ਪਰਿਵਾਰ ਦੇ ਨਾਲ ਮੁੰਬਈ ਦੇ ਸਭ ਤੋਂ ਮਹਿੰਗੇ ਇਲਾਕੇ ''ਚ ਰਹਿਣਗੇ ਰਾਕੇਸ਼ ਝੁਨਝੁਨਵਾਲਾ, ਜਾਣੋ ਕੀ ਹੈ ਖਾਸੀਅਤ

Friday, Jan 07, 2022 - 02:16 PM (IST)

ਬਿਜਨੈੱਸ ਡੈਸਕ- ਭਾਰਤ ਦੇ ਅਰਬਪਤੀ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਹੁਣ 14 ਮੰਜ਼ਿਲਾਂ ਆਲੀਸ਼ਾਨ ਘਰ 'ਚ ਰਹਿਣਗੇ। ਮੁੰਬਈ ਦੇ ਸੁਪਰਪਾਸ਼ ਇਲਾਕੇ ਮਾਲਾਬਾਰ ਹਿਲ 'ਚ ਉਨ੍ਹਾਂ ਦਾ ਇਹ ਆਲੀਸ਼ਾਨ ਘਰ ਬਣ ਰਿਹਾ ਹੈ। ਇਸ ਇਲਾਕੇ 'ਚ ਕਈ ਉਦਯੋਗਪਤੀ ਅਤੇ ਕਾਰਪੋਰੇਟ ਵਰਲਡ ਦੀਆਂ ਨਾਮੀ ਹਸਤੀਆਂ ਰਹਿੰਦੀਆਂ ਹਨ। ਘਰ ਬਣਾਉਣ ਲਈ ਝੁਨਝੁਨਵਾਲਾ ਨੇ 371 ਕਰੋੜ ਦੀ ਜ਼ਮੀਨ ਖਰੀਦੀ ਸੀ। 
ਰਾਕੇਸ਼ ਝੁਨਝੁਨਵਾਲਾ 5.7 ਅਰਬ ਡਾਲਰ ਦੀ ਸੰਪਤੀ ਦੇ ਨਾਲ ਦੇਸ਼ ਦੇ 36ਵੇਂ ਸਭ ਤੋਂ ਅਮੀਰ ਵਿਅਕਤੀ ਹਨ। ਝੁਨਝੁਨਵਾਲਾ ਫਿਲਹਾਲ ਆਪਣੇ ਪਰਿਵਾਰ ਦੇ ਨਾਲ ਇਕ ਅਪਾਰਟਮੈਂਟ ਬਲਾਕ ਦੇ ਦੋ ਮੰਜ਼ਿਲਾਂ ਘਰ 'ਚ ਰਹਿੰਦੇ ਹਨ। ਮਾਲਾਬਾਰ ਹਿੱਲ 'ਚ ਹੀ ਸੱਜਨ ਜਿੰਦਲ, ਆਦਿ ਗੋਦਰੇਜ਼ ਅਤੇ ਬਿਡਲਾ ਪਰਿਵਾਰ ਵੀ ਰਹਿੰਦਾ ਹੈ। ਮਾਲਾਬਾਰ ਹਿੱਲ ਮੁੰਬਈ ਦਾ ਸਭ ਤੋਂ ਮਹਿੰਗਾ ਇਲਾਕਾ ਹੈ। ਇਥੇ ਇਕ ਵਰਗ ਫੁੱਟ ਦੀ ਕੀਮਤ ਇਕ ਲੱਖ ਰੁਪਏ ਤੋਂ ਜ਼ਿਆਦਾ ਹੈ।
ਬੀਜੀ ਖੇਰ ਮਾਰਗ 'ਤੇ ਝੁਨਝੁਨਵਾਲਾ ਦੇ 14 ਮੰਜ਼ਿਲਾਂ ਬੰਗਲੇ ਦਾ ਨਿਰਮਾਣ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਜਿਸ ਜਗ੍ਹਾ ਭਾਰਤ ਦੇ ਅਰਬਪਤੀ ਨਿਵੇਸ਼ਕ ਦੇ ਆਲੀਸ਼ਾਨ ਬੰਗਲੇ ਦਾ ਨਿਰਮਾਣ ਚੱਲ ਰਿਹਾ ਹੈ, ਪਹਿਲੇ ਉਥੇ 14 ਫਲੈਟਸ ਸਨ। ਰਾਕੇਸ਼ ਅਤੇ ਉਨ੍ਹਾਂ ਦੀ ਪਤਨੀ ਰੇਖਾ ਝੁਨਝੁਨਵਾਲਾ ਨੇ ਇਨ੍ਹਾਂ ਨੂੰ 371 ਕਰੋੜ ਰੁਪਏ 'ਚ ਖਰੀਦਿਆ। ਉਨ੍ਹਾਂ ਦੇ ਫਲੈਟਸ ਨੂੰ ਢਾਹ ਕੇ ਹੁਣ ਬੰਗਲਾ ਬਣਾਇਆ ਜਾ ਰਿਹਾ ਹੈ। ਕੁੱਲ 2700 ਵਰਗ ਫੁੱਟ ਦੇ ਪਲਾਟ 'ਤੇ 57 ਮੀਟਰ ਉੱਚੀ ਇਮਾਰਤ ਬਣੇਗੀ।
