‘ਰੇਲਵੇ ਦੀ ਯਾਤਰੀ ਕਿਰਾਇਆ ਕਮਾਈ 400 ਕਰੋਡ਼ ਰੁਪਏ ਘਟੀ’
Monday, Jan 27, 2020 - 11:23 PM (IST)

ਨਵੀਂ ਦਿੱਲੀ (ਭਾਸ਼ਾ)-ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ (ਅਕਤੂਬਰ-ਦਸੰਬਰ 2019) ’ਚ ਰੇਲਵੇ ਦੀ ਯਾਤਰੀ ਕਿਰਾਏ ਤੋਂ ਕਮਾਈ ਇਸ ਤੋਂ ਪਿੱਛਲੀ ਤਿਮਾਹੀ ਦੇ ਮੁਕਾਬਲੇ 400 ਕਰੋਡ਼ ਰੁਪਏ ਘੱਟ ਹੋ ਗਈ ਜਦੋਂ ਕਿ ਮਾਲ-ਭਾੜੇ ਤੋਂ ਕਮਾਈ ਲਗਭਗ 2,800 ਕਰੋਡ਼ ਰੁਪਏ ਵਧ ਗਈ ਹੈ। ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਦੇ ਤਹਿਤ ਪੁੱਛੇ ਗਏ ਸਵਾਲ ਦੇ ਜਵਾਬ ’ਚ ਇਹ ਜਾਣਕਾਰੀ ਮਿਲੀ ਹੈ। ਇਸ ਤੋਂ ਪਹਿਲਾਂ ਦੂਜੀ ਤਿਮਾਹੀ ’ਚ ਭਾਰਤੀ ਰੇਲ ਦੀ ਯਾਤਰੀ ਕਿਰਾਏ ਤੋਂ ਆਮਦਨ ਪਹਿਲੀ ਤਿਮਾਹੀ ਦੇ ਮੁਕਾਬਲੇ 155 ਕਰੋਡ਼ ਰੁਪਏ ਘਟੀ ਸੀ।