ਨਿੱਜੀ ਖੇਤਰ ਦੀਆਂ 60 ਫ਼ੀਸਦੀ ਬੀਮਾ ਕੰਪਨੀਆਂ ਨੇ ਕਿਹਾ, ਧੋਖਾਦੇਹੀ ਦੇ ਮਾਮਲੇ ਵਧ ਰਹੇ ਹਨ
Friday, Feb 17, 2023 - 12:45 PM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀਆਂ ਨਿੱਜੀ ਖੇਤਰ ਦੀਆਂ ਲਗਭਗ 60 ਫ਼ੀਸਦੀ ਬੀਮਾ ਕੰਪਨੀਆਂ ਦਾ ਮੰਨਣਾ ਹੈ ਕਿ ਬੀਮਾ ਸਬੰਧੀ ਧੋਖਾਦੇਹੀ ਦੇ ਮਾਮਲਿਆਂ ’ਚ ਰਿਕਾਰਡ ਵਾਧਾ ਹੋਇਆ ਹੈ ਅਤੇ ਇਸ ਖਤਰੇ ਦੇ ਬਣੇ ਰਹਿਣ ਦੀ ਵਜ੍ਹਾ ਨਾਲ ਤੁਰੰਤ ਇਕ ਸਰਗਰਮ ਧੋਖਾਦੇਹੀ ਖਤਰਾ ਪ੍ਰਬੰਧਨ ਢਾਂਚੇ ’ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਡੇਲਾਈਟ ਦੇ ਜਾਰੀ ਇਕ ਸਰਵੇ ’ਚ ਇਹ ਸਿੱਟਾ ਕੱਢਿਆ ਗਿਆ ਹੈ। ਡੇਲਾਈਟ ਦੇ ਬੀਮਾ ਧੋਖਾਦੇਹੀ ਸਰਵੇਖਣ-2023 ਅਨੁਸਾਰ ਭਾਰਤ ’ਚ ਬੀਮਾ ਕੰਪਨੀਆਂ ਨੇ ਜੀਵਨ ਅਤੇ ਸਿਹਤ ਬੀਮਾ ’ਚ ਧੋਖਾਦੇਹੀ ਦੇ ਮਾਮਲਿਆਂ ’ਚ ਵਾਧਾ ਮਹਿਸੂਸ ਕੀਤਾ ਹੈ। ਡਿਜੀਟਲੀਕਰਨ ਵਧਣ, ਮਹਾਮਾਰੀ ਤੋਂ ਬਾਅਦ ਘਰ ਤੋਂ ਕੰਮ ਕਰਨ ਅਤੇ ਕਮਜ਼ੋਰ ਕੰਟਰੋਲ ਨੇ ਧੋਖਾਦੇਹੀ ਨੂੰ ਵਧਾਉਣ ’ਚ ਪ੍ਰਮੁੱਖ ਯੋਗਦਾਨ ਦਿੱਤਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਹੋਵੇਗਾ ਲੋਨ ਡਿਫਾਲਟਰ! ਫਿਚ ਨੇ ਘਟਾਈ ਰੇਟਿੰਗ, ਜਾਰੀ ਕੀਤੀ ਚਿਤਾਵਨੀ
ਸਰਵੇਖਣ ’ਚ ਕਿਹਾ ਗਿਆ ਕਿ ਲਗਭਗ 60 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਧੋਖਾਦੇਹੀ ’ਚ ਰਿਕਾਰਡ ਵਾਧਾ ਹੋਇਆ ਹੈ, ਜਦੋਂ ਕਿ 10 ਫ਼ੀਸਦੀ ਨੇ ਇਸ ’ਚ ਮਾਮੂਲੀ ਵਾਧਾ ਮਹਿਸੂਸ ਕੀਤਾ ਹੈ। ਵਿੱਤੀ ਸਾਲ 2022-23 ਦੀ ਦੂਜੀ ਤਿਮਾਹੀ ’ਚ ਕੀਤੇ ਗਏ ਸਰਵੇਖਣ ’ਚ ਦੇਸ਼ ’ਚ ਪ੍ਰਮੁੱਖ ਨਿੱਜੀ ਬੀਮਾ ਕੰਪਨੀਆਂ ਦੇ ਅਨੁਪਾਲਨ ਲਈ ਜ਼ਿੰਮੇਵਾਰ ਪ੍ਰਮੁੱਖ ਅਧਿਕਾਰੀਆਂ ਦੇ ਵਿਚਾਰ ਲਏ ਗਏ। ਬੀਮਾ ਖੇਤਰ ’ਚ ਟੈਕਨਾਲੌਜੀ ਦੀ ਅਗਵਾਈ ਵਾਲੇ ਇਨੋਵੇਸ਼ਨ ਨੇ ਚੁਸਤੀ, ਰਫਤਾਰ, ਬਿਹਤਰ ਗਾਹਕ ਤਜ਼ਰਬਾ ਅਤੇ ਵਰਤੋਂ ’ਚ ਆਸਾਨੀ ਪੈਦਾ ਕੀਤੀ ਹੈ। ਹਾਲਾਂਕਿ, ਇਸ ਨੇ ਸਮੁੱਚੇ ਈਕੋ ਸਿਸਟਮ ’ਚ ਕਮਜ਼ੋਰੀਆਂ ਅਤੇ ਖਤਰਿਆਂ ਨੂੰ ਜਨਮ ਦਿੱਤਾ ਹੈ।
ਇਹ ਵੀ ਪੜ੍ਹੋ : ਵਿਸਤਾਰਾ ਏਅਰਲਾਈਨ ਦੇ ਪਾਇਲਟਾਂ ਅਤੇ ਚਾਲਕ ਦਲ ਦੇ ਮੈਂਬਰਾਂ ਲਈ ਖੁਸ਼ਖਬਰੀ, ਵਧੇਗੀ ਤਨਖ਼ਾਹ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।