ਬੈਂਕ ਖ਼ਾਤਾਧਾਰਕਾਂ ਲਈ ਰਾਹਤ ਦੀ ਖ਼ਬਰ , RBI ਨੇ ਵਧਾਈ KYC ਦੀ ਸਮਾਂ ਹੱਦ
Friday, Dec 31, 2021 - 11:45 AM (IST)
ਨਵੀਂ ਦਿੱਲੀ (ਭਾਸ਼ਾ) - ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਵੀਰਵਾਰ ਨੂੰ ਬੈਂਕਾਂ ’ਚ ਕੇ. ਵਾਈ. ਸੀ. (ਆਪਣੇ ਗਾਹਕ ਨੂੰ ਜਾਣੋ) ਅਪਡੇਟ ਦੀ ਸਮਾਂ ਹੱਦ ਨੂੰ 3 ਮਹੀਨੇ ਵਧਾ ਕੇ 31 ਮਾਰਚ, 2022 ਕਰ ਦਿੱਤਾ। ਕੇਂਦਰੀ ਬੈਂਕ ਨੇ ਵੱਧਦੇ ਕੋਰੋਨਾ ਨੂੰ ਵੇਖਦੇ ਹੋਏ ਕੇ. ਵਾਈ. ਸੀ. ਅਪਡੇਟ ਕਰਵਾਉਣ ਦੀ ਤਰੀਕ ਨੂੰ ਵਧਾ ਕੇ 31 ਮਾਰਚ 2022 ਕਰ ਦਿੱਤਾ ਹੈ। ਕਸਟਮਰਸ ਕੇ. ਵਾਈ. ਸੀ. ਅਪਡੇਟ ਕਰਵਾਉਣ ਲਈ ਡਾਕਿਊਮੈਂਟਸ ਨੂੰ ਈ-ਮੇਲ ਜਾਂ ਪੋਸਟ ਜ਼ਰੀਏ ਭੇਜ ਸਕਦੇ ਹਨ। ਕਾਗਜ਼ਾਂ ਨੂੰ ਲੈ ਕੇ ਉਨ੍ਹਾਂ ਨੂੰ ਬ੍ਰਾਂਚ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਤੋਂ ਇਲਾਵਾ ਗਾਹਕ ਵੀਡੀਓ ਕੇ. ਵਾਈ. ਸੀ. ਵੀ ਕਰਵਾ ਸਕਦੇ ਹਨ।
ਮਈ ’ਚ, ਦੇਸ਼ ’ਚ ‘ਕੋਵਿਡ-19’ ਦੀ ਦੂਜੀ ਲਹਿਰ ਅਤੇ ਵੱਖ-ਵੱਖ ਰਾਜਾਂ ’ਚ ਲੱਗੀਆਂ ਪਾਬੰਦੀਆਂ ਦੌਰਾਨ ਆਰ. ਬੀ. ਆਈ. ਨੇ ਦਸੰਬਰ 2021 ਤੱਕ ਬੈਂਕਾਂ ਅਤੇ ਹੋਰ ਰੈਗੂਲੇਟਰੀ ਵਿੱਤੀ ਸੰਸਥਾਵਾਂ ਨੂੰ ਗਾਹਕਾਂ ਖਿਲਾਫ ਕੋਈ ਸਜ਼ਾਯੋਗ ਕਾਰਵਾਈ ਨਾ ਕਰਨ ਦਾ ਨਿਰਦੇਸ਼ ਦਿੱਤਾ ਸੀ।
ਜੇਕਰ ਕੇ. ਵਾਈ. ਸੀ. ਨਹੀਂ ਕਰਵਾਈ ਤਾਂ ਕੀ ਹੋਵੇਗਾ?
ਬੈਂਕ ਦੀ ਵੈੱਬਸਾਈਟ ਉੱਤੇ ਦਿੱਤੀ ਜਾਣਕਾਰੀ ਮੁਤਾਬਕ ਗਾਹਕ ਨੂੰ ਨਵੇਂ ਕੇ. ਵਾਈ. ਸੀ. ਡਾਕਿਊਮੈਂਟ ਦੇ ਨਾਲ ਬੈਂਕ ਜਾ ਕੇ ਜਾਂ ਫਿਰ ਆਨਲਾਈਨ ਅਪਡੇਟ ਕਰ ਕੇ ਇਨ੍ਹਾਂ ਨੂੰ ਪੂਰਾ ਕਰਨਾ ਹੁੰਦਾ ਹੈ। ਬੈਂਕ ਦਾ ਕਹਿਣਾ ਹੈ ਕਿ ਜੇਕਰ ਕੇ. ਵਾਈ. ਸੀ. ਪੂਰੀ ਨਹੀਂ ਹੁੰਦੀ ਹੈ ਤਾਂ ਖਾਤੇ ਵਿਚ ਭਵਿੱਖ ’ਚ ਕੀਤੇ ਜਾਣ ਵਾਲੇ ਲੈਣ-ਦੇਣ ਉੱਤੇ ਰੋਕ ਲਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ : 1ਜਨਵਰੀ ਨੂੰ PM ਮੋਦੀ ਕਿਸਾਨਾਂ ਨੂੰ ਦੇਣਗੇ ਤੋਹਫ਼ਾ, ਖ਼ਾਤਿਆਂ 'ਚ ਆਵੇਗੀ 2 ਹਜ਼ਾਰ ਦੀ ਦਸਵੀਂ ਕਿਸ਼ਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।