RBI ਨੇ ਓਵਰਡ੍ਰਾਫਟ ਨੂੰ ਲੈ ਕੇ ਸੂਬਿਆਂ ਨੂੰ ਦਿੱਤੀ ਇਹ ਸਹੂਲਤ, ਮਿਊਚੁਅਲ ਫੰਡਾਂ ਲਈ ਇਹ ਨਿਯਮ ਵੀ ਬਦਲਿਆ

Wednesday, Apr 08, 2020 - 11:48 AM (IST)

RBI ਨੇ ਓਵਰਡ੍ਰਾਫਟ ਨੂੰ ਲੈ ਕੇ ਸੂਬਿਆਂ ਨੂੰ ਦਿੱਤੀ ਇਹ ਸਹੂਲਤ, ਮਿਊਚੁਅਲ ਫੰਡਾਂ ਲਈ ਇਹ ਨਿਯਮ ਵੀ ਬਦਲਿਆ

ਮੁੰਬਈ - ਕੋਰੋਨਾ ਸੰਕਟ ਦੇ ਮੱਦੇਨਜ਼ਰ ਮੰਗਲਵਾਰ ਨੂੰ ਆਰਬੀਆਈ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਓਵਰਡ੍ਰਾਫਟ ਸਹੂਲਤ ਦੀ ਮਿਆਦ 21 ਦਿਨ ਕਰ ਦਿੱਤੀ ਹੈ। ਇਸ ਦੇ ਤਹਿਤ ਸੂਬੇ 30 ਸਤੰਬਰ ਤੋਂ ਪਹਿਲਾਂ ਸੱਤ ਦਿਨਾਂ ਤੋਂ ਵੱਧ ਸਮੇਂ ਲਈ ਆਰ.ਬੀ.ਆਈ. ਤੋਂ ਤੁਰੰਤ ਨਕਦ ਲੋਨ ਅਰਥਾਤ ਓਵਰਡ੍ਰਾਫਟ ਦੀ ਸਹੂਲਤ ਹਾਸਲ ਕਰ ਸਕਣਗੇ।

ਰਿਜ਼ਰਵ ਬੈਂਕ ਨੇ ਸੂਬਿਆਂ ਨੂੰ ਇਕ ਤਿਮਾਹੀ ਵਿਚ ਪਹਿਲੇ ਤੋਂ ਜ਼ਿਆਦਾ ਸਮੇਂ ਲਈ ਓਵਰਡ੍ਰਾਫਟ ਦੇ ਅਧੀਨ ਉਧਾਰ ਲੈਣ ਦੀ ਆਗਿਆ ਦਿੱਤੀ ਹੈ। ਰਿਜ਼ਰਵ ਬੈਂਕ ਦੁਆਰਾ ਜਾਰੀ ਨਿਰਦੇਸ਼ ਵਿਚ ਕਿਹਾ ਗਿਆ ਹੈ ਕਿ ਓਵਰਡ੍ਰਾਫਟ ਸਹੂਲਤ ਦੀ ਮਿਆਦ ਸੂਬਿਆਂ ਨੂੰ ਨਕਦ ਸਮੱਸਿਆ ਤੋਂ ਪਾਰ ਕਰਨ ਵਿਚ ਸਹਾਇਤਾ ਲਈ ਵਧਾ ਦਿੱਤੀ ਜਾ ਰਹੀ ਹੈ।

ਹੁਣ ਤੱਕ ਇਹ ਸਹੂਲਤ 14 ਦਿਨਾਂ ਲਈ ਦਿੱਤੀ ਗਈ ਸੀ, ਜਿਸ ਨੂੰ 7 ਦਿਨਾਂ ਲਈ ਵਧਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੁਣ ਸੂਬੇ ਇਕ ਤਿਮਾਹੀ ਵਿਚ 50 ਦਿਨਾਂ ਲਈ ਓਵਰਡ੍ਰਾਫਟ ਦੀ ਸਹੂਲਤ ਲੈ ਸਕਦੇ ਹਨ ਜਿਹੜੀ ਕਿ ਪਹਿਲਾਂ 36 ਦਿਨਾਂ ਲਈ ਸੀ। ਨਵੀਂ ਪ੍ਰਣਾਲੀ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਚੁੱਕੀ ਹੈ।

