EMI ਨਹੀਂ ਭਰੀ ਤਾਂ Lock ਹੋ ਜਾਵੇਗਾ ਤੁਹਾਡਾ ਫੋਨ, RBI ਕਰ ਰਿਹਾ ਤਿਆਰੀ
Friday, Sep 12, 2025 - 10:50 AM (IST)

ਵੈੱਬ ਡੈਸਕ- ਭਾਰਤੀ ਰਿਜ਼ਰਵ ਬੈਂਕ (RBI) ਲੋਨ ਦੀ ਵਸੂਲੀ ਆਸਾਨ ਕਰਨ ਲਈ ਇਕ ਨਵਾਂ ਨਿਯਮ ਲਿਆਉਣ ਬਾਰੇ ਵਿਚਾਰ ਕਰ ਰਿਹਾ ਹੈ। ਇਸ ਨਿਯਮ ਅਧੀਨ ਜੇਕਰ ਕੋਈ ਵਿਅਕਤੀ ਆਪਣੀ ਲੋਨ ਕਿਸ਼ਤ (EMI) ਸਮੇਂ 'ਤੇ ਨਹੀਂ ਭਰੇਗਾ, ਤਾਂ ਲੋਨ ਦੇਣ ਵਾਲੀ ਕੰਪਨੀ ਉਸ ਦਾ ਮੋਬਾਇਲ ਫੋਨ ਦੂਰ ਬੈਠੇ ਹੀ ਲੌਕ ਕਰ ਸਕੇਗੀ।
ਇਹ ਵੀ ਪੜ੍ਹੋ : 'ਬੁਲਟ' ਮੋਟਰਸਾਈਕਲ ਦੇ ਸ਼ੌਕੀਨਾਂ ਲਈ ਵੱਡੀ ਖ਼ੁਸ਼ਖ਼ਬਰੀ ! GST 2.0 ਮਗਰੋਂ ਡਿੱਗ ਗਈਆਂ ਕੀਮਤਾਂ
ਫੇਅਰ ਪ੍ਰੈਕਟਿਸ ਕੋਡ ‘ਚ ਤਬਦੀਲੀ
ਰਿਪੋਰਟਾਂ ਮੁਤਾਬਕ RBI ਆਪਣੇ ਫੇਅਰ ਪ੍ਰੈਕਟਿਸ ਕੋਡ 'ਚ ਸੋਧ ਕਰਨ ਦੀ ਤਿਆਰੀ ਕਰ ਰਿਹਾ ਹੈ। ਨਵੇਂ ਨਿਯਮਾਂ ਦੇ ਤਹਿਤ, ਲੋਨ ਦੇਣ ਵਾਲੀਆਂ ਕੰਪਨੀਆਂ ਨੂੰ ਗਾਹਕ ਤੋਂ ਪਹਿਲਾਂ ਹੀ ਫੋਨ ਲੌਕ ਕਰਨ ਦੀ ਸਹਿਮਤੀ ਲੈਣੀ ਪਵੇਗੀ। ਨਾਲ ਹੀ, ਗਾਹਕ ਦੇ ਨਿੱਜੀ ਡਾਟਾ ਦੀ ਵਰਤੋਂ ‘ਤੇ ਪਾਬੰਦੀ ਹੋਵੇਗੀ। ਪਿਛਲੇ ਸਾਲ RBI ਨੇ ਇਸ ਤਰ੍ਹਾਂ ਦੇ ਨਿਯਮ ‘ਤੇ ਰੋਕ ਲਾ ਦਿੱਤੀ ਸੀ, ਪਰ ਹੁਣ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਨਾਲ ਗੱਲਬਾਤ ਤੋਂ ਬਾਅਦ ਇਸ ਨੂੰ ਮੁੜ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਡਾਟਾ ਰਹੇਗਾ ਸੁਰੱਖਿਅਤ
RBI ਦਾ ਕਹਿਣਾ ਹੈ ਕਿ ਗਾਹਕ ਦਾ ਨਿੱਜੀ ਡਾਟਾ- ਜਿਵੇਂ ਫੋਟੋ, ਸੰਪਰਕ ਨੰਬਰ, ਮੈਸੇਜ ਆਦਿ ਸੁਰੱਖਿਅਤ ਰਹੇਗਾ। ਕੰਪਨੀਆਂ ਨੂੰ ਸਿਰਫ ਫੋਨ ਲੌਕ ਕਰਨ ਦਾ ਹੱਕ ਹੋਵੇਗਾ, ਡਾਟਾ ਤੱਕ ਪਹੁੰਚ ਨਹੀਂ।
ਤਕਨੀਕ ਕਿਵੇਂ ਕੰਮ ਕਰੇਗੀ?
- ਲੋਨ ਲੈਣ ਸਮੇਂ ਗਾਹਕ ਦੇ ਮੋਬਾਇਲ ‘ਚ ਇਕ ਖਾਸ EMI ਲੌਕਰ ਐਪ ਇੰਸਟਾਲ ਕਰਾਇਆ ਜਾਵੇਗਾ।
- ਜਦੋਂ ਕਿਸ਼ਤ ਦੀ ਮਿਆਦ ਆਏਗੀ, ਤਾਂ ਇਹ ਐਪ ਗਾਹਕ ਨੂੰ ਰਿਮਾਈਂਡਰ ਭੇਜੇਗੀ।
- ਜੇ ਫਿਰ ਵੀ EMI ਨਾ ਭਰੀ ਗਈ, ਤਾਂ ਕੰਪਨੀ ਇਸ ਐਪ ਰਾਹੀਂ ਫੋਨ ਨੂੰ ਦੂਰ ਤੋਂ ਹੀ ਲੌਕ ਕਰ ਸਕੇਗੀ।
- ਬਕਾਇਆ EMI ਦਾ ਭੁਗਤਾਨ ਕਰਨ ਤੋਂ ਬਾਅਦ, ਕੰਪਨੀ ਫੋਨ ਅਨਲੌਕ ਕਰਨ ਲਈ ਕੋਡ ਜਾਂ ਪ੍ਰੋਸੈਸ ਮੁਹੱਈਆ ਕਰੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8