ਰੇਲਵੇ ਨੇ 295 ਦਿਨਾਂ ’ਚ 200 ਕਰੋੜ ਟਨ ਮਾਲ ਢੋਹਣ ਦਾ ਟੀਚਾ ਕੀਤਾ ਹਾਸਲ

Thursday, Jan 25, 2024 - 04:11 PM (IST)

ਭੁਵਨੇਸ਼ਵਰ (ਭਾਸ਼ਾ) - ਈਸਟ ਕੋਸਟ ਰੇਲਵੇ (ਈ. ਸੀ. ਓ. ਆਰ.) ਨੇ ਚਾਲੂ ਵਿੱਤੀ ਸਾਲ (2023-24) ’ਚ 20 ਕਰੋੜ ਟਨ ਤੋਂ ਵੱਧ ਮਾਲ ਦੀ ਢੋਆਈ ਕੀਤੀ ਹੈ। ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਇਸ ਨਾਲ 20,551.9 ਕਰੋੜ ਰੁਪਏ ਦੀ ਆਮਦਨੀ ਹੋਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ 1 ਅਪ੍ਰੈਲ 2023 ਤੋਂ 22 ਜਨਵਰੀ 2024 ਤੱਕ ਈ. ਸੀ. ਓ. ਆਰ. ਸੈਕਟਰ ਨੇ 20.21 ਕਰੋੜ ਟਨ ਮਾਲ ਦੀ ਢੁਆਈ ਕੀਤੀ, ਜਦੋਂਕਿ ਇਸ ਨੇ ਪਿਛਲੇ ਵਿੱਤੀ ਸਾਲ ’ਚ 19.13 ਕਰੋੜ ਟਨ ਮਾਲ ਦੀ ਢੁਆਈ ਕੀਤੀ ਸੀ।

ਇਹ ਵੀ ਪੜ੍ਹੋ :   ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਹੁਣ ਇੱਕੋ ਟ੍ਰੇਨ 'ਚ  ਕਰ ਸਕੋਗੇ ਵੈਸ਼ਨੋ ਦੇਵੀ ਅਤੇ ਰਾਮ ਮੰਦਰ ਦੇ ਦਰਸ਼ਨ, ਜਾਣੋ ਸ਼ਡਿਊਲ

ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਨਾਲ ਈ. ਸੀ. ਓ. ਆਰ. ਲਗਾਤਾਰ 5ਵੀਂ ਵਾਰ 20 ਕਰੋੜ ਟਨ ਮਾਲ ਦੀ ਢੁਆਈ ਦਾ ਅੰਕੜਾ ਪਾਰ ਕਰਨ ਵਾਲਾ ਦੇਸ਼ ਦਾ ਪਹਿਲਾ ਖੇਤਰ ਬਣ ਗਿਆ ਹੈ। ਈ. ਸੀ. ਓ. ਆਰ. ਦੇ 3 ਸੈਕਟਰਾਂ ਨੇ ਇਸ ’ਚ ਅਹਿਮ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ :  ਅੰਬਾਨੀ ਤੋਂ ਲੈ ਕੇ ਅਡਾਨੀ ਤੱਕ ਜਾਣੋ ਕਿਹੜੇ ਕਾਰੋਬਾਰੀ ਨੇ 'ਰਾਮ ਮੰਦਰ' ਲਈ ਦਿੱਤੀ ਕਿੰਨੀ ਦਾਨ ਭੇਟਾ

ਮੌਜੂਦਾ ਵਿੱਤੀ ਸਾਲ ’ਚ ਈ. ਸੀ. ਓ. ਆਰ. ਨੇ 12.17 ਕਰੋੜ ਟਨ ਕੋਲਾ, 1.06 ਕਰੋੜ ਟਨ ਕੱਚਾ ਮਾਲ ਇਸਪਾਤ ਪਲਾਂਟਾਂ ਨੂੰ, 1.63 ਕਰੋੜ ਟਨ ਪਿਗ ਆਇਰਨ ਅਤੇ ਫਿਨਿਸ਼ਡ ਸਟੀਲ, 2.40 ਕਰੋੜ ਟਨ ਲੋਹਾ, 11.92 ਲੱਖ ਟਨ ਸੀਮੈਂਟ, 24.15 ਲੱਖ ਟਨ ਅਨਾਜ, 52.35 ਲੱਖ ਟਨ ਖਾਦ, 24.25 ਲੱਖ ਟਨ ਖਣਿਜ ਤੇਲ, ਕੰਟੇਨਰਾਂ ’ਚ 37.74 ਲੱਖ ਟਨ ਮਾਲ ਢੁਆਈ ਅਤੇ 1.43 ਕਰੋੜ ਟਨ ਹੋਰ ਸਾਮਾਨ ਦੀ ਢੁਆਈ ਕੀਤੀ ਹੈ।

ਇਹ ਵੀ ਪੜ੍ਹੋ :   Bank Holidays: ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਲਗਾਤਾਰ 3 ਦਿਨ ਬੰਦ ਰਹਿਣ ਵਾਲੇ ਹਨ ਬੈਂਕ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News