ਮਿਉਚੁਅਲ ਫੰਡ ਲਈ ਨਿਵੇਸ਼ ਅਤੇ ਕਢਵਾਉਣ ਦਾ ਸਮਾਂ ਬਦਲਿਆ

ਬੰਬਈ ਸਟਾਕ ਐਕਸਚੇਂਜ (ਬੀਐਸਈ) ਨੇ ਮਿਊਚੁਅਲ ਫੰਡ ਵਿਚ ਨਿਵੇਸ਼ਾਂ ਅਤੇ ਕਢਵਾਉਣ ਲਈ ਕੱਟਆਫ ਦੇ ਸਮੇਂ ਨੂੰ ਬਦਲਿਆ ਹੈ। ਇਹ ਬਦਲਾਅ 7 ਅਪ੍ਰੈਲ ਤੋਂ 17 ਅਪ੍ਰੈਲ 2020 ਤੱਕ ਲਾਗੂ ਰਹੇਗਾ। ਇਸਦੇ ਤਹਿਤ ਬੀ.ਐਸ.ਈ. ਦੇ ਅਧਿਕਾਰਤ ਪਲੇਟਫਾਰਮ ਸਟਾਰਐਮਐਫ ਤੇ liquid ਅਤੇ Overnight ਦੀ ਯੋਜਨਾ ਤੋਂ ਇਲਾਵਾ ਹੋਰ ਯੋਜਨਾਵਾਂ ਵੀ ਆਉਣਗੀਆਂ।

ਬੀ.ਐਸ.ਈ. ਅਨੁਸਾਰ ਨਿਵੇਸ਼ਕਾਂ ਨੂੰ ਐਲ-ਟ੍ਰਾਂਜੈਕਸ਼ਨਾਂ ਅਰਥਾਤ ਤਰਲ ਮਿਊਚੁਅਲ ਫੰਡ ਅਤੇ Overnight ਫੰਡਾਂ ਵਿਚ ਦੁਪਿਹਰ 12 ਵਜੇ ਤੋਂ 1 ਵਜੇ ਤੱਕ ਕਰਨਾ ਹੋਵੇਗਾ। ਇਹ ਸਮਾਂ ਕੱਢਵਾਉਣ(ਨਿਕਾਸੀ) 'ਤੇ ਵੀ ਲਾਗੂ ਹੋਵੇਗਾ। ਇਸ ਤੋਂ ਇਲਾਵਾ ਐਲ1 ਟ੍ਰਾਂਜੈਕਸ਼ਨ ਜਿਸ ਵਿਚ non-Liquid mutual fund  ਵਿਚ 2 ਲੱਖ ਰੁਪਏ ਤੋਂ ਵੱਧ ਦਾ ਨਿਵੇਸ਼ ਹੁੰਦਾ ਹੈ, ਉਨ੍ਹਾਂ ਦਾ ਸਮਾਂ ਹੁਣ ਦੁਪਹਿਰ 12.30 ਵਜੇ ਤੱਕ ਹੋਵੇਗਾ।

ਪਹਿਲਾਂ ਇਹ ਸਮਾਂ ਦੁਪਹਿਰ 2.30 ਵਜੇ ਤੱਕ ਦਾ ਸੀ। ਇਸ ਦੇ ਨਾਲ ਹੀ  ਆਮ ਮਿਊਚੁਅਲ ਫੰਡ (ਕਰਜ਼ਾ, ਇਕੁਇਟੀ, ਹਾਈਬ੍ਰਿਡ) ਸਕੀਮਾਂ ਵਿਚ ਨਿਵੇਸ਼ ਅਤੇ withdrawal ਦਾ ਸਮਾਂ ਹੁਣ ਇਕ ਵਜੇ ਕਰ ਦਿੱਤਾ ਗਿਆ ਹੈ, ਜਿਹੜਾ ਕਿ ਪਹਿਲਾਂ ਦੁਪਹਿਰ 3 ਵਜੇ ਤੱਕ ਦਾ ਸੀ। ਇਸ ਤੋਂ ਇਲਾਵਾ 7 ਅਪ੍ਰੈਲ ਤੋਂ ਮੁਦਰਾ ਬਾਜ਼ਾਰ ਵਿਚ 7 ਅਪ੍ਰੈਲ ਤੋਂ ਸਮਾਂ ਘਟਾ ਦਿੱਤਾ ਗਿਆ ਹੈ।


author

Harinder Kaur

Content Editor

Related News