RBI, ਬੈਂਕ ਇੰਡੋਨੇਸ਼ੀਆ ਨੇ ਸਥਾਨਕ ਕਰੰਸੀ ਦੀ ਵਰਤੋਂ ਨੂੰ ਹੁਲਾਰਾ ਦੇਣ ਲਈ ਕੀਤਾ ਸਮਝੌਤਾ

Friday, Mar 08, 2024 - 11:27 AM (IST)

RBI, ਬੈਂਕ ਇੰਡੋਨੇਸ਼ੀਆ ਨੇ ਸਥਾਨਕ ਕਰੰਸੀ ਦੀ ਵਰਤੋਂ ਨੂੰ ਹੁਲਾਰਾ ਦੇਣ ਲਈ ਕੀਤਾ ਸਮਝੌਤਾ

ਮੁੰਬਈ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ ਤੇ ਬੈਂਕ ਇੰਡੋਨੇਸ਼ੀਆ (ਬੀ. ਆਈ.) ਨੇ ਵੀਰਵਾਰ ਨੂੰ ਦੋਪੱਖੀ ਵਪਾਰ ’ਚ ਸਥਾਨਕ ਕਰੰਸੀ ਦੀ ਵਰਤੋਂ ਨੂੰ ਹੁਲਾਰਾ ਦੇਣ ਨੂੰ ਲੈ ਕੇ ਸਮਝੌਤਾ ਪੱਤਰ (ਐੱਮ. ਓ. ਯੂ.) ’ਤੇ ਹਸਤਾਖਰ ਕੀਤੇ। ਆਰ. ਬੀ. ਆਈ. ਨੇ ਬਿਆਨ ’ਚ ਕਿਹਾ ਕਿ ਸਰਹੱਦ ਪਾਰ ਲੈਣ-ਦੇਣ ਲਈ ਭਾਰਤੀ ਰੁਪਏ ਅਤੇ ਇੰਡੋਨੇਸ਼ੀਆਈ ਰੁਪਏ (ਆਈ. ਡੀ. ਆਰ.) ਦੀ ਵਰਤੋਂ ਨੂੰ ਹੁਲਾਰਾ ਦੇਣ ਨੂੰ ਲੈ ਕੇ ਵਿਵਸਥਾ ਬਣਾਉਣ ਲਈ ਇੱਥੇ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਗਏ। ਇਹ ਵਿਵਸਥਾ ਬਰਾਮਦਕਾਰਾਂ ਅਤੇ ਦਰਾਮਦਕਾਰਾਂ ਨੂੰ ਸਬੰਧਤ ਘਰੇਲੂ ਕਰੰਸੀਆਂ ’ਚ ਬਿੱਲ ਅਤੇ ਭੁਗਤਾਨ ਕਰਨ ਦੀ ਸਹੂਲਤ ਦੇਵੇਗੀ। ਇਸ ਨਾਲ ਰੁਪਏ ਅਤੇ ਇੰਡੋਨੇਸ਼ੀਆਈ ਕਰੰਸੀ ਦੇ ਵਿਦੇਸ਼ੀ ਕਰੰਸੀ ਐਕਸਚੇਂਜ ਬਾਜ਼ਾਰ ਦੇ ਵਿਕਾਸ ’ਚ ਮਦਦ ਮਿਲੇਗੀ।

ਇਹ ਵੀ ਪੜ੍ਹੋ :      Uco Bank 'ਚ 820 ਕਰੋੜ ਦੇ ਲੈਣ-ਦੇਣ ਮਾਮਲੇ 'ਚ CBI ਦੀ ਵੱਡੀ ਕਾਰਵਾਈ, 67 ਥਾਵਾਂ 'ਤੇ ਛਾਪੇਮਾਰੀ

ਆਰ. ਬੀ. ਆਈ. ਨੇ ਕਿਹਾ,‘‘ਸਥਾਨਕ ਕਰੰਸੀਆਂ ਦੀ ਵਰਤੋਂ ਨਾਲ ਲੈਣ–ਦੇਣ ਦੀ ਲਾਗਤ ਅਤੇ ਨਿਬੇੜੇ ਦਾ ਸਮਾਂ ਘੱਟ ਹੋਵੇਗਾ।’’ ਐੱਮ. ਓ. ਯੂ. ’ਤੇ ਆਰ. ਬੀ. ਆਈ. ਗਵਰਨਰ ਸ਼ਕਤੀਕਾਂਥ ਦਾਸ ਅਤੇ ਬੈਂਕ ਇੰਡੋਨੇਸ਼ੀਆ ਦੇ ਗਵਰਨਰ ਪੇਰੀ ਵਾਰਜੀਓ ਨੇ ਹਸਥਾਖਰ ਕੀਤੇ। ਆਰ. ਬੀ. ਆਈ. ਨੇ ਕਿਹਾ,‘‘ਸਮਝੌਤਾ ਪੱਤਰ ਦਾ ਮਕਸਦ ਦੋਪੱਖੀ ਤੌਰ ’ਤੇ ਰੁਪਏ ਅਤੇ ਆਈ. ਡੀ. ਆਰ. ਦੀ ਵਰਤੋਂ ਨੂੰ ਹੁਲਾਰਾ ਦੇਣਾ ਹੈ।’’

ਇਹ ਵੀ ਪੜ੍ਹੋ :      ਪੈਸਿਆਂ ਦੇ ਮਾਮਲੇ ਚ ਘੱਟ ਨਹੀਂ ਹਨ ਮੁਕੇਸ਼ ਅੰਬਾਨੀ ਦੀਆਂ ਭੈਣਾਂ, ਪਰ ਕਿਉਂ ਰਹਿੰਦੀਆਂ ਹਨ ਲਾਈਮਲਾਈਟ ਤੋਂ ਦੂਰ ?

ਇਹ ਵੀ ਪੜ੍ਹੋ :     ਇਨ੍ਹਾਂ ਵਿਗਿਆਪਨਾਂ ਦੀ ਪ੍ਰਮੋਸ਼ਨ ਨਹੀਂ ਕਰ ਸਕਣਗੇ ਸੈਲਿਬ੍ਰਿਟੀ, ਜਾਰੀ ਹੋਈ Advisory

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News