ਯਾਤਰੀਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਰੇਲਵੇ ਕੁਝ ਇਸ ਤਰ੍ਹਾਂ ਕਰ ਰਿਹੈ ਤਿਆਰੀ, ਦੇਖੋ ਵੀਡੀਓ

Monday, Mar 16, 2020 - 06:17 PM (IST)

ਯਾਤਰੀਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਰੇਲਵੇ ਕੁਝ ਇਸ ਤਰ੍ਹਾਂ ਕਰ ਰਿਹੈ ਤਿਆਰੀ, ਦੇਖੋ ਵੀਡੀਓ

ਨਵੀਂ ਦਿੱਲੀ — ਟ੍ਰੇਨਾਂ 'ਚ ਕੋਰੋਨਾ ਵਾਇਰਸ ਦੇ ਸੰਭਾਵੀਂ ਖਤਰੇ ਨੂੰ ਧਿਆਨ 'ਚ ਰੱਖਦੇ ਹੋਏ ਵੈਸਟਰਨ ਰੇਲਵੇ ਵਲੋਂ ਸਾਫ-ਸਫਾਈ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। । ਰੇਲਵੇ ਨੇ ਫੈਸਲਾ ਕੀਤਾ ਹੈ ਕਿ ਉਹ ਏ.ਸੀ. ਕੋਚ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਕੰਬਲ ਅਤੇ ਬੈੱਡਸ਼ੀਟ ਨਹੀਂ ਦੇਣਗੇ ਕਿਉਂਕਿ ਇਹ ਚੀਜ਼ਾ ਰੋਜ਼ ਨਹੀਂ ਧੋਤੀਆਂ ਜਾਂਦੀਆਂ। ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਯਾਤਰਾ ਲਈ ਆਪਣੇ ਘਰ ਤੋਂ ਹੀ ਕੰਬਲ ਲੈ ਕੇ ਆਉਣ। 

 

ਆਈਸੋਲੇਸ਼ਨ ਵਾਰਡ

ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਰਤਲਾਮ ਮੰਡਲ ਵਲੋਂ 06 ਬੈੱਡ ਦਾ ਇਕ ਆਈਸੋਲੇਸ਼ਨ ਵਾਰਡ ਅਤੇ 120 ਬੈੱਡ ਦੇ ਕਵਾਰੇਂਟਾਈਨ ਵਾਰਡ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਟ੍ਰੇਨ 'ਚ ਜਿਹੜੇ ਸਥਾਨਾਂ 'ਤੇ ਜ਼ਿਆਦਾ ਯਾਤਰੀਆਂ ਦੀ ਮੌਜੂਦਗੀ ਹੁੰਦੀ ਹੈ ਜਾਂ ਫਿਰ ਟ੍ਰੇਨ ਦੇ ਜਿਹੜੇ ਹਿੱਸੇ ਜ਼ਿਆਦਾ ਵਰਤੋਂ 'ਚ ਆਉਂਦੇ ਹਨ ਉਨ੍ਹਾਂ ਹਿੱਸਿਆਂ ਦੀ ਸਫਾਈ ਲਗਾਤਾਰ ਸੈਨੇਟਾਈਜ਼ਰ ਨਾਲ ਕੀਤੀ ਜਾ ਰਹੀ ਹੈ।

 

ਵਾਧੂ ਕੋਚ

ਵੈਸਟਰਨ ਰੇਲਵੇ ਨੇ ਅਹਿਮਦਾਬਾਦ ਰੂਟ ਦੀਆਂ ਟ੍ਰੇਨਾਂ 'ਚ ਯਾਤਰੀਆਂ ਦੀ ਸਹੂਲਤ ਅਤੇ ਵਾਧੂ ਭੀੜ ਨੂੰ ਘੱਟ ਕਰਨ ਲਈ ਕਈ ਟ੍ਰੇਨਾਂ 'ਚ ਸਥਾਈ ਰੂਪ ਨਾਲ ਹੋਰ ਕੋਚ ਜੋੜਣ ਦਾ ਫੈਸਲਾ ਕੀਤਾ ਗਿਆ ਹੈ।

 

ਸੈਨੇਟਾਈਜ਼ਰ ਨਾਲ ਸਫਾਈ

ਟ੍ਰੇਨਾਂ 'ਚ ਬਾਥਰੂਮ, ਸੀਟ ਅਤੇ ਹੈਂਡਲ ਦੀ ਲਗਾਤਾਰ ਸਫਾਈ ਕੀਤੀ ਜਾ ਰਹੀ ਹੈ। ਸੈਨੇਟਾਈਜ਼ਰ ਦੀ ਸਹਾਇਤਾ ਨਾਲ ਉਨ੍ਹਾਂ ਸਥਾਨਾਂ ਦੀ ਖਾਸ ਤੌਰ 'ਤੇ ਸਫਾਈ ਕੀਤੀ ਜਾ ਰਹੀ ਹੈ ਜਿਥੇ ਜ਼ਿਆਦਾ ਲੋਕਾਂ ਦਾ ਆਉਣਾ-ਜਾਣਾ ਹੁੰਦਾ ਹੈ। ਇਸ ਤੋਂ ਇਲਾਵਾ ਸਟੇਸ਼ਨ ਕੰਪਲੈਕਸ 'ਚ ਵੀ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ।

PunjabKesari

ਬਾਥਰੂਮ ਵਿਚ ਛਿੜਕਾਅ

PunjabKesari

ਟ੍ਰੇਨ ਦੇ ਬਾਥਰੂਮ 'ਚ ਛਿੜਕਾਅ ਕੀਤਾ ਜਾ ਰਿਹਾ ਹੈ ਤਾਂ ਜੋ ਮੱਛਰ ਨਾ ਪੈਦਾ ਹੋਣ। ਰੇਲਵੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਫ-ਸਫਾਈ ਦਾ ਖਾਸ ਧਿਆਨ ਰੱਖਣ ਅਤੇ ਅਲਕੋਹਲ ਵਾਲੇ ਸੈਨੇਟਾਈਜ਼ਰ ਦੀ ਵਰਤੋਂ ਕਰਨ।
 


Related News