RBI ਦਾ ‘ਜਨਤਕ ਤਕਨਾਲੋਜੀ ਮੰਚ’ ਜਲਦ ਹੋਵੇਗਾ ਸ਼ੁਰੂ ਹੋਵੇਗਾ, ਮਿਲਣਗੀਆਂ ਕਰਜ਼ਦਾਤਿਆਂ ਨੂੰ ਇਹ ਸਹੂਲਤਾਂ
Tuesday, Aug 15, 2023 - 01:48 PM (IST)
ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਕਰਜ਼ਦਾਤਿਆਂ ਨੂੰ ਜ਼ਰੂਰੀ ਡਿਜੀਟਲ ਸੂਚਨਾ ਦੇ ਨਿਰਵਿਘਨ ਪ੍ਰਵਾਹ ਨਾਲ ਕਰਜ਼ੇ ਦੀ ਵੰਡ ਸੌਖਾਲੀ ਬਣਾਉਣ ਲਈ ਆਪਣੇ ‘ਜਨਤਕ ਤਕਨਾਲੋਜੀ ਮੰਚ’ ਦੀ 17 ਅਗਸਤ ਨੂੰ ਪਾਇਲਟ ਪੱਧਰ ’ਤੇ ਸ਼ੁਰੂਆਤ ਕਰੇਗਾ। ਆਰ. ਬੀ. ਆਈ. ਨੇ ਕਿਹਾ ਕਿ ਪਾਇਲਟ ਯੋਜਨਾ ਦੌਰਾਨ ਇਸ ਤਕਨਾਲੋਜੀ ਮੰਚ ’ਤੇ ਮੁਹੱਈਆ ਬੈਂਕ 1.6 ਲੱਖ ਰੁਪਏ ਦੇ ਕਿਸਾਨ ਕ੍ਰੈਡਿਟ ਕਾਰਡ ਕਰਜ਼, ਦੁੱਧ ਉਤਪਾਦਕਾਂ ਨੂੰ ਕਰਜ਼ਾ, ਕਿਸੇ ਜ਼ਮਾਨਤ ਤੋਂ ਬਿਨਾਂ ਐੱਮ. ਐੱਸ. ਐੱਮ. ਈ. ਉੱਦਮਾਂ ਨੂੰ ਕਰਜ਼ਾ, ਨਿੱਜੀ ਕਰਜ਼ਾ ਅਤੇ ਹੋਮ ਲੋਨ ਦੇਣ ਦਾ ਕੰਮ ਕਰ ਸਕਣਗੇ। ਇਸ ਮੰਚ ਰਾਹੀਂ ਆਧਾਰ ਰਾਹੀਂ ਇਲੈਕਟ੍ਰਾਨਿਕ ਕੇ. ਵਾਈ. ਸੀ. ਕਰਨ, ਸੂਬਾ ਸਰਕਾਰਾਂ ਦੇ ਜ਼ਮੀਨੀ ਰਿਕਾਰਡ, ਪੈਨ ਦੀ ਵੈਲੇਡਿਟੀ, ਆਧਾਰ ਈ-ਹਸਤਾਖਰ ਅਤੇ ਘਰ ਅਤੇ ਜਾਇਦਾਦ ਦੀ ਭਾਲ ਦੇ ਅੰਕੜਿਆਂ ਨੂੰ ਜੋੜਨ ਦਾ ਕੰਮ ਕੀਤਾ ਜਾ ਸਕੇਗਾ।
ਇਹ ਵੀ ਪੜ੍ਹੋ : ਡਿਜੀਟਲ ਨਿੱਜੀ ਡਾਟਾ ਸੁਰੱਖਿਆ ਬਿੱਲ ਬਣਿਆ ਐਕਟ, ਰਾਸ਼ਟਰਪਤੀ ਤੋਂ ਮਿਲੀ ਮਨਜ਼ੂਰੀ
ਆਰ. ਬੀ. ਆਈ. ਨੇ ਕਿਹਾ ਕਿ 17 ਅਗਸਤ ਨੂੰ ਇਸ ਮੰਚ ਨੂੰ ਪਾਇਲਟ ਪੱਧਰ ’ਤੇ ਸ਼ੁਰੂ ਕੀਤਾ ਜਾਏਗਾ ਅਤੇ ਇਸ ਦੌਰਾਨ ਹਾਸਲ ਤਜ਼ਰਬਿਆਂ ਦੇ ਆਧਾਰ ’ਤੇ ਵਧੇਰੇ ਉਤਪਾਦਾਂ, ਸੂਚਨਾ ਪ੍ਰੋਵਾਈਡਰਸ ਅਤੇ ਕਰਜ਼ਦਾਤਿਆਂ ਨੂੰ ਵੀ ਘੇਰੇ ’ਚ ਲਿਆਂਦਾ ਜਾਵੇ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੀਤੇ ਵੀਰਵਾਰ ਨੂੰ ਕਿਹਾ ਸੀ ਕਿ ਰਿਜ਼ਰਵ ਬੈਂਕ ਇਨੋਵੇਸ਼ਨ ਕੇਂਦਰ (ਆਰ. ਬੀ. ਆਈ. ਐੱਚ.) ਸੌਖਾਲਾ ਕਰਜ਼ਾ ਮੁਹੱਈਆ ਕਰਵਾਉਣ ਲਈ ਇਹ ‘ਜਨਤਕ ਤਕਨਾਲੋਜੀ ਮੰਚ’ ਤਿਆਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਨੇਪਾਲ ਤੋਂ ਟਮਾਟਰ ਅਤੇ ਅਫਰੀਕਾ ਤੋਂ ਦਾਲ , ਮਹਿੰਗਾਈ ’ਤੇ ਇੰਝ ਕਾਬੂ ਪਾਏਗੀ ਸਰਕਾਰ
ਆਰ. ਬੀ. ਆਈ. ਨੇ ਕਿਹਾ,‘‘ਇਹ ਡਿਜੀਟਲ ਮੰਚ ਇਕ ਓਪਨ ਆਰਕੀਟੈਕਚਰ, ਓਪਨ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ’ (ਏ. ਪੀ. ਆਈ.) ਅਤੇ ਮਾਪਦੰਡਾਂ ਨਾਲ ਲੈਸ ਹੋਵੇਗਾ, ਜਿਸ ਨਾਲ ਵਿੱਤੀ ਖੇਤਰ ਦੀਆਂ ਸਾਰੀਆਂ ਇਕਾਈਆਂ ‘ਪਲੱਗ ਐਂਡ ਪਲੇਅ’ ਮਾਡਲ ’ਤੇ ਨਿਰਵਿਘਨ ਤੌਰ ’ਤੇ ਜੁੜ ਸਕਣਗੀਆਂ। ਏ. ਪੀ. ਆਈ. ਇਕ ਸਾਫਟਵੇਅਰ ਹੈ ਜੋ ਦੋ ਐਪਲੀਕੇਸ਼ਨ ਨੂੰ ਇਕ ਦੂਜੇ ਨਾਲ ਸੰਪਰਕ ਸਥਾਪਿਤ ਕਰਨ ਦੀ ਇਜਾਜ਼ਤ ਦਿੰਦਾ ਹੈ। ਏ. ਪੀ. ਆਈ. ਇਕਾਈ ਦੇ ਅੰਦਰ ਅਤੇ ਵੱਖ-ਵੱਖ ਇਕਾਈਆਂ ਦਰਮਿਆਨ ਅੰਕੜੇ ਪ੍ਰਾਪਤ ਕਰਨ ਅਤੇ ਸਾਂਝਾ ਕਰਨ ਦਾ ਇਕ ਸੌਖਾਲਾ ਤਰੀਕਾ ਹੈ। ਇਸ ਪਹਿਲ ਤੋਂ ਵਾਂਝੇ ਖੇਤਰਾਂ ਵਿਚ ਕਰਜ਼ੇ ਦੀ ਪਹੁੰਚ ’ਚ ਤੇਜ਼ੀ ਆਵੇਗੀ ਅਤੇ ਵਿੱਤੀ ਸ਼ਮੂਲੀਅਤ ਨੂੰ ਉਤਸ਼ਾਹ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਟਮਾਟਰ ਦੇ ਬਾਅਦ ਲਸਣ ਦੀਆਂ ਵਧੀਆਂ ਕੀਮਤਾਂ, ਰਿਟੇਲ ਮਾਰਕਿਟ 'ਚ ਵਿਕ ਰਿਹਾ 178 ਰੁਪਏ ਕਿਲੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8