3 ਲੱਖ ਕਰੋੜ ਦੇ ਇੰਜਣ-ਡੱਬੇ ਲਵੇਗਾ ਰੇਲਵੇ

02/11/2023 5:24:37 PM

ਨਵੀਂ ਦਿੱਲੀ- ਰਿਕਾਰਡ ਬਜਟ ਅਲਾਟਮੈਂਟ ਮਿਲਣ ਤੋਂ ਬਾਅਦ ਰੇਲ ਮੰਤਰਾਲੇ ਨੇ ਆਉਣ ਵਾਲੇ ਵਿੱਤੀ ਸਾਲ 'ਚ 3.14 ਲੱਖ ਕਰੋੜ ਡਾਲਰ ਦੇ ਨਵੇਂ ਰੋਲਿੰਗ ਸਟਾਕ (ਇੰਜਣ ਅਤੇ ਡੱਬੇ) ਹਾਸਲ ਕਰਨ ਦੀ ਯੋਜਨਾ ਬਣਾਈ ਹੈ। ਇਹ ਰੇਲਵੇ ਦੇ ਸਲਾਨਾ ਰੋਲਿੰਗ ਸਟਾਕ ਪ੍ਰੋਗਰਾਮ 2023-24 (ਵਿੱਤੀ ਸਾਲ 24) ਦੇ ਤਹਿਤ ਪ੍ਰਾਪਤ ਕੀਤਾ ਜਾਵੇਗਾ। ਰੇਲਵੇ ਦੀ ਵਿੱਤੀ ਸਾਲ 2024 'ਚ 300 ਵੰਦੇ ਮੈਟਰੋ ਟਰੇਨਾਂ, 1000 ਅੱਠ ਡੱਬਿਆਂ ਵਾਲੀਆਂ ਵੰਦੇ ਭਾਰਤ ਟਰੇਨਾਂ, 35 ਹਾਈਡ੍ਰੋਜਨ ਟਰੇਨਾਂ ਅਤੇ ਮਾਲ ਢੁਆਈ ਵਧਾਉਣ ਲਈ ਇੰਜਣ ਸਮੇਤ ਹੋਰ ਨੂੰ ਹਾਸਲ ਕਰਨ ਦੀ ਯੋਜਨਾ ਹੈ।

