ਰੈਮਕੋ ਸੀਮੈਂਟ ਦਾ ਮੁਨਾਫਾ 19.8 ਫੀਸਦੀ ਘਟਿਆ
Thursday, Aug 02, 2018 - 02:21 PM (IST)
ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਰੈਮਕੋ ਸੀਮੈਂਟ ਦਾ ਮੁਨਾਫਾ 19.8 ਫੀਸਦੀ ਘਟ ਕੇ 125 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਰੈਮਕੋ ਸੀਮੈਂਟ ਦਾ ਮੁਨਾਫਾ 156 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਰੈਮਕੋ ਸੀਮੈਂਟ ਦੀ ਆਮਦਨ 18.6 ਫੀਸਦੀ ਵਧ ਕੇ 1,220 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਰੈਮਕੋ ਸੀਮੈਂਟ ਦੀ ਆਮਦਨ 1,029 ਕਰੋੜ ਰੁਪਏ ਰਹੀ ਸੀ।
ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਰੈਮਕੋ ਸੀਮੈਂਟ ਦਾ ਐਬਿਟਡਾ 290.4 ਕਰੋੜ ਰੁਪਏ ਤੋਂ ਘਟ ਕੇ 250.3 ਕਰੋੜ ਰੁਪਏ ਰਿਹਾ ਹੈ। ਸਾਲ ਦਰ ਸਾਲ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਰੈਮਕੋ ਸੀਮੈਂਟ ਦਾ ਐਬਿਟਡਾ ਮਾਰਜਨ 28.2 ਫੀਸਦੀ ਤੋਂ ਘਟ ਕੇ 20.5 ਫੀਸਦੀ ਰਿਹਾ ਹੈ।
