RBI ਦਾ ਐਲਾਨ! ਬਦਲਣ ਵਾਲਾ ਹੈ Paytm ਅਤੇ Google Pay ਜ਼ਰੀਏ ਪੇਮੈਂਟ ਦਾ ਤਰੀਕਾ, ਜਾਣੋ ਨਵੇਂ ਨਿਯਮ
Friday, Oct 23, 2020 - 05:54 PM (IST)
ਨਵੀਂ ਦਿੱਲੀ — ਅਜੌਕੇ ਸਮੇਂ ਵਿਚ ਵੱਡੀਆਂ ਦੁਕਾਨਾਂ ਤੋਂ ਇਲਾਵਾ, ਚਾਹ ਤੋਂ ਲੈ ਕੇ ਦੁੱਧ ਅਤੇ ਸਬਜ਼ੀਆਂ ਤੱਕ ਡਿਜੀਟਲ ਭੁਗਤਾਨ ਦਾ ਰੁਝਾਨ ਵਧ ਰਿਹਾ ਹੈ। ਹਰੇਕ ਕੋਲ ਆਪਣੀ ਸਹੂਲਤ ਦੇ ਅਨੁਸਾਰ ਅਦਾਇਗੀ ਦੇ ਹੋਰ ਵਿਕਲਪ ਹੁੰਦੇ ਹਨ ਜਿਵੇਂ ਪੇਟੀਐਮ, ਗੂਗਲ ਪੇਅ ਜਿਸਦੇ ਲਈ ਤੁਹਾਨੂੰ ਸਿਰਫ ਇੱਕ QR ਕੋਡ ਨੂੰ ਸਕੈਨ ਕਰਨਾ ਹੈ ਅਤੇ ਤੁਹਾਡਾ ਭੁਗਤਾਨ ਹੋ ਜਾਂਦਾ ਹੈ। ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਵੀਰਵਾਰ ਨੂੰ ਇਕ ਆਦੇਸ਼ ਜਾਰੀ ਕਰਕੇ ਇਨ੍ਹਾਂ ਭੁਗਤਾਨ ਪ੍ਰਣਾਲੀਆਂ ਵਿਚ ਤਬਦੀਲੀ ਕਰਨ ਲਈ ਕਿਹਾ ਹੈ। ਆਓ ਜਾਣਦੇ ਹਾਂ ਇਹ ਨਵਾਂ ਸਿਸਟਮ ਕੀ ਹੈ।
ਆਰ.ਬੀ.ਆਈ. ਦੇ ਇਸ ਆਦੇਸ਼ ਅਨੁਸਾਰ ਇਹ ਖਰੜਾ ਦੇਸ਼ ਵਿਚ ਡਿਜੀਟਲ ਅਤੇ ਸੁਰੱਖਿਅਤ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਤਿਆਰ ਕੀਤਾ ਗਿਆ ਹੈ। ਜਿਸ ਅਨੁਸਾਰ ਭੁਗਤਾਨ ਪ੍ਰਣਾਲੀ ਦੇ ਸੰਚਾਲਕਾਂ ਨੂੰ ਇੱਕ QR ਕੋਡ ਪ੍ਰਣਾਲੀ ਵਿਚ ਸ਼ਿਫਟ ਕਰਨਾ ਹੋਏਗਾ ਜਿਸ ਨੂੰ ਦੂਜੇ ਭੁਗਤਾਨ ਆਪਰੇਟਰ ਸਕੈਨ ਕਰ ਸਕਣ। ਇਸ ਪ੍ਰਕਿਰਿਆ ਨੂੰ ਲਾਗੂ ਕਰਨ ਦੀ ਆਖ਼ਰੀ ਤਰੀਕ 31 ਮਾਰਚ 2022 ਨਿਰਧਾਰਤ ਕੀਤੀ ਗਈ ਹੈ।
ਇਹ ਵੀ ਪੜ੍ਹੋ : RBI ਨੇ ਦਿੱਤੇ ਬੈਂਕ ਧੋਖਾਧੜੀ ਤੋਂ ਸਾਵਧਾਨ ਰਹਿਣ ਲਈ ਅਹਿਮ ਸੁਝਾਅ, ਵਰਤੋ ਇਹ ਸਾਵਧਾਨੀਆਂ
