ਰਾਸ਼ਨ ਕਾਰਡ 'ਤੇ ਸਰਕਾਰ ਤੋਂ ਅਨਾਜ ਲੈਣ ਵਾਲੇ ਲੋਕਾਂ ਲਈ ਵੱਡੀ ਖ਼ਬਰ

Monday, Sep 28, 2020 - 02:48 PM (IST)

ਨਵੀਂ ਦਿੱਲੀ— ਜਨਤਕ ਵੰਡ ਪ੍ਰਣਾਲੀ (ਪੀ. ਡੀ. ਐੱਸ.) ਤਹਿਤ ਅਨਾਜ ਪ੍ਰਾਪਤ ਕਰਨਾ ਜਾਰੀ ਰੱਖਣ ਲਈ, 30 ਸਤੰਬਰ ਤੱਕ ਰਾਸ਼ਨ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨਾ ਲਾਜ਼ਮੀ ਹੈ।

ਜੇਕਰ ਤੁਹਾਡਾ ਰਾਸ਼ਨ ਕਾਰਡ ਅਜੇ ਤੱਕ ਆਧਾਰ ਕਾਰਡ ਨਾਲ ਨਹੀਂ ਜੁੜਿਆ ਹੈ ਤਾਂ ਇਸ ਨੂੰ ਕਰੋ ਕਿਉਂਕਿ ਸਿਰਫ ਦੋ ਦਿਨ ਬਚੇ ਹਨ।

ਇਨ੍ਹਾਂ ਦੋਹਾਂ ਦਸਤਾਵੇਜ਼ਾਂ ਨੂੰ ਆਨਲਾਈਨ ਅਤੇ ਆਫਲਾਈਨ ਜੋੜਿਆ ਜਾ ਸਕਦਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਸਰਕਾਰ ਨੇ ਰਾਸ਼ਨ ਕਾਰਡ ਨਾਲ ਆਧਾਰ ਲਿੰਕ ਕਰਨ ਦੀ ਆਖਰੀ ਤਾਰੀਖ਼ ਇਸ ਸਤੰਬਰ ਦੇ ਅੰਤ ਤੱਕ ਵਧਾ ਦਿੱਤੀ ਸੀ, ਜੋ ਹੁਣ ਬਿਲਕੁਲ ਨੇੜੇ ਹੈ। ਇਸ ਕੰਮ ਲਈ ਤੁਸੀਂ ਨੇੜੇ ਦੇ ਪੀ. ਡੀ. ਐੱਸ. ਸੈਂਟਰ ਯਾਨੀ ਜਿੱਥੋਂ ਸਰਕਾਰੀ ਰਾਸ਼ਨ ਪ੍ਰਾਪਤ ਕਰਦੇ ਹੋ ਉੱਥੇ ਜਾ ਸਕਦੇ ਹੋ। ਰਾਸ਼ਟਰ ਕਾਰਡ ਅਤੇ ਆਧਾਰ ਲਿੰਕਿੰਗ ਹੋਣ 'ਤੇ ਤੁਹਾਨੂੰ ਮੋਬਾਇਲ 'ਤੇ ਐੱਸ. ਐੱਮ. ਐੱਸ. ਪ੍ਰਾਪਤ ਹੋ ਜਾਵੇਗਾ।

ਇਹ ਵੀ ਪੜ੍ਹੋ- ਲੱਖਾਂ ਕਿਸਾਨਾਂ ਦੇ 'ਮੌਤ ਦੇ ਵਾਰੰਟ' 'ਤੇ ਅੱਜ ਆਖਰੀ ਦਸਤਖ਼ਤ ਹੋ ਗਏ : ਮਾਨ ► SBI ਦੇ ਕਰੋੜਾਂ ਖਾਤਾਧਾਰਕਾਂ ਲਈ ਵੱਡੀ ਖ਼ੁਸ਼ਖ਼ਬਰੀ, ਬੈਂਕ ਨੇ ਕੀਤਾ ਇਹ ਐਲਾਨ

