ਸੁਸਤ ਮਾਨਸੂਨ ਨਾਲ ਦਾਲਾਂ ਦੀ ਕੀਮਤ ''ਚ ਤੇਜ਼ੀ

06/29/2022 2:17:52 PM

ਬਿਜਨੈੱਸ ਡੈਸਕ- ਕਰੀਬ 3 ਮਹੀਨੇ ਦੀ ਸੁਸਤੀ ਤੋਂ ਬਾਅਦ ਇਕ ਵਾਰ ਫਿਰ ਦਾਲਾਂ ਦੀ ਕੀਮਤ 'ਚ ਵਾਧਾ ਸ਼ੁਰੂ ਹੋ ਗਿਆ ਹੈ। ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਦੇ ਦਾਲ ਉਤਪਾਦਨ ਵਾਲੇ ਇਲਾਕਿਆਂ 'ਚ ਦੱਖਣੀ ਪੱਛਮੀ ਮਾਨਸੂਨ 'ਚ ਦੇਰੀ ਨੂੰ ਇਸ ਦੀ ਵਜ੍ਹਾ ਨਾਲ ਮੰਨਿਆ ਜਾ ਰਿਹਾ ਹੈ।
ਵਪਾਰ ਅਤੇ ਬਾਜ਼ਾਰ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਪਿਛਲੇ ਹਫਤੇ ਅਤੇ ਮੰਗਲਵਾਰ ਦੇ ਵਿਚਾਲੇ ਦੇਸ਼ ਦੇ ਪ੍ਰਮੁੱਖ ਥੋਕ ਬਾਜ਼ਾਰਾਂ 'ਚ ਅਰਹਰ ਦੀ ਦਾਲ 5 ਫੀਸਦੀ ਮਹਿੰਗੀ ਹੋਈ ਹੈ। ਉਧਰ ਮਾਹਾਂ ਦੀ ਕੀਮਤ 'ਚ ਕਰੀਬ 3 ਤੋਂ 4 ਫੀਸਦੀ ਦੀ ਤੇਜ਼ੀ ਆਈ ਹੈ। ਬਾਰਿਸ਼ ਘੱਟ ਹੋਣ ਅਤੇ ਸਾਉਣੀ ਦੀ ਫਸਲ 'ਤੇ ਇਸ ਦੇ ਅਸਰ ਦੀ ਚਿੰਤਾ ਨੇ ਕੀਮਤਾਂ ਵਧਾ ਦਿੱਤੀਆਂ ਹਨ।
ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦੇਸ਼ ਭਰ 'ਚ 24 ਜੂਨ ਤੱਕ ਦਾਲਾਂ ਦਾ ਰਕਬਾ ਪਿਛਲੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ 'ਚ 36 ਫੀਸਦੀ ਘੱਟ ਹੈ। ਉਧਰ ਅਰਹਰ ਦੀ ਬਿਜਾਈ ਦਾ ਰਕਬਾ ਪਿਛਲੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ 'ਚ ਕਰੀਬ 55 ਫੀਸਦੀ ਘੱਟ ਹੈ। ਉਧਰ ਮਾਹ ਦਾ ਰਕਬਾ 52 ਫੀਸਦੀ ਘੱਟ ਹੈ।
ਆਲ ਇੰਡੀਆ ਦਾਲ ਮਿਲ ਐਸੋਸੀਏਸ਼ਨ ਦੇ ਸੁਰੇਸ਼ ਅਗਰਵਾਲ ਨੇ ਗੱਲਬਾਤ 'ਚ ਕਿਹਾ ਕਿ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ 'ਚ ਮਾਨਸੂਨ ਆਉਣ ਦੇ ਨਾਲ ਜੂਨ ਮਹੀਨੇ 'ਚ ਵਿਆਪਕ ਪੈਮਾਨੇ 'ਤੇ ਅਰਹਰ ਅਤੇ ਮਾਹ ਦੀ ਦਾਲ ਦੀ ਬਿਜਾਈ ਹੋ ਜਾਂਦੀ ਹੈ। ਪਰ ਇਸ ਵਾਰ ਬਿਜਾਈ 'ਚ ਦੇਰ ਹੋ ਰਹੀ ਹੈ। ਪਹਿਲੇ 10 ਜੂਨ ਨੂੰ ਮਾਨਸੂਨ ਆਉਣ ਦੀ ਉਮੀਦ ਕੀਤੀ ਗਈ ਸੀ, ਉਸ ਦੇ ਬਾਅਦ 15 ਜੂਨ ਨੂੰ ਆਉਣ ਦੀ ਉਮੀਦ ਕੀਤੀ ਗਈ। ਹੁਣ 28 ਜੂਨ ਵੀ ਪਾਰ ਕਰ ਗਿਆ ਅਤੇ ਬਾਰਿਸ਼ 'ਚ ਕੋਈ ਤੇਜ਼ੀ ਨਹੀਂ ਆਈ ਹੈ। ਇਸ ਦਾ ਵਜ੍ਹਾ ਨਾਲ ਦਾਲਾਂ ਦੀ ਕੀਮਤ 'ਚ ਤੇਜ਼ੀ ਆ ਰਹੀ ਹੈ।
ਅਗਰਵਾਲ ਨੇ ਕਿਹਾ ਕਿ ਜੇਕਰ ਜ਼ਲਦ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਤਾਂ ਬਾਜ਼ਾਰ ਸਥਿਰ ਹੋ ਜਾਵੇਗਾ ਕਿਉਂਕਿ ਹੁਣ ਫਸਲ ਤਿਆਰ ਹੋਣ 'ਚ ਦੇਰੀ ਦਾ ਖਦਸ਼ਾ ਖਤਮ ਹੋ ਜਾਵੇਗਾ। ਚੇਨਈ 'ਚ ਐੱਫ.ਏ.ਕਿਊ ਮਾਹ ਦੀ ਕੀਮਤ ਸ਼ਨੀਵਾਰ ਨੂੰ 7,250 ਤੋਂ 7,350 ਰੁਪਏ ਪ੍ਰਤੀ ਕਵਿੰਟਲ 'ਤੇ ਪਹੁੰਚ ਗਈ, ਜੋ ਮੰਗਲਵਾਰ ਦੀ ਸਵੇਰ 7,425 ਰੁਪਏ ਕਵਿੰਟਲ 'ਤੇ ਪਹੁੰਚ ਗਈ। ਆਯਾਤਿਤ ਮਾਹ ਦੀ ਕੀਮਤ ਵੀ ਸ਼ਨੀਵਾਰ ਤੋਂ ਕਰੀਬ 15 ਡਾਲਰ ਵਧ ਕੇ 940 ਤੋਂ 1040 ਪ੍ਰਤੀ ਟਨ ਦੇ ਭਾਅ ਵਿਕੀ। ਚੇਨਈ ਦੇ ਬਾਜ਼ਾਰ 'ਚ ਅਰਹਰ ਦੀ ਕੀਮਤ ਪਿਛਲੇ ਹਫਤੇ 6,300 ਰੁਪਏ ਪ੍ਰਤੀ ਕਵਿੰਟਲ ਸੀ, ਜੋ ਮੰਗਲਵਾਰ ਨੂੰ ਵਧ ਕੇ 6,325 ਤੋਂ 6,450 ਰੁਪਏ ਪ੍ਰਤੀ ਕਵਿੰਟਲ ਪਹੁੰਚ ਗਈ ਹੈ। 


Aarti dhillon

Content Editor

Related News