ਸੰਪਤੀ ਬਾਜ਼ਾਰ ''ਚ ਸੁਸਤੀ ਦੇ ਚੱਲਦੇ ਇਨ੍ਹਾਂ ਖਾਸ ਸ਼ਹਿਰਾਂ ''ਚ ਘਰਾਂ ਦੀ ਵਿਕਰੀ ਘਟੀ
Friday, Oct 27, 2017 - 01:06 AM (IST)
ਨਵੀਂ ਦਿੱਲੀ—ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਤੀਮਾਹੀ 'ਚ 9 ਪ੍ਰਮੁੱਖ ਸ਼ਹਿਰਾਂ 'ਚ ਮਕਾਨਾਂ ਦੀ ਵਿਕਰੀ 18 ਫੀਸਦੀ ਘੱਟ ਕੇ 44,755 ਇਕਾਈ ਰਹਿ ਗਈ। ਇਕ ਰਿਪੋਰਟ 'ਚ ਅੱਜ ਕਿਹਾ ਗਿਆ ਹੈ ਕਿ ਸੰਪਤੀ ਬਾਜ਼ਾਰ 'ਚ ਸੁਸਤੀ ਨਾਲ ਘਰਾਂ ਦੀ ਮੰਗ ਘਟੀ ਹੈ। ਰਿਆਲਟੀ ਪੋਰਟਲ ਪ੍ਰਾਪ ਟਾਈਗਰ ਡਾਟ ਕਾਮ ਦੀ ਰਿਪੋਰਟ ਅਨੁਸਾਰ ਨਵੇਂ ਰਿਅਲ ਅਸਟੇਟ ਕਾਨੂੰਨ ਰੇਰਾ ਦੇ ਐਗਜ਼ੀਕਿਊਸ਼ਨ ਦੀ ਵਜ੍ਹਾ ਨਾਲ ਦੂਜੀ ਤਿਮਾਹੀ 'ਚ ਨਵੇਂ ਮਕਾਨਾਂ ਦੀ ਪੇਸ਼ਕਸ਼ 53 ਫੀਸਦੀ ਘੱਟ ਕੇ 22,115 ਇਕਾਈ 'ਤੇ ਆ ਗਈ। ਰਿਪੋਰਟ 'ਚ ਕਿਹਾ ਗਿਆ ਹੈ ਕਿ 7 ਸ਼ਹਿਰਾਂ ਪੁਣੇ, ਨੋਇਡਾ, ਬੈਂਗਲੁਰੂ, ਚੇਨਈ, ਹੈਦਰਾਬਾਦ, ਕੋਲਕਾਤਾ ਅਤੇ ਅਹਿਮਦਾਬਾਦ 'ਚ ਘਰਾਂ ਦੀ ਵਿਕਰੀ ਅਤੇ ਨਵੀਂ ਪੇਸ਼ਕਸ਼ ਦੋਵਾਂ 'ਚ ਗਿਰਾਵਟ ਆਈ। ਉੱਥੇ ਹੀ 2 ਸ਼ਹਿਰਾਂ ਮੁੰਬਈ ਅਤੇ ਗੁਰੂਗ੍ਰਾਮ 'ਚ ਮੰਗ ਅਤੇ ਸਪਲਾਈ ਦੋਵਾਂ 'ਚ ਵਾਧਾ ਹੋਇਆ।
ਨਵੀਂ ਰੇਰਾ ਅਤੇ ਜੀ.ਐੱਸ.ਟੀ. ਵਿਵਸਥਾ ਨਾਲ ਆਈ ਗਿਰਾਵਟ
ਪ੍ਰਾਪ ਟਾਈਗਰ ਡਾਟ ਕਾਮ ਦੇ ਮੁੱਖ ਨਿਵੇਸ਼ ਅਧਿਕਾਰੀ ਅੰਕੁਰ ਧਵਨ ਨੇ ਕਿਹਾ ਕਿ ਨਵੀਂ ਰੇਰਾ ਅਤੇ ਜੀ.ਐੱਸ.ਟੀ. ਵਿਵਸਥਾ ਨਾਲ ਦੂਜੀ ਤਿਮਾਹੀ 'ਚ ਜਿੱਥੇ ਘੱਟ ਗਿਣਤੀ 'ਚ ਨਵੇਂ ਮਕਾਨ ਪੇਸ਼ ਕੀਤੇ ਗਏ ਉੱਥੇ ਹੀ ਵਿਕਰੀ 'ਚ ਗਿਰਾਵਟ ਆਈ।
ਅਹਿਮਦਾਬਾਦ 'ਚ ਆਈ ਸਭ ਤੋਂ ਵੱਧ ਕਮੀ
ਜੁਲਾਈ-ਸਤੰਬਰ ਤਿਮਾਹੀ ਦੌਰਾਨ ਅਹਿਮਦਾਬਾਦ 'ਚ ਵਿਕਰੀ 'ਚ ਸਭ ਤੋਂ ਵੱਧ 46 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਇਹ 2222 ਇਕਾਈ ਰਹਿ ਗਈ। ਪੁਣੇ 'ਚ ਘਰਾਂ ਦੀ ਵਿਕਰੀ 32 ਫੀਸਦੀ ਘੱਟ ਕੇ 7214 ਇਕਾਈ, ਨੋਇਡਾ 'ਚ 29 ਫੀਸਦੀ ਘੱਟ ਕੇ 3606 ਇਕਾਈ, ਬੈਂਗਲੁਰੂ 'ਚ 27 ਫੀਸਦੀ ਘੱਟ ਕੇ 6976 ਇਕਾਈ, ਚੇਨਈ 'ਚ 23 ਫੀਸਦੀ ਘੱਟ ਕੇ 2945 ਇਕਾਈ, ਕੋਲਕਾਤਾ 'ਚ 21 ਫੀਸਦੀ ਘੱਟ ਕੇ 2993 ਇਕਾਈ ਅਤੇ ਹੈਦਰਾਬਾਦ ਚ 18 ਫੀਸਦੀ ਘੱਟ ਕੇ 3356 ਇਕਾਈ ਰਹਿ ਗਈ।
ਗੁਰੂਗ੍ਰਾਮ 'ਚ 60 ਫੀਸਦੀ ਵੱਧੀ ਘਰਾਂ ਦੀ ਵਿਕਰੀ
ਇਸ ਮਿਆਦ 'ਚ ਗੁਰੂਗ੍ਰਾਮ 'ਚ ਘਰਾਂ ਦੀ ਵਿਕਰੀ 60 ਫੀਸਦੀ ਵੱਧ ਕੇ 3342 ਇਕਾਈ ਰਹੀ। ਮੁੰਬਈ 'ਚ ਇਹ 6 ਫੀਸਦੀ ਵੱਧ ਕੇ 12,101 ਇਕਾਈ ਰਹੀ।
