RBI ਦਾ ਫੈਸਲਾ, ਆਸਾਨੀ ਨਾਲ ਬਦਲੇ ਜਾਣਗੇ ਕਟੇ-ਫਟੇ ਨੋਟ

12/09/2018 2:22:57 PM

ਨਵੀਂ ਦਿੱਲੀ—ਹੁਣ ਤੁਸੀਂ 200 ਅਤੇ 2000 ਰੁਪਏ ਦੇ ਗੰਦੇ ਅਤੇ ਕਟੇ-ਫਟੇ ਨੋਟਾਂ ਨੂੰ ਆਸਾਨੀ ਨਾਲ ਬਦਲ ਸਕਦੇ ਹੋ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਕਟੇ-ਫਟੇ ਅਤੇ ਗੰਦੇ ਨੋਟ ਬਦਲਣ ਦੇ ਨੋਟ ਰਿਫੰਡ ਰੂਲਸ  2009 'ਚ ਬਦਲਾਅ ਕਰ ਦਿੱਤਾ ਹੈ। ਹੁਣ ਤੁਸੀਂ 1,2,5,10,20,50,100,200,500 ਅਤੇ 2000 ਰੁਪਏ ਦੇ ਨੋਟ ਬਦਲ ਸਕਦੇ ਹੋ। ਰਿਜ਼ਰਵ ਬੈਂਕ ਇਸ ਨੂੰ ਲੈ ਕੇ ਸਤੰਬਰ 'ਚ ਨੋਟੀਫਿਕੇਸ਼ਕ ਜਾਰੀ ਕਰ ਚੁੱਕਾ ਹੈ। 

PunjabKesari
ਆਮ ਆਦਮੀ ਦੀ ਵੱਡੀ ਟੈਨਸ਼ਨ ਦੂਰ
ਦੋ ਹਜ਼ਾਰ ਦਾ ਨੋਟ ਜਾਰੀ ਹੋਏ ਕਰੀਬ ਦੋ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। 2000 ਅਤੇ 200 ਦੇ ਨੋਟਾਂ ਦਾ ਵੀ ਰੰਗ ਉਤਰਣ, ਕੱਟਣ ਫਟਣ ਤੋਂ ਬਾਅਦ ਕਈ ਸ਼ਹਿਰਾਂ 'ਚ ਸ਼ਿਕਾਇਤਾਂ ਆਈਆਂ ਸਨ ਕਿ ਬੈਂਕ ਇਨ੍ਹਾਂ ਨੂੰ ਬਦਲ ਨਹੀਂ ਰਹੇ ਹਨ। ਬੈਂਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਆਰ.ਬੀ.ਆਈ. ਤੋਂ ਇਸ ਦੀ ਆਗਿਆ ਹੀਂ ਨਹੀਂ ਹੈ। ਇਸ ਨਾਲ ਛਾਂਟੀ ਪੂੰਜੀ ਤੋਂ ਲੈ ਕੇ ਵੱਡਾ ਕਾਰੋਬਾਰ ਕਰਨ ਵਾਲੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ। PunjabKesari
ਪਹਿਲਾਂ ਕੋਈ ਵੀ ਪ੍ਰਬੰਧ ਨਹੀਂ ਸੀ
ਨੋਟ ਬਦਲਣ ਦਾ ਕਾਨੂੰਨ ਆਰ.ਬੀ.ਆਈ. ਐਕਟ ਦੀ ਧਾਰਾ 28 ਦੇ ਅੰਤਰਗਤ ਆਉਂਦਾ ਹੈ। ਇਸ 'ਚ ਨੋਟਬੰਦੀ ਦੇ ਪਹਿਲਾਂ ਜਿਵੇਂ ਹੀ ਕਟੇ-ਫਟੇ ਜਾਂ ਗੰਦੇ ਨੋਟ ਬਦਲਣ ਦੀ ਆਗਿਆ ਸੀ। ਨੋਟਬੰਦੀ ਦੇ ਬਾਅਦ ਰਿਜ਼ਰਵ ਬੈਂਕ ਨੇ ਹੁਣ ਤੱਕ ਇਸ 'ਚ ਕੋਈ ਵੀ ਸੋਧ ਨਹੀਂ ਕੀਤੀ ਸੀ ਹੁਣ ਨਵੇਂ ਮਸੌਦੇ 'ਚ ਸੋਧ ਕਰਕੇ 200 ਅਤੇ 2000 ਰੁਪਏ ਦੇ ਨੋਟ ਬਦਲਣ ਦੇ ਪ੍ਰਬੰਧ ਨੂੰ ਜੋੜ ਦਿੱਤਾ ਗਿਆ ਹੈ। 

PunjabKesari
ਦੋ ਹਜ਼ਾਰ ਰੁਪਏ ਦੇ ਨੋਟ ਨਵੰਬਰ 2016 ਨੂੰ ਨੋਟਬੰਦੀ ਲਾਗੂ ਹੋਣ ਤੋਂ ਬਾਅਦ ਜਾਰੀ ਕੀਤੇ ਗਏ ਸਨ ਜਦੋਂਕਿ 200 ਰੁਪਏ ਦਾ ਨੋਟ ਸਤੰਬਰ 2017 ਤੋਂ ਬਾਅਦ ਜਾਰੀ ਹੋਇਆ ਹੈ। ਦੇਸ਼ ਭਰ 'ਚ ਵੱਡੀ ਗਿਣਤੀ 'ਚ ਲੋਕ ਇਸ ਗੱਲ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਹਨ ਕਿ ਨੋਟ ਨਹੀਂ ਬਦਲੇ ਜਾ ਰਹੇ ਹਨ। ਬੈਂਕ ਵੀ ਕਾਨੂੰਨ ਨਾ ਹੋਣ ਦੇ ਕਾਰਨ ਲੋਕਾਂ ਦੇ ਨੋਟ ਨਹੀਂ ਬਦਲ ਪਾ ਰਹੇ ਹਨ। ਕਾਨੂੰਨ 'ਚ ਬਦਲਾਅ ਹੋਣ ਦੇ ਬਾਅਦ ਲੋਕਾਂ ਨੂੰ ਰਾਹਤ ਮਿਲ ਸਕੇਗੀ।


Aarti dhillon

Content Editor

Related News