ਆਰਬੀਆਈ ਨੇ ਭੁਗਤਾਨ ਕਰਨ ਵਾਲੀਆਂ ਕੰਪਨੀਆਂ ਨੂੰ ਇੰਟਰਆਪਰੇਬਲ ਕਵਿੱਕ ਰਿਸਪਾਂਸ ਕੋਡ(Interoperable QR Code) ਕੋਡ ਦੀ ਵਰਤੋਂ ਕਰਨਾ ਲਾਜ਼ਮੀ ਬਣਾਉਣ ਲਈ ਇਕ ਖਰੜਾ ਤਿਆਰ ਕੀਤਾ ਹੈ। ਇੰਟਰਆਪਰੇਬਲ QR ਕੋਡ ਦਾ ਮਤਲਬ ਹੈ ਕਿ ਭਾਵੇਂ ਕੋਈ ਵੀ ਐਪ ਹੋਵੇ ਉਹ ਅਸਾਨੀ ਨਾਲ ਇਸ QR ਕੋਡ ਨੂੰ ਪੜ੍ਹ ਸਕਦਾ ਹੈ। ਇਸ ਵੇਲੇ ਦੇਸ਼ ਵਿਚ ਤਿੰਨ ਤਰ੍ਹਾਂ ਦੇ QR ਕੋਡ Bharat QR, UPI QR ਅਤੇ ਪ੍ਰੋਪਰਾਇਟਰੀ QR ਕੋਡ ਹਨ। ਬੈਂਕ ਨੇ ਕਿਹਾ ਹੈ ਕਿ ਯੂ.ਪੀ.ਆਈ. QR ਅਤੇ ਭਾਰਤ ਕਿਯੂ.ਆਰ. ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੇ।
ਇਹ ਵੀ ਪੜ੍ਹੋ : ਦੀਵਾਲੀ ਤੋਂ ਬਾਅਦ ਹੋਰ ਘਟਣਗੇ ਕਾਜੂ-ਬਦਾਮ ਅਤੇ ਸੌਗੀ ਦੇ ਭਾਅ, ਜਾਣੋ ਕਿਉਂ?
ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਇੰਟਰ ਆਪਰੇਬਲ QR ਕੋਡਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਭੁਗਤਾਨ ਪ੍ਰਣਾਲੀ ਦੇ ਸੰਚਾਲਕਾਂ ਨੂੰ ਸ਼ੁਰੂਆਤ ਕਰਨੀ ਪਏਗੀ। ਇੰਟਰ ਆਪਰੇਬਿਲਿਟੀ ਕਾਰਨ ਆਮ ਲੋਕਾਂ ਨੂੰ ਸਹੂਲਤ ਹੋਵੇਗੀ ਅਤੇ ਅਦਾਇਗੀ ਪ੍ਰਣਾਲੀ ਵੀ ਪਹਿਲਾਂ ਨਾਲੋਂ ਬਿਹਤਰ ਹੋਵੇਗੀ। ਆਰ.ਬੀ.ਆਈ. ਨੇ ਇਸ ਦੇ ਲਈ ਨਿਯਮਿਤ ਢਾਂਚਾ ਵੀ ਤਿਆਰ ਕੀਤਾ ਹੈ ਤਾਂ ਜੋ ਦੇਸ਼ ਵਿਚ ਵੱਖ-ਵੱਖ ਕਿਸਮਾਂ ਦੀਆਂ ਭੁਗਤਾਨ ਪ੍ਰਣਾਲੀਆਂ ਨੂੰ ਆਸਾਨੀ ਨਾਲ ਚਲਾਇਆ ਜਾ ਸਕੇ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਸਰਕਾਰ ਨੇ ਸੈਲਾਨੀਆਂ ਤੋਂ ਇਲਾਵਾ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਆਉਣ ਦੀ ਦਿੱਤੀ ਇਜਾਜ਼ਤ