ਨੋਇਡਾ ਅਥਾਰਟੀ ਨੇ ਸੀਲ ਕੀਤੀ ਅਮਰਪਾਲੀ ਗਰੁੱਪ ਦੀ ਪ੍ਰਾਪਰਟੀ
Saturday, Aug 19, 2017 - 03:28 PM (IST)

ਨੋਇਡਾ— ਨੋਇਡਾ ਅਥਾਰਟੀ ਨੇ ਅਮਰਪਾਲੀ ਗਰੁਪ ਨਾਲ ਜੁੜੇ ਇਕ ਪਲਾਟ ਲੀਜ਼ ਡੀਡ ਨੂੰ ਕੈਂਸਲ ਕਰਦੇ ਹੋਏ ਉਸਨੂੰ ਸੀਲ ਕਰ ਦਿੱਤਾ ਹੈ ਅਤੇ ਪ੍ਰਾਪਰਟੀ ਕਬਜ਼ੇ 'ਚ ਲੈ ਲਿਆ ਹੈ। 10 ਦਿਨ ਪਹਿਲਾ ਹੀ ਅਥਾਰਟੀ ਨੇ ਪਲਾਟ ਦੇ ਓਨਰ ਨਵੋਦਿਆ ਪ੍ਰਾਪਰਟੀਜ਼ ਪ੍ਰਾਈਵੇਟ ਲਿਮਿਟੇਡ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਸੀ। ਦੱਸ ਦਈਏ ਕਿ ਇਸ ਪ੍ਰਾਪਟੀ ਨੂੰ ਕਾਰਪੋਰੇਸ਼ਨ ਬੈਂਕ ਦੁਆਰਾ ਨੀਲਾਮੀ ਲਈ ਰੱਖੇ ਜਾਣ 'ਤੇ ਇਹ ਐਕਸ਼ਨ ਲਿਆ ਗਿਆ। ਬੈਂਕ ਦੇ 9.10 ਕਰੋੜ ਰੁਪਏ ਇਸ ਸੰਪਤੀ 'ਤੇ ਬਕਾਇਆ ਹੈ।
ਅਥਾਰਟੀ ਦਾ ਤਰਕ ਹੈ ਕਿ ਪ੍ਰਾਪਰਟੀ ਲੀਜ਼ ਹੋਲਡ 'ਤੇ ਹੈ ਇਸ ਲਈ ਨੀਲਾਮੀ ਤੋਂ ਪਹਿਲਾਂ ਬੈਂਕ ਅਤੇ ਮਾਲਿਕ ਦੋਨਾਂ ਨੂੰ ਇਸਦੀ ਨੀਲਾਮੀ ਤੋਂ ਪਹਿਲਾ ਨੋਇਡਾ ਅਥਾਰਟੀ ਤੋਂ ਆਗਿਆ ਲੈਣੀ ਚਾਹੀਦੀ ਸੀ। ਅਧਿਕਾਰੀਆਂ ਨੇ ਕਿਹਾ ਕਿ ਬੈਂਕ ਦਾ ਇਸ ਸੰਪਤੀ 'ਤੇ ਕੋਈ ਅਧਿਕਾਰ ਨਹੀਂ ਹੈ, ਇਸ 'ਤੇ ਪਹਿਲਾਂ ਹੱਕ ਨੋਇਡਾ ਅਥਾਰਟੀ ਦਾ ਹੈ ਜੋ ਕਿ ਲੀਜ਼ ਡੀਡ 'ਚ ਸਾਫ ਤੌਰ 'ਤੇ ਦਿੱਤਾ ਗਿਆ ਹੈ। ਪਲਾਟ ਨੰਬਰ-37 ਬਲਾਕ ਸੀ-56 ਨੋਇਡਾ ਸੇਕਟਰ 62 ਨੂੰ ਸੀਲ ਕਰਕੇ ਮੌਕੇ 'ਤੇ ਪਹੁੰਚੀ ਨੋਇਡਾ ਅਥਾਰਟੀ ਦੇ ਅਧਿਕਾਰੀ ਦੀ ਟੀਮ ਨੇ ਕਬਜੇ 'ਚ ਲੈ ਲਿਆ। ਇਕ ਅਧਿਕਾਰੀ ਨੇ ਦੱਸਿਆ ਕਿ ਅੱਧੀ ਰਾਤ ਤੱਕ ਕਾਰਵਾਈ ਪੂਰੀ ਕਰ ਲਈ ਗਈ ਅਤੇ ਸ਼ੁੱਕਰਵਾਰ ਨੂੰ ਹੀ ਨੋਟਿਸ ਦੇ ਦਿੱਤਾ ਗਿਆ ਹੈ ਕਿ ਪ੍ਰਾਪਰਟੀ 'ਤੇ ਅਸੀਂ ਕਬਜਾ ਕਰ ਲਿਆ ਹੈ।
ਇਸ ਵਿੱਚ ਸ਼ੁੱਕਰਵਾਰ ਨੂੰ ਹੋਣ ਵਾਲੇ ਨੀਲਾਮੀ ਨੂੰ ਰੋਕ ਦਿੱਤਾ ਗਿਆ ਹੈ। ਕਾਰਪੋਰੇਸ਼ਨ ਬੈਂਕ ਦੇ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਮਾਮਲੇ 'ਚ ਕਾਨੂੰਨੀ ਸਲਾਹ ਲੈ ਰਹੇ ਹਾਂ ਕਿਉਂਕਿ ਅਸੀਂ 9.10 ਕਰੋੜ ਰੁਪਏ ਰਿਕਵਰ ਕਰਨੇ ਹਨ। ਦੱਸ ਦਈਏ ਕਿ 1 ਮਾਰਚ 2007 ਨੂੰ ਇਹ ਪਲਾਟ ਕਰੀਬ ਓਵਰਸੀਜ ਦੇ ਨਵੋਦਿਆ ਪ੍ਰਾਪਰਟੀਜ਼ ਦੇ ਨਾਮ 'ਤੇ ਆਫਿਸ ਦੇ ਲਈ ਟ੍ਰਾਂਸਫਰ ਕੀਤਾ ਗਿਆ ਸੀ। ਇਸ ਬਿਲਡਿੰਗ 'ਚ ਨਵੋਦਿਆ ਪ੍ਰਾਪਰਟੀਜ਼ ਦੀ ਪਿਤਰਕ ਸੰਸਥਾ ਅਮਰਪਾਲੀ ਦਾ ਆਫਿਸ ਹੈ। 14 ਮਾਰਚ 2011 ਨੂੰ ਅਮਰਪਾਲੀ ਗਰੁਪ ਨੂੰ ਇਸ ਪ੍ਰਾਪਰਟੀ ਨੂੰ ਕਾਰਪੋਰੇਸ਼ਨ ਬੈਂਕ ਦੇ ਕੋਲ ਗਿਰਵੀ ਰੱਖਦੇ ਹੋਏ ਅਲਟਰਾ ਹੋਮ ਕੰਸਟਰਕਸ਼ਨ ਪ੍ਰਾਈਵੇਟ ਲਿਮਿਟੇਡ ਦੇ ਨਾਮ 'ਤੇ ਲੋਨ ਲਿਆ ਸੀ।