ਇਹ ਵੀ ਪੜ੍ਹੋ- ਭਾਰਤ ਦੇ 40,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੀ ਰਾਹ 'ਚ ਰੁਕਾਵਟ ਹੈ ਤਸਕਰੀ : ਰਿਪੋਰਟ
ਸੂਤਰਾਂ ਮੁਤਾਬਕ ਵਿੱਤੀ ਸਾਲ 24 'ਚ ਮੁੱਢਲੀ ਜਾਇਦਾਦ ਹਾਸਲ ਕਰਨ ਦੀ ਲਾਗਤ 1.9 ਲੱਖ ਕਰੋੜ ਰੁਪਏ ਦੇ ਨੇੜੇ ਆਵੇਗੀ। ਉੱਚ ਖਰਚੇ ਵਾਲੀਆਂ ਯੋਜਨਾਵਾਂ ਨੂੰ ਸਾਧਾਰਨ ਤਰੀਕੇ ਨਾਲ ਅੱਗੇ ਵਧਾਇਆ ਗਿਆ ਹੈ। ਰੇਲਵੇ ਵਿੱਤੀ ਸਾਲ 24 'ਚ ਵੰਦੇ ਭਾਰਤ ਅਤੇ ਹਾਈਡ੍ਰੋਜਨ ਟਰੇਨ ਵਰਗੀਆਂ ਮਹਿੰਗੀਆਂ ਯੋਜਨਾਵਾਂ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ। ਇਨ੍ਹਾਂ ਨਵੀਆਂ ਰੋਲਿੰਗ ਸਟਾਕ ਸੰਪਤੀਆਂ 'ਤੇ ਸ਼ੁੱਧ ਪੂੰਜੀਗਤ ਖਰਚੇ ਅਗਲੇ ਵਿੱਤੀ ਸਾਲ 'ਚ ਜਾਰੀ ਕੀਤੇ ਜਾ ਰਹੇ ਟੈਂਡਰਾਂ ਅਤੇ ਠੇਕੇ ਦਿੱਤੇ ਜਾਣ ਦੇ ਵਿਚਕਾਰ ਲਗਭਗ 47,000 ਕਰੋੜ ਰੁਪਏ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ- LIC ਦਾ ਵੱਡਾ ਐਲਾਨ-ਅਡਾਨੀ ਗਰੁੱਪ 'ਚ ਨਹੀਂ ਘਟਾਉਣਗੇ ਨਿਵੇਸ਼, ਲੈਂਦੇ ਰਹਿਣਗੇ ਯੋਜਨਾਵਾਂ ਦੀ ਜਾਣਕਾਰੀ
ਨਿਰਮਲਾ ਸੀਤਾਰਮਨ ਨੇ ਆਪਣੇ ਸੰਬੋਧਨ 'ਚ ਰੇਲ ਮੰਤਰਾਲੇ ਨੂੰ 2.4 ਲੱਖ ਕਰੋੜ ਰੁਪਏ ਦੇ ਬਜਟ ਅਲਾਟ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਲਈ ਰੇਲਵੇ ਨੂੰ ਬਜ਼ਾਰ ਤੋਂ ਫੰਡ ਜੁਟਾਉਣ ਦੀ ਜ਼ਰੂਰਤ ਨਹੀਂ ਹੋਵੇਗੀ, ਪਰ ਕਈ ਪ੍ਰਸਤਾਵਾਂ ਲਈ, ਰਕਮ ਦਾ ਇੱਕ ਫ਼ੀਸਦੀ ਕਰਜ਼ਿਆਂ ਰਾਹੀਂ ਇਕੱਠਾ ਕੀਤਾ ਜਾਵੇਗਾ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, “ਰੇਲਵੇ ਨੂੰ ਇਸ ਤਰ੍ਹਾਂ ਫੰਡ ਜੁਟਾਉਣ ਦੀ ਸੰਭਾਵਿਤ ਯੋਜਨਾ ਲਈ ਮਨਜ਼ੂਰੀ ਮਿਲ ਗਈ ਹੈ। ਇਸ ਲਈ ਇਹ ਵੀ ਸੰਭਵ ਹੈ ਕਿ ਫੰਡ ਉਸੇ ਤਰੀਕੇ ਨਾਲ ਨਾ ਇਕੱਠੇ ਕੀਤੇ ਜਾਣ ਜਿਸ ਤਰ੍ਹਾਂ ਇਸ ਪ੍ਰੋਗਰਾਮ 'ਚ ਦੱਸਿਆ ਗਿਆ ਹੈ। ਇਨ੍ਹਾਂ ਸੰਪਤੀਆਂ ਦੇ ਵੱਡੇ ਹਿੱਸੇ ਦਾ ਭੁਗਤਾਨ ਸਾਲ 2025 'ਚ ਸ਼ੁਰੂ ਹੋਵੇਗਾ, ਜਿਸ ਸਮੇਂ ਮਾਰਕੀਟ ਉਧਾਰਾਂ ਤੋਂ ਪੈਸਾ ਇਕੱਠਾ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ-ਮੁਕੇਸ਼ ਅੰਬਾਨੀ ਕਰਨਗੇ UP 'ਚ 75 ਹਜ਼ਾਰ ਕਰੋੜ ਦਾ ਨਿਵੇਸ਼, 1 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਕੋਵਿਡ 19 ਦੌਰਾਨ ਯਾਤਰੀਆਂ ਦੀ ਘੱਟ ਗਿਣਤੀ ਕਾਰਨ ਰੇਲਵੇ ਦਾ ਧਿਆਨ ਮੁੱਖ ਤੌਰ 'ਤੇ ਮਾਲ ਢੋਆ-ਢੁਆਈ 'ਤੇ ਸੀ ਪਰ ਹੁਣ ਇਸ ਨੇ ਫਿਰ ਤੋਂ ਯਾਤਰੀਆਂ ਦੀਆਂ ਸਹੂਲਤਾਂ ਅਤੇ ਆਰਾਮ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਰੇਲਵੇ ਨੂੰ 1000 ਅੱਠ ਡੱਬਿਆਂ ਵਾਲੀ ਵੰਦੇ ਭਾਰਤ ਟਰੇਨਾਂ ਖਰੀਦਣ ਦੀ ਲਾਗਤ 65,000 ਕਰੋੜ ਰੁਪਏ ਹੋਵੇਗੀ। ਇਸ 'ਚੋਂ 35,000 ਕਰੋੜ ਰੁਪਏ ਬਜਟ ਫੰਡਾਂ 'ਚੋਂ ਟਰਾਂਸਪੋਰਟਰਾਂ ਤੋਂ ਆਉਣ ਦੀ ਉਮੀਦ ਹੈ ਜਦੋਂ ਕਿ 30,000 ਕਰੋੜ ਰੁਪਏ ਕਰਜ਼ੇ ਰਾਹੀਂ ਇਕੱਠੇ ਕੀਤੇ ਜਾਣਗੇ। ਹਾਲਾਂਕਿ, ਯੋਜਨਾ ਨੂੰ ਵਿੱਤੀ ਸਾਲ 2024 'ਚ ਸਿਰਫ 10,000 ਕਰੋੜ ਰੁਪਏ ਦੀ 'ਟੋਕਨ ਫੰਡਿੰਗ' ਪ੍ਰਾਪਤ ਹੋਈ ਹੈ। ਰੇਲਵੇ ਦੀ 27,500 ਕਰੋੜ ਰੁਪਏ 'ਚ 10,000 ਲਿੰਕੇ ਹੋਫਮੈਨ ਬੁਸ਼ (ਐੱਲ.ਐੱਚ.ਬੀ) ਕੋਚਾਂ ਨੂੰ ਹਾਸਲ ਕਰਨ ਦੀ ਯੋਜਨਾ ਹੈ, ਜਿਸ ਲਈ ਅੱਧੀ ਰਕਮ ਲਈ ਪੂੰਜੀ ਖਰਚ ਅਤੇ ਉਧਾਰ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ-PNB ਅਤੇ ਬੈਂਕ ਆਫ ਬੜੌਦਾ ਨੇ ਕਰਜ਼ੇ 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਹੁਣ ਕਿੰਨੀ ਜ਼ਿਆਦਾ ਦੇਣੀ ਹੋਵੇਗੀ EMI

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

 


Aarti dhillon

Content Editor

Related News