ਜੇਲ੍ਹ ''ਚ ਬੰਦ ਹਵਾਲਾਤੀ ਤੋਂ ਸਿਮ ਕਾਰਡ ਸਣੇ ਮੋਬਾਇਲ ਫ਼ੋਨ ਬਰਾਮਦ

Thursday, May 30, 2024 - 05:03 PM (IST)

ਜੇਲ੍ਹ ''ਚ ਬੰਦ ਹਵਾਲਾਤੀ ਤੋਂ ਸਿਮ ਕਾਰਡ ਸਣੇ ਮੋਬਾਇਲ ਫ਼ੋਨ ਬਰਾਮਦ

ਫਿਰੋਜ਼ਪੁਰ (ਕੁਮਾਰ) : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਚਲਾਈ ਗਈ ਸਰਚ ਮੁਹਿੰਮ ਦੌਰਾਨ ਜੇਲ੍ਹ ’ਚ ਬੰਦ ਹਵਾਲਾਤੀ ਹਰਜਿੰਦਰ ਸਿੰਘ ਤੋਂ ਸਿਮ ਕਾਰਡ ਸਮੇਤ ਮੋਬਾਇਲ ਫ਼ੋਨ ਬਰਾਮਦ ਹੋਇਆ। ਇਸ ਨੂੰ ਲੈ ਕੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਭੇਜੀ ਸੂਚਨਾ ਦੇ ਆਧਾਰ ’ਤੇ ਹਵਾਲਾਤੀ ਹਰਜਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਰੀਡੈਂਟ ਸਰਬਜੀਤ ਸਿੰਘ ਨੇ ਪੁਲਸ ਨੂੰ ਲਿਖਤੀ ਸੂਚਨਾ ਦਿੰਦੇ ਹੋਏ ਦੱਸਿਆ ਕਿ ਜਦੋਂ ਉਨ੍ਹਾਂ ਨੇ ਕਰਮਚਾਰੀਆਂ ਨਾਲ ਬੈਰਕ ਨੰਬਰ-3 ਦੀ ਤਲਾਸ਼ੀ ਲਈ ਤਾਂ ਉੱਥੇ ਬੰਦ ਹਵਾਲਾਤੀ ਹਰਜਿੰਦਰ ਸਿੰਘ ਤੋਂ ਸਿਮ ਕਾਰਡ ਸਮੇਤ ਨੋਕੀਆ ਕੀਪੈਡ ਮੋਬਾਇਲ ਫ਼ੋਨ ਬਰਾਮਦ ਹੋਇਆ।
 


author

Babita

Content Editor

Related News