RBI ਨੇ ਪ੍ਰਾਇਮਰੀ ਸੈਕਟਰ ਦੇ ਕਰਜ਼ਾ ਨਿਯਮਾਂ ''ਚ ਕੀਤਾ ਬਦਲਾਅ
Wednesday, Aug 14, 2019 - 02:53 PM (IST)

ਮੁੰਬਈ — ਭਾਰਤੀ ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਕਿਹਾ ਕਿ ਰਜਿਸਟਰਡ NBFC(ਮਿਊਚੁਅਲ ਫੰਡ ਨੂੰ ਛੱਡ ਕੇ) ਕੰਪਨੀਆਂ ਵਲੋਂ ਖੇਤੀਬਾੜੀ, ਸੂਖਮ ਅਤੇ ਛੋਟੇ ਉਦਯੋਗ ਅਤੇ ਹਾਊਸਿੰਗ ਖੇਤਰ ਨੂੰ ਨਿਰਧਾਰਤ ਦਾਇਰੇ 'ਚ ਦਿੱਤੇ ਗਏ ਕਰਜ਼ ਨੂੰ ਪ੍ਰਾਇਮਰੀ ਖੇਤਰ ਦੇ ਕਰਜ਼ੇ ਦੇ ਰੂਪ ਵਿਚ ਮੰਨਿਆ ਜਾਵੇਗਾ। ਰਿਜ਼ਰਵ ਬੈਂਕ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਦੇ ਉਧਾਰਦਾਤਾਵਾਂ ਨੂੰ ਕਰਜ਼ ਦੇਣ 'ਚ ਤੇਜ਼ੀ ਲਿਆਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਸੋਧੇ ਹੋਏ ਨਿਯਮਾਂ ਮੁਤਾਬਕ NBFC ਕੰਪਨੀਆਂ ਦੀ ਖੇਤੀਬਾੜੀ ਖੇਤਰ ਲਈ ਹੱਦ 10 ਲੱਖ ਰੁਪਏ ਪ੍ਰਤੀ ਕਰਜ਼ਦਾਰ ਹੋਵੇਗੀ। ਸੂਖਮ ਅਤੇ ਮੱਧ ਉਦਯੋਗਾਂ ਦੇ ਮਾਮਲੇ ਵਿਚ ਇਸ ਦੀ ਹੱਦ 20 ਲੱਕ ਰੁਪਏ ਹੋਵੇਗੀ। ਰਿਹਾਇਸ਼ ਖੇਤਰ ਲਈ ਇਸ ਦੀ ਹੱਦ ਨੂੰ ਵਧਾ ਕੇ 10 ਲੱਖ ਤੋਂ 20 ਲੱਖ ਕਰ ਦਿੱਤਾ ਗਿਆ ਹੈ। ਇਸ ਕਰਜ਼ੇ ਨੂੰ ਪ੍ਰਾਇਮਰੀ ਕਰਜ਼ਾ ਮੰਨਿਆ ਜਾਵੇਗਾ।