ਰਾਕੇਸ਼ ਝੁਨਝੁਨਵਾਲਾ ਨੇ ਇਸ ਸਰਕਾਰੀ ਕੰਪਨੀ ''ਤੇ ਲਗਾਇਆ ਦਾਅ, 25 ਲੱਖ ਸ਼ੇਅਰ ਖਰੀਦੇ
Wednesday, Oct 13, 2021 - 02:08 PM (IST)
ਮੁੰਬਈ - ਸ਼ੇਅਰ ਬਾਜ਼ਾਰ ਵਿੱਚ ਮਾਹਿਰ ਨਿਵੇਸ਼ਕ ਵਜੋਂ ਜਾਣੇ ਜਾਂਦੇ ਰਾਕੇਸ਼ ਝੁਨਝੁਨਵਾਲਾ ਨੇ ਸਤੰਬਰ ਤਿਮਾਹੀ ਦੌਰਾਨ ਪੀਐਸਯੂ ਨੈਸ਼ਨਲ ਐਲੂਮੀਨੀਅਮ ਕੰਪਨੀ (ਨਾਲਕੋ) ਵਿੱਚ ਤਕਰੀਬਨ 25 ਲੱਖ ਸ਼ੇਅਰ ਖਰੀਦੇ ਹਨ। ਇਸ ਕੰਪਨੀ ਵਿੱਚ ਇਸ ਦੀ 1.36 ਪ੍ਰਤੀਸ਼ਤ ਹਿੱਸੇਦਾਰੀ ਹੈ। ਨਾਲਕੋ 'ਚ ਸਰਕਾਰ ਦੀ ਹਿੱਸੇਦਾਰੀ 51.5 ਫੀਸਦੀ ਹੈ।
ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਸਤੰਬਰ ਤਿਮਾਹੀ ਦੇ ਅੰਤ 'ਚ ਨੈਲਕੋ ਦੇ ਖਨਨ, ਧਾਤਾਂ ਅਤੇ ਬਿਜਲੀ ਕਾਰੋਬਾਰ 'ਚ 15.22 ਫੀਸਦੀ ਹਿੱਸੇਦਾਰੀ ਰੱਖੀ ਸੀ।
ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੂੰ SBI ਦੇਵੇਗਾ ਹਰ ਮਹੀਨੇ 18 ਲੱਖ ਰੁਪਏ, ਜਾਣੋ ਕਿਉਂ
ਝੁਨਝੁਨਵਾਲਾ ਨੂੰ ਹਾਲ ਹੀ ਵਿੱਚ ਨਵੀਂ ਏਅਰਲਾਈਨ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲੀ ਹੈ। ਨਾਲਕੋ ਦਾ ਬਾਜ਼ਾਰ ਪੂੰਜੀਕਰਣ ਲਗਭਗ 18,000 ਕਰੋੜ ਰੁਪਏ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਹੀ ਕੰਪਨੀ ਦੇ ਸ਼ੇਅਰਾਂ ਵਿੱਚ 130 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਜੂਨ ਤਿਮਾਹੀ 'ਚ ਨਾਲਕੋ ਦਾ ਸ਼ੁੱਧ ਲਾਭ ਸਾਲ-ਦਰ-ਸਾਲ 1,940 ਫੀਸਦੀ ਵੱਧ ਕੇ 347.73 ਕਰੋੜ ਰੁਪਏ ਰਿਹਾ ਹੈ। ਮਹਾਮਾਰੀ ਕਾਰਨ ਕਾਰੋਬਾਰ ਪ੍ਰਭਾਵਿਤ ਹੋਣ ਦੇ ਬਾਵਜੂਦ ਕੰਪਨੀ ਨੇ ਪਿਛਲੇ ਵਿੱਤੀ ਸਾਲ ਵਿੱਚ 8,869.29 ਕਰੋੜ ਰੁਪਏ ਦਾ ਸ਼ੁੱਧ ਕਾਰੋਬਾਰ ਅਤੇ 1,299.56 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ ਹੈ।
ਝੁਨਝੁਨਵਾਲਾ ਆਪਣੇ ਨਾਲ ਆਪਣੀ ਪਤਨੀ ਰੇਖਾ ਝੁਨਝੁਨਵਾਲਾ ਦੇ ਨਾਂ 'ਤੇ ਵੀ ਨਿਵੇਸ਼ ਕਰਦੇ ਹਨ। ਉਨ੍ਹਾਂ ਦੇ ਕੋਲ ਏਸੈਟ ਫਰਮ ਰੇਅਰ ਇੰਟਰਪ੍ਰਾਇਜ਼ਿਜ਼ ਵੀ ਹੈ। ਝੁਨਝੁਨਵਾਲਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਸਤੰਬਰ ਦੇ ਅੰਤ ਵਿਚ ਨੈੱਟਵਰਥ ਲਗਭਗ 22,300 ਕਰੋੜ ਰੁਪਏ ਦੀ ਸੀ। ਪਿਛਲੇ ਇਕ ਸਾਲ ਵਿਚ ਉਨ੍ਹਾਂ ਦੀ ਵੈਲਿਊ ਲਗਭਗ 52 ਫ਼ੀਸਦੀ ਵਧੀ ਹੈ।
ਇਹ ਵੀ ਪੜ੍ਹੋ : ਆਨਲਾਈਨ ਪੈਸੇ ਲੈਣ-ਦੇਣ ਦਾ ਨਿਯਮ ਬਦਲਿਆ, ਹੁਣ ਇੱਕ ਦਿਨ 'ਚ ਟਰਾਂਸਫਰ ਕਰ ਸਕੋਗੇ ਐਨੇ ਰੁਪਏ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।