ਹੁਣ ਦੇਸ਼ ਦੇ ਕਿਸੇ ਵੀ ਕੋਨੇ 'ਚ ਮਿਲੇਗਾ ਰਾਸ਼ਨ
ਗੌਰਤਲਬ ਹੈ ਕਿ ਰਾਸ਼ਨ ਕਾਰਡ ਪੋਰਟੇਬਿਲਟੀ ਯੋਜਨਾ 'ਇਕ ਰਾਸ਼ਟਰ-ਇਕ ਰਾਸ਼ਨ ਕਾਰਡ' 'ਚ ਹਾਲ ਹੀ 'ਚ ਲੱਦਾਖ ਤੇ ਲਕਸ਼ਦੀਪ ਦੇ ਸ਼ਾਮਲ ਹੋਣ ਨਾਲ ਇਸ ਯੋਜਨਾ ਨਾਲ ਜੁੜੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਕੁੱਲ ਗਿਣਤੀ 26 ਹੋ ਗਈ ਹੈ, ਜਿਸ ਦਾ ਫਾਇਦਾ ਸਰਕਾਰੀ ਰਾਸ਼ਨ ਲੈਣ ਵਾਲੇ ਲੋਕਾਂ ਨੂੰ ਹੋਵੇਗਾ। ਇਸ ਯੋਜਨਾ ਦੇ ਲਾਭਪਾਤ ਰਾਸ਼ਨ ਕਾਰਡ ਨਾਲ ਸਸਤੀ ਕੀਮਤ 'ਤੇ ਦੇਸ਼ ਦੇ ਕਿਸੇ ਵੀ ਕੋਨੇ 'ਚ ਸਰਕਾਰ ਵੱਲੋਂ ਮਿਲਦਾ ਰਾਸ਼ਨ ਲੈ ਸਕਦੇ ਹਨ।

ਹੁਣ ਤੱਕ ਨਿਯਮ ਇਹ ਸੀ ਕਿ ਤੁਹਾਡਾ ਰਾਸ਼ਨ ਕਾਰਡ ਜਿਸ ਜ਼ਿਲ੍ਹੇ ਦਾ ਬਣਿਆ ਹੈ ਉਸੇ ਜ਼ਿਲੇ 'ਚ ਰਾਸ਼ਨ ਮਿਲ ਸਕਦਾ ਸੀ। ਜ਼ਿਲ੍ਹਾ ਬਦਲਣ 'ਤੇ ਵੀ ਇਸ ਦਾ ਫਾਇਦਾ ਨਹੀਂ ਮਿਲਦਾ ਸੀ। ਕੋਰੋਨਾ ਸੰਕਟ ਸਮੇਂ ਗਰੀਬਾਂ ਤੱਕ ਰਾਹਤ ਪਹੁੰਚਾਉਣਾ ਇਸ ਨਿਯਮ ਕਾਰਨ ਵੱਡੀ ਚੁਣੌਤੀ ਸੀ। 'ਇਕ ਰਾਸ਼ਟਰ-ਇਕ ਰਾਸ਼ਨ ਕਾਰਡ' 'ਚ ਬਾਕੀ ਬਚੇ ਸੂਬਿਆਂ ਨੂੰ ਮਾਰਚ 2021 ਤੱਕ ਸ਼ਾਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ- 1 Oct ਤੋਂ ਗੱਡੀ 'ਚ ਪੇਪਰ ਰੱਖਣ ਦੀ ਜ਼ਰੂਰਤ ਨਹੀਂ, ਲਾਗੂ ਹੋਵੇਗਾ ਇਹ ਨਿਯਮ ► ਕੈਨੇਡਾ ਦੇ ਸਰੀ 'ਚ ਮਾਸਕ ਨੂੰ ਲੈ ਕੇ ਬੱਸ 'ਚ ਥੱਪੜੋ-ਥੱਪੜੀ ਹੋਏ ਨੌਜਵਾਨ


Sanjeev

Content Editor

Related News