸਮੀਖਿਆ ਦੇ ਅਧੀਨ ਹੋਣਗੇ। ਹਾਲਾਂਕਿ ਰਿਜ਼ਰਵ ਬੈਂਕ ਨੇ ਸਪੱਸ਼ਟ ਕੀਤਾ ਕਿ ਇਸ ਨਿਰਦੇਸ਼ ਦਾ ਮਤਲਬ ਸਹਿਕਾਰੀ ਬੈਂਕ ਦੇ ਬੈਂਕਿੰਗ ਲਾਇਸੈਂਸ ਨੂੰ ਰੱਦ ਕਰਨ ਨਹੀਂ ਹੈ। ਬੈਂਕ ਉਦੋਂ ਤੱਕ ਪਾਬੰਦੀਆਂ ਨਾਲ ਬੈਂਕਿੰਗ ਕਾਰੋਬਾਰ ਨੂੰ ਚਲਾਉਂਦਾ ਰਹੇਗਾ ਜਦੋਂ ਤੱਕ ਇਸ ਦੀ ਵਿੱਤੀ ਸਥਿਤੀ 'ਚ ਸੁਧਾਰ ਨਹੀਂ ਹੋ ਜਾਂਦਾ।

ਬੈਂਕ 'ਚ 12 ਮਈ ਤੋਂ ਭੁਗਤਾਨ ਬੰਦ

ਪੀਪਲਜ਼ ਕੋ-ਆਪਰੇਟਿਵ ਬੈਂਕ ਨੇ 12 ਮਈ ਤੋਂ ਗਾਹਕਾਂ ਨੂੰ ਭੁਗਤਾਨ ਕਰਨਾ ਬੰਦ ਕਰ ਦਿੱਤਾ ਸੀ। ਬੈਂਕ ਨੇ ਕਾਨਪੁਰ ਸ਼ਾਖਾ ਵਿਖੇ ਨੋਟਿਸ ਚਿਪਕਾਇਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਨਕਦੀ ਦੀ ਘਾਟ ਕਾਰਨ ਅਦਾਇਗੀ ਨਹੀਂ ਹੋ ਸਕੇਗੀ। ਬੈਂਕ ਨੇ ਆਨਲਾਈਨ ਭੁਗਤਾਨ, ਆਰਟੀਜੀਐਸ, ਐਨਈਐਫਟੀ ਆਦਿ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਇਸ ਨੋਟਿਸ ਤੋਂ ਬਾਅਦ ਪੈਸੇ ਕਢਵਾਉਣ ਲਈ ਗਾਹਕਾਂ ਦੀ ਇਕ ਲੰਬੀ ਕਤਾਰ ਹੈ, ਪਰ ਉਨ੍ਹਾਂ ਨੂੰ ਨਿਰਾਸ਼ ਵਾਪਸ ਪਰਤਣਾ ਪੈ ਰਿਹਾ ਹੈ।

ਇਹ ਵੀ ਦੇਖੋ : ਅਰਥਵਿਵਸਥਾ ਸੁਰੱਖਿਅਤ ਹੱਥਾਂ ਵਿਚ ਚਿੰਤਾ ਦੀ ਕੋਈ ਗੱਲ ਨਹੀਂ : ਸੀਤਾਰਮਨ

ਪੀਐਮਸੀ ਬੈਂਕ 'ਤੇ ਵੀ ਲੱਗ ਚੁੱਕੀਆਂ ਹਨ ਅਜਿਹੀਆਂ ਪਾਬੰਦੀਆਂ

ਆਰਬੀਆਈ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀ.ਐੱਮ.ਸੀ. ਬੈਂਕ) 'ਤੇ ਵੀ ਅਜਿਹੀ ਹੀ ਕਾਰਵਾਈ ਕਰ ਚੁੱਕਾ ਹੈ। ਪੀਐਮਸੀ ਬੈਂਕ 'ਤੇ 23 ਸਤੰਬਰ 2019 ਨੂੰ 6 ਮਹੀਨਿਆਂ ਲਈ ਪਾਬੰਦੀ ਲਗਾਈ ਗਈ ਸੀ। ਇਸ ਨੂੰ ਦੋ ਵਾਰ 3-3 ਮਹੀਨਿਆਂ ਲਈ ਵਧਾਇਆ ਗਿਆ ਹੈ। ਵਰਤਮਾਨ ਸਮੇਂ 'ਚ ਪੀਐਮਸੀ ਬੈਂਕ 'ਤੇ 22 ਜੂਨ 2022 ਤੱਕ ਪਾਬੰਦੀ ਹੈ।

ਇਹ ਵੀ ਦੇਖੋ : 21 ਹਜ਼ਾਰ ਤੋਂ ਘੱਟ ਤਨਖ਼ਾਹ ਲੈਣ ਵਾਲਿਆਂ ਲਈ ਖੁਸ਼ਖ਼ਬਰੀ, ਮਿਲਣਗੇ ਮਹੱਤਵਪੂਰਨ ਲਾਭ


author

Harinder Kaur

Content Editor

Related News