'ਪਬਜੀ ਮੋਬਾਇਲ ਤੇ ਗੇਮ ਫਾਰ ਪੀਸ ਦੀ ਕਮਾਈ 48 ਲੱਖ ਡਾਲਰ ਤੋਂ ਪਾਰ'

06/07/2019 12:56:34 AM

ਨਵੀਂ ਦਿੱਲੀ—'ਪਬਜੀ ਮੋਬਾਇਲ' ਅਤੇ ਇਸ ਦੇ ਨਵੇਂ ਵਰਜ਼ਨ 'ਗੇਮ ਫਾਰ ਪੀਸ' ਕਾਰਨ ਚੀਨ ਦੇ ਇੰਟਰਨੈੱਟ ਪਾਵਰਹਾਊਸ ਟੇਨਸੈਂਟ ਦਾ ਮਾਲਿਆ ਮਈ 'ਚ ਇਕ ਦਿਨ 48 ਲੱਖ ਡਾਲਰ ਤੋਂ ਜ਼ਿਆਦਾ ਦਰਜ ਕੀਤਾ ਗਿਆ, ਇਸ ਦੇ ਨਾਲ ਹੀ ਇਹ ਦੁਨੀਆ ਦਾ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਐਪ ਬਣ ਗਿਆ ਹੈ। ਮੋਬਾਇਲ ਐਪ ਇੰਟੈਲੀਜੰਸੀ ਕੰਪਨੀ ਸੈਂਸਰ ਟਾਵਰ ਦੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ।

ਅਨੁਮਾਨ ਮੁਤਾਬਕ ਦੋਵਾਂ ਵਰਜ਼ਨਸ ਨੇ ਮਿਲ ਕੇ (ਇਸ 'ਚ ਚੀਨ 'ਚ ਐਂਡ੍ਰਾਇਡ ਤੋਂ ਮਿਲਣ ਵਾਲੇ ਮਾਲਿਆ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ) ਮਈ 'ਚ ਕੁਲ 14.6 ਕਰੋੜ ਡਾਲਰ ਦਾ ਕਮਾਈ ਕੀਤੀ, ਜੋ ਕਿ ਅਪ੍ਰੈਲ ਦੇ ਮਹੀਨੇ 'ਚ ਹੋਈ 65 ਕਰੋੜ ਡਾਲਰ ਦੀ ਕਮਾਈ ਦੀ ਤੁਲਨਾ 'ਚ 12.6 ਫੀਸਦੀ ਜ਼ਿਆਦਾ ਹੈ। ਇਸ ਤੋਂ ਪਹਿਲਾਂ ਅਪ੍ਰੈਲ 'ਚ ਹੁਣ ਤਕ ਦੀ ਸਭ ਤੋਂ ਜ਼ਿਆਦਾ ਕਮਾਈ ਹੋਈ ਸੀ।

ਪਬਜੀ ਮੋਬਾਇਲ, ਗੇਮ ਫਾਰ ਪੀਸ 'ਚ ਮਈ 'ਚ ਹੋਏ ਕੁਲ ਮਾਲਿਆ 'ਚੋਂ ਲਗਭਗ 10.1 ਕਰੋੜ ਡਾਲਰ ਦਾ ਮਾਲਿਆ ਐਪਲ ਦੇ ਸਟੋਰ ਤੋਂ ਹਾਸਲ ਹੋਇਆ, ਜਦਕਿ ਗੂਗਲ ਦੇ ਪਲੇਟਫਾਰਮ ਤੋਂ ਕੁਲ 4.53 ਕਰੋੜ ਡਾਲਰ ਦਾ ਮਾਲਿਆ ਹਾਸਲ ਹੋਇਆ। ਸੈਂਸਰ ਟਾਵਰ ਦੇ ਮੋਬਾਇਲ ਇਨਸਾਈਟਸ ਦੇ ਪ੍ਰਮੁੱਖ ਰੈਂਡੀ ਨੇਲਸਨ ਨੇ ਬਲਾਗ 'ਚ ਲਿਖਿਆ ਕਿ ਪਬਜੀ ਮੋਬਾਇਲ ਦੇ ਦੋਵਾਂ ਵਰਜ਼ਨਸ ਤੋਂ ਹੋਣ ਵਾਲੀ ਕਮਾਈ ਨੂੰ ਇਕ ਨਾਲ ਮਿਲਾਉਣ ਨਾਲ ਇਹ ਦੂਜੇ ਸਥਾਨ 'ਤੇ ਰਹਿਣ ਵਾਲੀ ਗੇਮ ਆਨ ਆਫ ਕਿੰਗਸ ਤੋਂ 17 ਫੀਸਦੀ ਜ਼ਿਆਦਾ ਹੈ, ਜਿਸ ਨੇ ਕਰੀਬ 12.5 ਕਰੋੜ ਡਾਲਰ ਦੀ ਕਮਾਈ ਕੀਤੀ।  


Karan Kumar

Content Editor

Related News