ਜਲੰਧਰ ''ਚੋਂ ''ਫ਼ਤਿਹ ਗਰੁੱਪ'' ਦੇ 2 ਮੈਂਬਰ ਗ੍ਰਿਫ਼ਤਾਰ, ਹਥਿਆਰ ਤੇ ਨਸ਼ਾ ਬਰਾਮਦ
Tuesday, Jul 29, 2025 - 03:21 PM (IST)

ਜਲੰਧਰ (ਕੁੰਦਨ/ਪੰਕਜ): ਪੰਜਾਬ ਸਰਕਾਰ ਵੱਲੋਂ ਅਪਰਾਧੀ ਤੱਤਾਂ ‘ਤੇ ਨਕੇਲ ਕੱਸਣ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ, ਕਮਿਸ਼ਨਰੇਟ ਪੁਲਸ ਜਲੰਧਰ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਬਦਨਾਮ ‘ਫ਼ਤਿਹ ਗਰੁੱਪ’ ਦੇ ਦੋ ਸਰਗਰਮ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਸ ਵੱਲੋਂ 5 ਗੈਰ-ਕਾਨੂੰਨੀ ਪਿਸਤੌਲ, 10 ਜ਼ਿੰਦਾ ਰੌਂਦ ਅਤੇ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਬਦਲ ਸਕਦੇ ਨੇ ਸਿਆਸੀ ਸਮੀਕਰਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਮੁਕੱਦਮਾ ਨੰਬਰ 82 ਮਿਤੀ 9.07.2025 ਅਧੀਨ ਧਾਰਾ 25(1)B, 54, 59 ਆਰਮਜ਼ ਐਕਟ ਅਤੇ ਵਾਧਾ ਜੁਰਮ 21 ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਡਵੀਜ਼ਨ ਨੰਬਰ 2, ਜਲੰਧਰ ਵਿਚ ਦਰਜ ਕੀਤੀ ਗਈ ਸੀ। ਜਾਂਚ ਦੌਰਾਨ ਪੁਲਸ ਨੇ ਦੋ ਮੁਲਜ਼ਮਾਂ, ਕਰਨਪ੍ਰੀਤ ਸਿੰਘ ਉਰਫ਼ ਗਿਆਨੀ ਉਰਫ਼ ਫਤਿਹ, ਪੁੱਤਰ ਜਸਪਾਲ ਸਿੰਘ, ਨਿਵਾਸੀ ਮਕਾਨ ਨੰਬਰ 125, ਬੈਂਕ ਐਨਕਲੇਵ, ਖੁਰਲਾ ਕਿੰਗਰਾ, ਕੁੱਕੀ ਢਾਬ ਚੌਕ, ਥਾਣਾ ਡਵੀਜ਼ਨ ਨੰਬਰ 7, ਜਲੰਧਰ ਅਤੇ ਅਮਨ ਉਰਫ਼ ਅਮਨਾ, ਪੁੱਤਰ ਤ੍ਰਸੇਮ ਲਾਲ, ਨਿਵਾਸੀ ਮਕਾਨ ਨੰਬਰ 3, ਬਾਬਾ ਕਾਹਨ ਦਾਸ ਨਗਰ, ਥਾਣਾ ਬਸਤੀ ਬਾਵਾ ਖੇਲ, ਜਲੰਧਰ ਨੂੰ 27 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੂਹ ਕੰਬਾਊ ਹਾਦਸਾ! ਨਹਿਰ 'ਚ ਡਿੱਗੀ ਸੰਗਤ ਨਾਲ ਭਰੀ ਗੱਡੀ; 6 ਸ਼ਰਧਾਲੂਆਂ ਦੀ ਗਈ ਜਾਨ, ਕਈ ਲਾਪਤਾ
ਦੋਸ਼ੀਆਂ ਦੇ ਕਬਜ਼ੇ ਵਿਚੋਂ 4 ਗੈਰ-ਕਾਨੂੰਨੀ ਪਿਸਤੌਲ (.32 ਬੋਰ) ਨਾਲ 08 ਜ਼ਿੰਦਾ ਰੌਂਦ, 1 ਗੈਰ-ਕਾਨੂੰਨੀ ਪਿਸਤੌਲ (.45 ਬੋਰ) ਨਾਲ 02 ਜ਼ਿੰਦਾ ਰੌਂਦ ਅਤੇ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਕਰਨਪ੍ਰੀਤ ਸਿੰਘ ਉਰਫ਼ ਫਤਿਹ ਦੇ ਖ਼ਿਲਾਫ਼ ਆਈ.ਪੀ.ਸੀ., ਐਨ.ਡੀ.ਪੀ.ਐਸ. ਐਕਟ ਅਤੇ ਆਰਮਜ਼ ਐਕਟ ਹੇਠ 16 ਮੁਕੱਦਮੇ ਦਰਜ ਹਨ , ਜਦਕਿ ਅਮਨ ਉਰਫ਼ ਅਮਨਾ ਦੇ ਖ਼ਿਲਾਫ਼ 11 ਮੁੱਕਦਮੇ ਦਰਜ ਹਨ । ਦੋਵੇਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਹੋਰ ਪੁੱਛਗਿੱਛ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8