ਰੇਲਵੇ 5 ਸਾਲ ''ਚ 150 ਅਰਬ ਡਾਲਰ ਕਰੇਗਾ ਨਿਵੇਸ਼
Monday, Oct 30, 2017 - 02:23 AM (IST)

ਮੁੰਬਈ (ਭਾਸ਼ਾ)-ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਰੇਲਵੇ ਅਗਲੇ 5 ਸਾਲਾਂ 'ਚ 150 ਅਰਬ ਡਾਲਰ ਤੋਂ ਵੱਧ ਦੇ ਨਿਵੇਸ਼ ਦੀ ਯੋਜਨਾ ਬਣਾ ਰਿਹਾ ਹੈ। ਇਸ ਨਾਲ 10 ਲੱਖ ਹੋਰ ਰੋਜ਼ਗਾਰ ਪੈਦਾ ਹੋਣਗੇ। ਅਗਸਤ 'ਚ ਰੇਲ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਗੋਇਲ ਨੇ ਕਿਹਾ ਕਿ ਉਹ ਰੇਲਵੇ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ 'ਤੇ ਜ਼ੋਰ ਨਾਲ ਸਥਾਨਕ ਨਿਰਮਾਣ ਨੂੰ ਬੜ੍ਹਾਵਾ ਦੇਣ 'ਚ ਮਦਦ ਮਿਲ ਸਕਦੀ ਹੈ। ਉਨ੍ਹਾਂ ਦਾ ਮੰਤਰਾਲਾ ਰੇਲ ਲਾਈਨ ਦੇ ਪੂਰਨ ਰੂਪ ਨਾਲ ਬਿਜਲਈਕਰਨ ਦੇ ਕੰਮ ਨੂੰ 4 ਸਾਲ 'ਚ ਪੂਰਾ ਕਰਨ 'ਤੇ ਧਿਆਨ ਦੇ ਰਿਹਾ ਹੈ, ਜਦਕਿ ਪਿਛਲੀ ਯੋਜਨਾ ਮੁਤਾਬਕ ਇਸ ਨੂੰ 10 ਸਾਲ ਤੱਕ ਪੂਰਾ ਕੀਤਾ ਜਾਣਾ ਸੀ। ਇਸ ਨਾਲ ਘਾਟੇ 'ਚ ਚੱਲ ਰਹੇ ਰੇਲਵੇ ਨੂੰ ਆਪਣੀ ਲਾਗਤ 'ਚ ਕਰੀਬ 30 ਫੀਸਦੀ ਕਮੀ ਲਿਆਉਣ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਬਿਜਲੀਕਰਨ ਪਹਿਲ ਨਾਲ ਰੇਲਵੇ ਨੂੰ ਈਂਧਨ ਬਿੱਲ 'ਚ ਸਾਲਾਨਾ ਕਰੀਬ 10,000 ਕਰੋੜ ਰੁਪਏ ਦੀ ਬੱਚਤ 'ਚ ਮਦਦ ਮਿਲੇਗੀ।