7 ਅਕਤੂਬਰ ਨੂੰ ਜੈਪੁਰ 'ਚ ਹੋਵੇਗਾ ਰਾਜਸਥਾਨ ਨਿਵੇਸ਼ ਸੰਮੇਲਨ, ਦੁਨੀਆ ਭਰ ਦੇ ਉਦਯੋਗਪਤੀ ਕਰਨਗੇ ਸ਼ਿਰਕਤ

Saturday, Oct 01, 2022 - 03:05 PM (IST)

ਜੈਪੁਰ : ਰਾਜਸਥਾਨ ਸਰਕਾਰ ਜੈਪੁਰ ਦੇ ਜੇ.ਈ.ਸੀ.ਸੀ. ਵਿਖੇ 7-8 ਅਕਤੂਬਰ ਨੂੰ ਨਿਵੇਸ਼ਕ ਸੰਮੇਲਨ ਇਨਵੈਸਟ ਰਾਜਸਥਾਨ ਸਮਿਟ 2022' ਦਾ ਆਯੋਜਨ ਕਰੇਗੀ। ਇਸ ਦੋ ਰੋਜ਼ਾ ਕਾਨਫਰੰਸ ਵਿੱਚ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਦਯੋਗਪਤੀ ਹਿੱਸਾ ਲੈਣਗੇ। ਕਮਿਟਿਡ ਡਿਲੀਵਰ ਦੇ ਵਿਸ਼ੇ 'ਤੇ ਆਯੋਜਿਤ ਕਾਨਫਰੰਸ ਨੂੰ ਵਿਆਪਕ ਸਮਰਥਨ ਪ੍ਰਾਪਤ ਹੋਇਆ ਹੈ। ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨਿਵੇਸ਼ਕਾਂ ਨਾਲ 10.44 ਲੱਖ ਕਰੋੜ ਰੁਪਏ ਦੇ 4,192 ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਗਏ ਹਨ।

ਇੱਕ ਅਧਿਕਾਰਤ ਬਿਆਨ ਦੇ ਮੁਤਾਬਕ ਜਿਨ੍ਹਾਂ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਗਏ ਹਨ ਉਨ੍ਹਾਂ ਵਿੱਚ ਮਾਈਨਿੰਗ ਅਤੇ ਖਣਿਜ, ਖੇਤੀਬਾੜੀ ਅਤੇ ਐਗਰੋ-ਪ੍ਰੋਸੈਸਿੰਗ, ਸੈਰ-ਸਪਾਟਾ, ਟੈਕਸਟਾਈਲ, ਇੰਜੀਨੀਅਰਿੰਗ, ਰਸਾਇਣ ਅਤੇ ਪੈਟਰੋਕੈਮੀਕਲ, ਸਿਹਤ ਅਤੇ ਦਵਾਈ, ਲੌਜਿਸਟਿਕਸ, ਊਰਜਾ ਅਤੇ ਦਸਤਕਾਰੀ ਵਰਗੇ ਖੇਤਰ ਸ਼ਾਮਲ ਹਨ।

ਕਈ ਉਦਯੋਗਪਤੀਆਂ ਨੇ ਇਸ ਨਿਵੇਸ਼ ਕਾਨਫਰੰਸ ਵਿੱਚ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਜਿਨ੍ਹਾਂ ਪ੍ਰਮੁੱਖ ਉਦਯੋਗਪਤੀ ਸ਼ਿਰਕਤ ਕਰਨਗੇ ਕੀਤੀ ਉਨ੍ਹਾਂ ਵਿੱਚ ਆਰਸੇਲਰ ਮਿੱਤਲ ਦੇ ਚੇਅਰਮੈਨ ਐੱਲ.ਐੱਨ ਮਿੱਤਲ, ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ, ਮਹਿੰਦਰਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਅਨੀਸ਼ ਸ਼ਾਹ ਸ਼ਾਮਲ ਹਨ। ਇਸ ਤੋਂ ਇਲਾਵਾ ਦੁਨੀਆ ਭਰ ਤੋਂ ਲਗਭਗ 4,000 ਮਹਿਮਾਨ ਵੀ ਇਸ ਕਾਨਫਰੰਸ ਵਿੱਚ ਸ਼ਿਰਕਤ ਕਰ ਰਹੇ ਹਨ।


 


Anuradha

Content Editor

Related News