2 ਦਿਨ ਪਏ ਮੀਂਹ ਨੇ 8 ਡਿਗਰੀ ਤੱਕ ਡੇਗਿਆ ਪਾਰਾ, ਜਾਣੋ ਆਉਣ ਵਾਲੇ ਦਿਨਾਂ ''ਚ ਕਿਹੋ ਜਿਹਾ ਰਹੇਗਾ ਮੌਸਮ ਦਾ ਹਾਲ
Saturday, Dec 28, 2024 - 08:24 PM (IST)
ਪਟਿਆਲਾ (ਬਲਜਿੰਦਰ) : ਲਗਾਤਾਰ ਦੋ ਦਿਨ ਤੋਂ ਰੁਕ-ਰੁਕ ਪੈ ਰਹੇ ਮੀਂਹ ਕਾਰਨ ਪਾਰਾ ਡਿੱਗ ਕੇ 8 ਡਿਗਰੀ ਤੱਕ ਪੁੱਜ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਸੀਜ਼ਨ ਵਿਚ ਪਹਿਲੀ ਵਾਰ ਠੰਡ ਦਾ ਅਹਿਸਾਸ ਹੋਇਆ ਹੈ। ਹਾਲਾਂਕਿ ਦਸੰਬਰ ਦਾ ਮਹੀਨਾ ਖ਼ਤਮ ਹੋਣ ’ਤੇ ਆ ਗਿਆ ਹੈ, ਪਰ ਇਸ ਵਾਰ ਠੰਢ ਨੇ ਆਪਣਾ ਜਲਵਾ ਨਹੀਂ ਦਿਖਾਇਆ, ਪਰ ਮੀਂਹ ਕਾਰਨ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ।
ਦੂਜੇ ਪਾਸੇ ਮੀਂਹ ਕਾਰਨ ਪਟਿਆਲਾ ਦੀ ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਵੀ ਘੱਟ ਗਈ ਹੈ। ਝੋਨੇ ਦੇ ਸੀਜ਼ਨ ਵਿਚ ਜਿਹੜਾ ਏਅਰ ਕੁਆਲਟੀ ਇੰਡੈਕਸ 400 ਪਾਰ ਕਰ ਗਿਆ ਸੀ, ਉਹ ਸਿਰਫ਼ 51 ਦਰਜ ਕੀਤਾ ਗਿਆ, ਜੋ ਕਿ ਕਾਫੀ ਸਾਫ਼ ਕਿਹਾ ਜਾ ਸਕਦਾ ਹੈ। ਮੀਂਹ ਪਿਛਲੇ ਕਈ ਮਹੀਨਿਆਂ ਤੋਂ ਬਾਅਦ ਪਿਆ, ਜਿਸ ਕਾਰਨ ਮੌਸਮ ਕਾਫੀ ਵਧੀਆ ਹੋ ਗਿਆ ਹੈ।
ਮੌਸਮ ਵਿਭਾਗ ਦੇ ਮੁਤਾਬਕ ਅਗਲੇ ਦੋ ਦਿਨ ਧੁੱਪ ਅਤੇ ਫਿਰ ਤੋਂ ਠੰਡ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਜਿੱਥੇ ਇਹ ਮੀਂਹ ਫਸਲਾਂ ਲਈ ਵਧੀਆ ਦੱਸਿਆ ਜਾ ਰਿਹਾ ਹੈ, ਉਥੇ ਹੀ ਇਹ ਸਿਹਤ ਲਈ ਵੀ ਠੀਕ ਰਹੇਗਾ, ਕਿਉਂਕਿ ਪ੍ਰਦੂਸ਼ਿਤ ਹਵਾ ਦੇ ਕਾਰਨ ਲੋਕ ਲਗਾਤਾਰ ਬੀਮਾਰ ਹੋ ਰਹੇ ਸਨ ਅਤੇ ਮੀਂਹ ਕਾਰਨ ਬੀਮਾਰੀਆਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਸੱਸ ਦੇ ਸਸਕਾਰ ਤੋਂ ਆ ਕੇ ਨੌਜਵਾਨ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਸੁਸਾਈਡ ਨੋਟ ਨੇ ਕਰ'ਤੇ ਸਨਸਨੀਖੇਜ਼ ਖੁਲਾਸੇ
ਜ਼ਿਆਦਾ ਠੰਡ ਨਾ ਪੈਣ ਕਾਰਨ ਦੁਕਾਨਦਾਰਾਂ ਦਾ ਵੀ ਕਾਰੋਬਾਰ ਠੰਡਾ
ਆਮ ਤੌਰ ’ਤੇ 15 ਦਸੰਬਰ ਤੋਂ ਬਾਅਦ ਠੰਡ ਜ਼ਿਆਦਾ ਵਧ ਜਾਂਦੀ ਹੈ, ਜੋ 20 ਜਨਵਰੀ ਤੱਕ ਅਕਸਰ ਪੈਂਦੀ ਹੈ ਪਰ ਇਸ ਵਾਰ ਠੰਡ ਵਧੀ ਹੀ ਨਹੀਂ। ਦੋ ਦਿਨਾਂ ਦੇ ਮੀਂਹ ਨੂੰ ਛੱਡ ਕੇ ਦਿਨ ਵੇਲੇ ਆਮ ਦਿਨਾਂ ਵਾਂਗੂ ਧੁੱਪ ਨਿਕਲਦੀ ਰਹੀ ਤੇ ਅਗਲੇ ਦੋ ਦਿਨ ਵੀ ਮੌਸਮ ਮਾਹਿਰਾਂ ਮੁਤਾਬਕ ਦਿਨ ਵੇਲੇ ਧੁੱਪ ਨਿਕਲਣ ਦੀ ਸੰਭਾਵਨਾ ਹੈ।
ਇਸ ਕਾਰਨ ਇਸ ਵਾਰ ਗਰਮ ਕੱਪੜੇ ਦਾ ਕਾਰੋਬਾਰ ਕਰਨ ਵਾਲੇ ਅਤੇ ਸਰਦੀ ਨਾਲ ਜੁੜੇ ਹੋਰ ਦੁਕਾਨਦਾਰਾਂ ਦਾ ਕਾਰੋਬਾਰ ਠੰਡਾ ਹੀ ਹੈ। ਅਜਿਹੇ ਵਿਚ ਜੇਕਰ ਸਰਦੀ ਪੈਂਦੀ ਵੀ ਹੈ ਤਾਂ ਕੁਝ ਦਿਨ ਹੀ ਪਵੇਗੀ ਅਤੇ ਦੁਕਾਨਦਾਰਾਂ ਨੂੰ ਇਸ ਵਾਰ ਸੀਜ਼ਨ ਠੰਡਾ ਹੀ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਮੀਂਹ ਦੇ ਵਿਚਕਾਰ ‘ਬਿਜਲੀ ਬੰਦ-ਪ੍ਰੇਸ਼ਾਨੀ ਚਾਲੂ’, ਫਾਲਟ ਦੀਆਂ ਮਿਲੀਆਂ 5500 ਤੋਂ ਵੱਧ ਸ਼ਿਕਾਇਤਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e