ਬਿਜਲੀ ਵੰਡ ਕੰਪਨੀਆਂ ’ਤੇ ਉਤਪਾਦਕਾਂ ਦਾ ਬਕਾਇਆ 48 ਫੀਸਦੀ ਵਧ ਕੇ 81 ਹਜ਼ਾਰ ਕਰੋੜ ਰੁਪਏ ਦੇ ਪਾਰ

12/16/2019 2:20:03 PM

ਨਵੀਂ ਦਿੱਲੀ — ਬਿਜਲੀ ਵੰਡ ਕੰਪਨੀਆਂ ’ਤੇ ਬਿਜਲੀ ਉਤਪਾਦਕ ਕੰਪਨੀਆਂ ਦਾ ਕੁਲ ਬਕਾਇਆ ਅਕਤੂਬਰ 2019 ’ਚ ਸਾਲਾਨਾ ਆਧਾਰ ’ਤੇ ਕਰੀਬ 48 ਫੀਸਦੀ ਵਧ ਕੇ 81,010 ਕਰੋਡ਼ ਰੁਪਏ ’ਤੇ ਪਹੁੰਚ ਗਿਆ। ਬਿਜਲੀ ਮੰਤਰਾਲਾ ਦੇ ਵੈਬ-ਪੋਰਟਲ ਪ੍ਰਾਪਤੀ (ਪੇਮੈਂਟ ਰੈਟੀਫਿਕੇਸ਼ਨ ਐਂਡ ਏਨਾਲਿਸਿਸ ਇਨ ਪਾਵਰ ਪ੍ਰੋਕਿਊਰਮੈਂਟ ਫੋਰ ਬ੍ਰਿੰਗਿੰਗ ਟਰਾਂਸਪੇਰੈਂਸੀ ਇਜ਼ ਇਨਵਾਈਸਿੰਗ ਆਫ ਜੈਨਰੇਟਰਸ) ਅਨੁਸਾਰ, ਅਕਤੂਬਰ 2018 ’ਚ ਵੰਡ ਕੰਪਨੀਆਂ ’ਤੇ ਉਤਪਾਦਕ ਕੰਪਨੀਆਂ ਦਾ ਕੁਲ 54,654 ਕਰੋਡ਼ ਰੁਪਏ ਦਾ ਬਕਾਇਆ ਸੀ।

ਇਸ ਸਾਲ ਅਕਤੂਬਰ ’ਚ 60 ਦਿਨਾਂ ਤੋਂ ਜ਼ਿਆਦਾ ਪੁਰਾਣੀ ਕੁਲ ਬਕਾਇਆ ਰਾਸ਼ੀ 67,143 ਕਰੋਡ਼ ਰੁਪਏ ਰਹੀ, ਜੋ ਸਾਲ ਭਰ ਪਹਿਲਾਂ 39,338 ਕਰੋਡ਼ ਰੁਪਏ ਸੀ। ਸਤੰਬਰ ’ਚ ਉਤਪਾਦਕਾਂ ਦਾ ਵੰਡ ਕੰਪਨੀਆਂ ’ਤੇ ਕੁਲ ਬਕਾਇਆ 82,548 ਕਰੋਡ਼ ਰੁਪਏ ਸੀ। ਹਾਲਾਂਕਿ 60 ਦਿਨਾਂ ਦੀ ਰਿਆਇਤ ਤੋਂ ਬਾਅਦ ਦਾ ਬਕਾਇਆ ਸਤੰਬਰ ਦੀ ਤੁਲਨਾ ’ਚ ਅਕਤੂਬਰ ’ਚ ਵਧਿਆ ਹੈ। ਸਤੰਬਰ ’ਚ ਇਸ ਤਰ੍ਹਾਂ ਦਾ ਬਕਾਇਆ 65,155 ਕਰੋਡ਼ ਰੁਪਏ ਸੀ। ਅੰਕੜਿਆਂ ਅਨੁਸਾਰ, ਰਾਜਸਥਾਨ, ਜੰਮੂ-ਕਸ਼ਮੀਰ, ਤੇਲੰਗਾਨਾ, ਆਂਧਰ ਪ੍ਰਦੇਸ਼, ਕਰਨਾਟਕ ਅਤੇ ਤਾਮਿਲਨਾਡੂ ਦੇ ਬਿਜਲੀ ਵੰਡ ਕੰਪਨੀਆਂ ਦੀ ਕੁਲ ਬਕਾਏ ’ਚ ਜ਼ਿਆਦਾ ਹਿੱਸੇਦਾਰੀ ਹੈ। ਕੁੱਝ ਵੱਡੇ ਸੂਬਿਆਂ ਦੀਆਂ ਵੰਡ ਕੰਪਨੀਆਂ ਨੇ ਕੁੱਝ ਬਕਾਏ ਦੇ ਭੁਗਤਾਨ ’ਚ 913 ਦਿਨਾਂ ਤੱਕ ਦਾ ਸਮਾਂ ਲਿਆ ਹੈ।

ਭੁਗਤਾਨ ’ਚ ਦੇਰੀ ਵਾਲੇ ਸੂਬਿਆਂ ’ਚ ਦਿੱਲੀ ਦੀਆਂ ਵੰਡ ਕੰਪਨੀਆਂ ਨੇ ਕੁੱਝ ਮਾਮਲਿਆਂ ’ਚ 939 ਦਿਨਾਂ ਦੀ ਦੇਰੀ ਕੀਤੀ। ਵੱਡੇ ਸੂਬਿਆਂ ’ਚ ਆਂਧਰਾ ਪ੍ਰਦੇਸ਼ 913 ਦਿਨਾਂ ਦੇ ਨਾਲ ਸਭ ਤੋਂ ਉੱਤੇ ਰਿਹਾ। ਉਸ ਤੋਂ ਬਾਅਦ ਰਾਜਸਥਾਨ ’ਚ 912 ਦਿਨ, ਬਿਹਾਰ ’ਚ 912 ਦਿਨ, ਹਰਿਆਣਾ ’ਚ 910 ਦਿਨ, ਤਾਮਿਲਨਾਡੂ ’ਚ 908 ਦਿਨ, ਮੱਧਪ੍ਰਦੇਸ਼ ’ਚ 897 ਦਿਨ ਅਤੇ ਤੇਲੰਗਾਨਾ ’ਚ 890 ਦਿਨਾਂ ਦੀ ਦੇਰੀ ਹੋਈ।


Related News