HDFC ਬੈਂਕ ਖਾਤਾਧਾਰਕਾਂ ਲਈ ਨਵੇਂ ਕ੍ਰੈਡਿਟ ਕਾਰਡਾਂ ਨੂੰ ਲੈ ਕੇ ਵੱਡੀ ਖ਼ੁਸ਼ਖ਼ਬਰੀ
Wednesday, Aug 18, 2021 - 12:17 PM (IST)
ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਨਿੱਜੀ ਖੇਤਰ ਦੇ ਐੱਚ. ਡੀ. ਐੱਫ. ਸੀ. ਬੈਂਕ ਨੂੰ ਵੱਡੀ ਰਾਹਤ ਦਿੱਤੀ ਹੈ। ਰਿਪੋਰਟਾਂ ਅਨੁਸਾਰ, ਪਿਛਲੇ 8 ਮਹੀਨਿਆਂ ਤੋਂ ਬੈਂਕ ਦੇ ਕ੍ਰੈਡਿਟ ਕਾਰਡ ਜਾਰੀ ਕਰਨ 'ਤੇ ਲਗਾਈ ਗਈ ਪਾਬੰਦੀ ਹਟਾ ਦਿੱਤੀ ਗਈ ਹੈ।
ਰਿਜ਼ਰਵ ਬੈਂਕ ਨੇ ਪਿਛਲੇ ਸਾਲ 3 ਦਸੰਬਰ ਨੂੰ ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਐੱਚ. ਡੀ. ਐਫ. ਸੀ. ਬੈਂਕ 'ਤੇ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ 'ਤੇ ਪਾਬੰਦੀ ਲਗਾ ਦਿੱਤੀ ਸੀ, ਨਾਲ ਹੀ ਬੈਂਕ ਨੂੰ ਕੋਈ ਵੀ ਨਵਾਂ ਡਿਜੀਟਲ ਉਤਪਾਦ ਲਾਂਚ ਕਰਨ ਤੋਂ ਵੀ ਰੋਕਿਆ ਗਿਆ ਸੀ।
ਇਹ ਵੀ ਪੜ੍ਹੋ- ਸ਼ਿਮਲਾ ਘੁੰਮਣ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਹਵਾਈ ਕਿਰਾਏ 'ਚ ਵੱਡੀ ਕਟੌਤੀ
ਰਿਪੋਰਟਾਂ ਅਨੁਸਾਰ, ਭਾਰਤੀ ਰਿਜ਼ਰਵ ਬੈਂਕ ਨੇ ਐੱਚ. ਡੀ. ਐੱਫ. ਸੀ. ਬੈਂਕ ਨੂੰ ਮੰਗਲਵਾਰ ਤੋਂ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ ਦੀ ਇਜਾਜ਼ਤ ਦਿੱਤੀ ਹੈ। ਰਿਪੋਰਟ ਅਨੁਸਾਰ, ਹਾਲਾਂਕਿ, ਨਵਾਂ ਡਿਜੀਟਲ ਉਤਪਾਦ ਲਾਂਚ ਕਰਨ 'ਤੇ ਫਿਲਹਾਲ ਅਸਥਾਈ ਰੋਕ ਜਾਰੀ ਹੈ। ਗੌਰਤਲਬ ਹੈ ਕਿ ਪਿਛਲੇ ਸਾਲ ਦਸੰਬਰ ਵਿਚ ਆਰ. ਬੀ. ਆਈ. ਨੇ ਐੱਚ. ਡੀ. ਐੱਫ. ਸੀ. ਬੈਂਕ ਨੂੰ ਨਿਰਦੇਸ਼ ਦਿੱਤਾ ਸੀ ਕਿ ਜਦੋਂ ਤੱਕ ਉਸ ਦੀ ਆਨਲਾਈਨ ਬੈਂਕਿੰਗ ਵਿਚ ਤਕਨੀਕੀ ਦਿੱਕਤ ਦੂਰ ਨਾ ਹੋ ਜਾਵੇ ਉਦੋਂ ਤੱਕ ਪਾਬੰਦੀ ਨਹੀਂ ਹਟਾਈ ਜਾਵੇਗੀ, ਨਾਲ ਹੀ ਇਸ 'ਤੇ ਨਵੀਂ ਡਿਜੀਟਲ ਪਹਿਲ ਸ਼ੁਰੂ ਕਰਨ 'ਤੇ ਵੀ ਰੋਕ ਲਾਈ ਗਈ ਸੀ, ਜੋ ਹਾਲੇ ਵੀ ਜਾਰੀ ਹੈ। ਬੈਂਕ ਦੀ ਆਨਲਾਈਨ ਸੇਵਾਵਾਂ ਵਿਚ ਤਕਨੀਕੀ ਦਿੱਕਤ ਕਾਰਨ ਗਾਹਕਾਂ ਨੂੰ ਵਾਰ-ਵਾਰ ਹੋ ਰਹੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਆਰ. ਬੀ. ਆਈ. ਨੇ ਇਹ ਕਦਮ ਚੁੱਕਿਆ ਸੀ।
ਇਹ ਵੀ ਪੜ੍ਹੋ- ਯੂਰਪ, ਕੈਨੇਡਾ, USA ਪਹੁੰਚਣ 'ਚ ਹੁਣ ਯਾਤਰਾ 'ਚ ਲੱਗੇਗਾ ਇੰਨਾ ਲੰਮਾ ਸਮਾਂ