R.B.I.  ਨੇ ਬੈਂਕਾਂ ਤੋਂ ਨਕਦੀ ਦੀ ਢੁਆਈ ''ਤੇ ਨਿਯਮਾਂ ਨੂੰ ਕੀਤਾ ਸਖਤ

Sunday, Apr 08, 2018 - 11:12 AM (IST)

R.B.I.  ਨੇ ਬੈਂਕਾਂ ਤੋਂ ਨਕਦੀ ਦੀ ਢੁਆਈ ''ਤੇ ਨਿਯਮਾਂ ਨੂੰ ਕੀਤਾ ਸਖਤ

ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਨਕਦੀ ਦੀ ਢੁਆਈ ਲਈ ਬਾਹਰੀ ਸੇਵਾਦਾਤਾਵਾਂ 'ਤੇ ਬੈਂਕਾਂ ਦੀ ਵਧਦੀ ਨਿਰਭਰਤਾ ਵਿਚਾਲੇ ਇਸ ਦੇ ਨਿਯਮ ਸਖ਼ਤ ਕੀਤੇ ਹਨ। ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸੇਵਾਦਾਤਾ ਦੀ ਨੈੱਟਵਰਥ ਘੱਟ ਤੋਂ ਘੱਟ 100 ਕਰੋੜ ਰੁਪਏ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਸ ਦੇ ਕੋਲ ਵਿਸ਼ੇਸ਼ ਰੂਪ ਨਾਲ ਤਿਆਰ ਘੱਟ ਤੋਂ ਘੱਟ 300 ਵਾਹਨਾਂ ਦਾ ਬੇੜਾ ਹੋਣਾ ਚਾਹੀਦਾ ਹੈ। 
ਆਰ. ਬੀ. ਆਈ. ਦੇ ਸਰਕੂਲਰ ਅਨੁਸਾਰ ਸੇਵਾਦਾਤਾ ਅਤੇ ਉਨ੍ਹਾਂ ਦੇ ਸਬ-ਕੰਟਰੈਕਟਰ ਦੇ ਕੋਲ ਪਈ ਨਕਦੀ ਵੀ ਬੈਂਕ ਦੀ ਹੀ ਜਾਇਦਾਦ ਹੈ। ਉਸ ਨਾਲ ਜੁੜੇ ਕਿਸੇ ਵੀ ਤਰ੍ਹਾਂ ਦੇ ਖਤਰੇ ਦੀ ਜ਼ਿੰਮੇਵਾਰੀ ਬੈਂਕ ਦੀ ਹੋਵੇਗੀ। ਕਿਸੇ ਵੀ ਸੇਵਾਦਾਤਾ ਨਾਲ ਡੀਲ ਕਰਦਿਆਂ ਬੈਂਕ ਦੇ ਕੋਲ ਬੋਰਡ ਵੱਲੋਂ ਵਿਆਪਕ ਮਨਜ਼ੂਰੀ ਹੋਣੀ ਚਾਹੀਦੀ ਹੈ। ਬੈਂਕਾਂ ਨੂੰ 90 ਦਿਨ ਦੇ ਅੰਦਰ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਨਕਦੀ ਲਿਜਾਣ ਵਾਲੇ ਵਾਹਨਾਂ 'ਚ ਜੀ. ਪੀ. ਐੱਸ. ਹੋਣਾ ਜ਼ਰੂਰੀ ਹੈ। ਰਾਤ 'ਚ ਇਨ੍ਹਾਂ ਦੀ ਆਵਾਜਾਈ ਤੋਂ ਬਚਣਾ ਚਾਹੀਦਾ ਹੈ। ਵਾਰ-ਵਾਰ ਇਕ ਹੀ ਸਮੇਂ 'ਤੇ ਇਕ ਹੀ ਰਸਤਿਓਂ ਕਿਸੇ ਵਾਹਨ ਨੂੰ ਨਹੀਂ ਭੇਜਿਆ ਜਾਣਾ ਚਾਹੀਦਾ ਹੈ। ਵਾਹਨ 'ਚ ਟਿਊਬਲੈੱਸ ਟਾਇਰ, ਮੋਬਾਇਲ ਅਤੇ ਹੂਟਰ ਵੀ ਲਾਜ਼ਮੀ ਕੀਤਾ ਗਿਆ ਹੈ। 
ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ, ਗੈਰ-ਬੈਂਕਿੰਗ ਵਿੱਤੀ ਸੰਸਥਾਨਾਂ ਤੇ ਭੁਗਤਾਨ ਸੇਵਾਦਾਤਾਵਾਂ ਨੂੰ ਬਿਟਕੁਆਇਨ ਵਰਗੀਆਂ ਵਰਚੁਅਲ ਕਰੰਸੀਆਂ 'ਚ ਲੈਣ-ਦੇਣ ਕਰਨ ਵਾਲੀਆਂ ਇਕਾਈਆਂ ਤੋਂ ਦੂਰ ਰਹਿਣ ਦਾ ਨਿਰਦੇਸ਼ ਦਿੱਤਾ ਹੈ। ਰਿਜ਼ਰਵ ਬੈਂਕ ਨੇ ਸਾਰੇ ਵਿੱਤੀ ਸੰਸਥਾਨਾਂ ਨੂੰ ਤੁਰੰਤ ਅਜਿਹੀਆਂ ਇਕਾਈਆਂ ਤੋਂ ਆਪਣੇ ਆਪ ਨੂੰ ਵੱਖ ਕਰਨ ਲਈ ਕਿਹਾ ਹੈ।


Related News