ਮੁੰਬਈ ’ਚ ਜਾਇਦਾਦ ਦੀ ਰਜਿਸਟ੍ਰੇਸ਼ਨ 10 ਫੀਸਦੀ ਡਿਗ ਕੇ ਅਪ੍ਰੈਲ ’ਚ 10,514 ਇਕਾਈ ’ਤੇ ਰਹੀ
Sunday, Apr 30, 2023 - 02:36 PM (IST)
ਮੁੰਬਈ (ਭਾਸ਼ਾ) – ਮੁੰਬਈ ਮਹਾਨਗਰ ਖੇਤਰ ’ਚ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਅਪ੍ਰੈਲ ’ਚ 10 ਫੀਸਦੀ ਡਿਗ ਕੇ 10,514 ਇਕਾਈ ਰਹਿ ਗਈ। ਸਲਾਹਕਾਰ ਏਜੰਸੀ ਨਾਈਟ ਫ੍ਰੈਂਕ ਇੰਡੀਆ ਨੇ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ। ਮੁੰਬਈ ਸ਼ਹਿਰ ’ਚ ਅਪ੍ਰੈਲ 2022 ’ਚ 11,743 ਜਾਇਦਾਦਾਂ ਦੀ ਰਜਿਸਟ੍ਰੇਸ਼ਨ ਹੋਈ ਸੀ। ਇਹ ਖੇਤਰ ਬ੍ਰਿਹਨ ਮੁੰਬਈ ਨਗਰ ਨਿਗਮ (ਬੀ. ਐੱਮ. ਸੀ.) ਦੇ ਅਧਿਕਾਰ ਖੇਤਰ ’ਚ ਆਉਂਦਾ ਹੈ।
ਨਾਈਟ ਫ੍ਰੈਂਕ ਨੇ ਇਕ ਬਿਆਨ ’ਚ ਕਿਹਾ ਕਿ ਮੁੰਬਈ ਸ਼ਹਿਰ (ਬੀ. ਐੱਮ. ਸੀ. ਦੇ ਅਧਿਕਾਰ ਖੇਤਰ ’ਚ) ਵਿਚ ਅਪ੍ਰੈਲ 2023 ’ਚ 10,514 ਇਕਾਈਆਂ ਦੀ ਜਾਇਦਾਦ ਵਿਕਰੀ ਦੀ ਰਜਿਸਟ੍ਰੇਸ਼ਨ ਹੋਈ, ਜਿਸ ਨਾਲ ਸੂਬੇ ਦੇ ਮਾਲੀਏ ’ਚ 900 ਕਰੋੜ ਰੁਪਏ ਦਾ ਵਾਧਾ ਹੋਇਆ। ਇਹ ਪਿਛਲੇ 10 ਸਾਲਾਂ ’ਚ ਅਪ੍ਰੈਲ ’ਚ ਹੋਈ ਸਭ ਤੋਂ ਵੱਧ ਮਾਲੀਆ ਕੁਲੈਕਸ਼ਨ ਹੈ। ਕੁੱਲ ਰਜਿਸਟਰਡ ਜਾਇਦਾਦਾਂ ’ਚੋਂ 83 ਫੀਸਦੀ ਰਿਹਾਇਸ਼ੀ ਜਦ ਕਿ 17 ਫੀਸਦੀ ਗੈਰ-ਰਿਹਾਇਸ਼ੀ ਸਨ।