ਤਲਾਸ਼ੀ ਦੌਰਾਨ ਫਿਰੋਜ਼ਪੁਰ ਜੇਲ੍ਹ ''ਤੋਂ ਮੋਬਾਇਲ ਫ਼ੋਨ ਤੇ ਤਿੰਨ ਪੁੜੀਆਂ ਤੰਬਾਕੂ-ਜ਼ਰਦਾ ਬਰਾਮਦ

06/11/2024 3:58:26 PM

ਫਿਰੋਜ਼ਪੁਰ (ਕੁਮਾਰ) : ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਸਹਾਇਕ ਸੁਪਰੀਡੈਂਟ ਸਰਬਜੀਤ ਸਿੰਘ ਦੀ ਅਗਵਾਈ ਹੇਠ ਜੇਲ੍ਹ ਸਟਾਫ਼ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਕੈਦੀ ਕੋਲੋਂ ਇੱਕ ਮੋਬਾਇਲ ਫ਼ੋਨ, ਤੰਬਾਕੂ ਜਰਦਾ ਦੀਆਂ ਪੁੜੀਆਂ ਅਤੇ ਲਾਵਾਰਿਸ ਹਾਲਤ ਵਿੱਚ ਮੋਬਾਇਲ ਫ਼ੋਨ ਬਰਾਮਦ ਹੋਇਆ।

ਇਸ ਨੂੰ ਲੈ ਕੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਕੈਦੀ ਪਰਮਜੀਤ ਸਿੰਘ ਉਰਫ਼ ਪੰਮਾ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੇ ਪੁਲਸ ਨੂੰ ਭੇਜੀ ਲਿਖ਼ਤੀ ਜਾਣਕਾਰੀ ਵਿੱਚ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੇ ਜੇਲ੍ਹ ਦੇ ਬਲਾਕ ਨੰਬਰ-3 ਦੀ ਬੈਰਕ ਨੰਬਰ-4 ਦੀ ਤਲਾਸ਼ੀ ਲਈ ਤਾਂ ਉੱਥੇ ਬੰਦ ਕੈਦੀ ਪਰਮਜੀਤ ਸਿੰਘ ਕੋਲੋਂ ਤੰਬਾਕੂ ਜਰਦਾ ਦੀਆਂ 3 ਪੁੜੀਆਂ ਬਰਾਮਦ ਹੋਈਆਂ।

ਇਸ ਦੇ ਨਾਲ ਹੀ  ਬੈਰਕ ਦੇ ਅੰਦਰ ਬਣੇ ਬਾਥਰੂਮ ਦੀ ਤਲਾਸ਼ੀ ਲੈਣ ’ਤੇ ਇੱਕ ਸੈਮਸੰਗ ਕੀਪੈਡ ਮੋਬਾਇਲ ਫ਼ੋਨ ਲਾਵਾਰਸ ਹਾਲਤ ਵਿੱਚ ਬਰਾਮਦ ਹੋਇਆ।


Babita

Content Editor

Related News