ਕੋਵਿਡ-19 ਮਰੀਜ਼ਾਂ ਦੀ ਦੇਖਭਾਲ ਲਈ ਰੇਲਵੇ ਦਾ ਪੇਂਟ 'ਤੇ ਜ਼ੋਰ!

05/31/2020 8:36:10 PM

ਨਵੀਂ ਦਿੱਲੀ— ਰੇਲਵੇ ਕੋਰੋਨਾ ਵਾਇਰਸ ਸੰਕ੍ਰਮਿਤ ਮਰੀਜ਼ਾਂ ਦੀ ਦੇਖਭਾਲ ਲਈ ਰੱਖੇ ਗਏ ਡੱਬਿਆਂ ਦੇ ਅੰਦਰ ਗਰਮੀ ਘੱਟ ਕਰਨ ਲਈ ਇਨ੍ਹਾਂ ਡੱਬਿਆਂ 'ਚ ਨਵੇਂ ਪੇਂਟ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਪੇਂਟ ਨਾਲ ਡੱਬਿਆਂ ਦਾ ਤਾਪਮਾਨ ਪੰਜ ਤੋਂ ਛੇ ਡਿਗਰੀ ਸੈਲੀਅਸ ਤੱਕ ਘੱਟ ਹੋ ਸਕਦਾ ਹੈ।

ਇਹ ਪ੍ਰੀਖਣ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ, ਜਦੋਂ ਨੀਤੀ ਆਯੋਗ ਗਰਮੀਆਂ 'ਚ ਇਨ੍ਹਾਂ ਡੱਬਿਆਂ ਦਾ ਅੰਦਰੂਨੀ ਤਾਪਮਾਨ ਜ਼ਿਆਦਾ ਹੋ ਜਾਣ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਚੁੱਕਾ ਹੈ।

ਰੇਲਵੇ ਨੇ ਸਿਹਤ ਮੰਤਰਾਲਾ ਦੀ ਸਲਾਹ ਮੁਤਾਬਕ, ਦੇਸ਼ ਭਰ ਦੇ 215 ਰੇਲਵੇ ਸਟੇਸ਼ਨਾਂ 'ਤੇ ਕੋਵਿਡ-19 ਦੇ ਮਰੀਜ਼ਾਂ ਦੀ ਦੇਖਭਾਲ ਲਈ 5,200 ਡੱਬਿਆਂ ਨੂੰ ਤਿਆਰ ਕੀਤਾ ਹੈ। ਇਨ੍ਹਾਂ 'ਚੋਂ 100 ਡੱਬਿਆਂ 'ਤੇ ਨਵੇਂ ਰੰਗ-ਰੋਗਨ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਰੇਲਵੇ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਆਰ. ਡੀ. ਐੱਸ. ਓ. ਵੱਲੋਂ ਦੱਸੇ ਗਏ ਤਰੀਕਿਆਂ 'ਤੇ ਅਮਲ ਕਰਦੇ ਹੋਏ ਉੱਤਰੀ ਤੇ ਉੱਤਰੀ ਮੱਧ ਰੇਲਵੇ ਦੇ 100 ਡੱਬਿਆਂ ਦੀਆਂ ਛੱਤਾਂ 'ਤੇ ਪੇਂਟ ਕਰਨ ਦਾ ਹੁਕਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ, ਇਹ ਪ੍ਰੀਖਣ ਜੂਨ ਤੱਕ ਖਤਮ ਹੋਣ ਦੀ ਉਮੀਦ ਹੈ ਅਤੇ ਜੇਕਰ ਇਹ ਪ੍ਰੀਖਣ ਸਫਲ ਰਹਿੰਦਾ ਹੈ ਤਾਂ ਇਸ ਦਾ ਵਿਸਥਾਰ ਕੀਤਾ ਜਾਵੇਗਾ। ਉੱਥੇ ਹੀ ਹੋਰ ਅਧਿਕਾਰੀਆਂ ਨੇ ਕਿਹਾ ਕਿ ਪ੍ਰੀਖਣ ਸਫਲ ਰਿਹਾ ਤਾਂ ਇਸ ਦਾ ਇਸਤੇਮਾਲ ਪੰਜ ਹਜ਼ਾਰ ਗੈਰ-ਏ. ਸੀ. ਡੱਬਿਆਂ 'ਚ ਕੀਤਾ ਜਾ ਸਕਦਾ ਹੈ।


Sanjeev

Content Editor

Related News