ਝੁਨਝੁਨਵਾਲਾ ਦੇ ਨਵੇਂ ਘਰ 'ਚ ਇਕ ਫਲੋਰ 'ਤੇ ਬੈਂਕੇਟ ਹਾਲ, ਇਕ 'ਤੇ ਸਵੀਮਿੰਗ ਪੂਲ, ਇਕ 'ਤੇ ਜਿੰਮ, ਇਕ ਹੋਮ ਥਿਏਟਰ ਵਰਗੀਆਂ ਚੀਜ਼ਾਂ ਹੋਣਗੀਆਂ। ਇਮਾਰਤ ਦੀ ਸਭ ਤੋਂ ਉੱਚੀ ਮੰਜ਼ਿਲ 'ਤੇ 70.24 ਵਰਗ ਮੀਟਰ 'ਚ ਕੰਜਰਵੇਟਰੀ ਏਰੀਆ, ਰੀ-ਹੀਟਿੰਗ ਕਿਚਨ, ਪਿੱਜ਼ਾ ਕਾਊਂਟਰ, ਆਊਟਡੋਰ ਸੀਟਿੰਗ ਲਈ ਚੰਗੀ ਜਗ੍ਹਾ, ਵੇਜੀਟੇਬਲ ਗਾਰਡਨ, ਬਾਥਰੂਮ ਤੇ ਇਕ ਖੁੱਲ੍ਹਾ ਟੇਰੈਸ ਹੋਵੇਗਾ। 
12ਵੀਂ ਮੰਜ਼ਿਲ 'ਤੇ ਰਹਿਣਗੇ ਬਿਗ ਬੁੱਲ
ਰਾਕੇਸ਼ ਦੇ ਨਵੇਂ ਘਰ 'ਤੇ ਟਾਈਮਜ਼ ਗਰੁੱਪ ਦੀ ਇਕ ਵਿਸਤ੍ਰਿਤ ਰਿਪੋਰਟ ਅਨੁਸਾਰ ਜੋ ਬਿਲਡਿੰਗ ਪਲਾਨ ਨਗਰ ਨਿਗਰ ਨੂੰ ਸੌਂਪਿਆ ਗਿਆ ਹੈ ਉਸ 'ਚੋਂ 12ਵੀਂ ਮੰਜ਼ਿਲ ਨੂੰ ਮਾਸਟਰਸ ਫਲੋਰ ਦਾ ਨਾਂ ਦਿੱਤਾ ਗਿਆ ਹੈ। ਇਥੋਂ ਤੋਂ ਰਾਕੇਸ਼ ਝੁਨਝੁਨਵਾਲਾ ਪਤਨੀ ਰੇਖਾ ਦੇ ਨਾਲ ਰਹਿਣਗੇ। ਇਸ ਫਲੋਰ 'ਤੇ ਇਕ ਵਿਸ਼ਾਲ ਬੈੱਡਰੂਮ, ਡ੍ਰੈਸਿੰਗ ਰੂਮ ਤੇ ਇਕ ਐੱਲ ਅੱਖਰ ਦੇ ਆਕਾਰ ਦਾ ਲਿਵਿੰਗ ਰੂਮ ਬਣੇਗਾ। ਇਥੇ ਬਾਲਕਾਨੀ ਪੈਂਟਰੀ, ਸਲੂਨ ਤੋਂ ਇਲਾਵਾ ਸਟਾਫ ਰੂਮ ਵੀ ਹੋਣਗੇ। 
11ਵੀਂ ਮੰਜ਼ਿਲ ਤਿੰਨੇ ਬੱਚਿਆਂ ਲਈ ਹੋਵੇਗੀ। ਦੋਵਾਂ ਪੁੱਤਰਾਂ ਲਈ ਦੋ ਬੈੱਡਰੂਮ ਬਣਾਏ ਜਾ ਰਹੇ ਹਨ। ਦੋਵੇਂ ਬੈੱਡਰੂਮ ਦੇ ਨਾਲ ਵਿਸ਼ਾਲ ਟੈਰੇਸ ਵੀ ਅਟੈਚਡ ਹੋਣਗੇ। ਧੀ ਦਾ ਬੈੱਡਰੂਮ ਇਸ ਮੰਜ਼ਿਲ ਦੇ ਦੂਜੇ ਪਾਸੇ ਬਣ ਰਿਹਾ ਹੈ। ਇਸ ਦੇ ਨਾਲ ਵੀ ਬਾਲਕਨੀ ਹੋਵੇਗੀ। ਡ੍ਰੈਸਿੰਗ ਰੂਮ, ਸਟੱਡੀ ਤੇ ਬਾਥਰੂਮ ਵੀ ਹੋਣਗੇ।
ਨੌਵੀਂ ਮੰਜ਼ਿਲ 'ਤੇ ਹੋ ਸਕਦੈ ਦਫਤਰ
ਝੁਨਝੁਨਵਾਲਾ ਦੇ ਆਰਕੀਟੈਕਟ ਨੇ ਇਸ ਇਮਾਰਤ ਦਾ ਜੋ ਪਲਾਨ ਜਮ੍ਹਾ ਕਰਵਾਇਆ ਹੈ ਇਸ 'ਚ ਦੱਸਿਆ ਜਾ ਰਿਹਾ ਹੈ ਕਿ ਇਥੇ ਤਿੰਨ ਕੈਬਿਨ, ਦੋ ਬਾਥਰੂਮ, ਸਟਾਫ ਏਰੀਆ ਦੇ ਨਾਲ ਇਕ ਪੈਂਟਰੀ ਹੋਵੇਗੀ। ਇਕ ਪਾਸੇ ਇਥੇ ਅਰਬਪਤੀ ਨਿਵੇਸ਼ਕ ਦਾ ਦਫਤਰ ਲੱਗਦਾ ਹੈ, ਜਿਥੇ ਉਨ੍ਹਾਂ ਦੇ ਨਾਲ ਸਹਿਯੋਗੀ ਵੀ ਕੰਮ ਕਰ ਸਕਣਗੇ।


Aarti dhillon

Content Editor

Related News