ਵੱਡੀ ਖ਼ਬਰ! ਇਨਕਮ ਟੈਕਸ ਵਿਭਾਗ ਦੀ ਰਡਾਰ 'ਤੇ ਕੋਵਿਡ ਨਿੱਜੀ ਹਸਪਤਾਲ
Tuesday, May 11, 2021 - 11:31 AM (IST)
ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ ਦੀ ਰਡਾਰ 'ਤੇ ਉਹ ਨਿੱਜੀ ਹਸਪਤਾਲ ਆ ਗਏ ਹਨ ਜੋ ਕੋਵਿਡ-19 ਮਰੀਜ਼ਾਂ ਤੋਂ ਬੇਹਿਸਾਬਾ ਪੈਸਾ ਲੈ ਰਹੇ ਹਨ। ਵਿੱਤ ਮੰਤਰਾਲਾ ਨੇ ਇਨਕਮ ਟੈਕਸ ਅਧਿਕਾਰੀਆਂ ਨੂੰ ਉਨ੍ਹਾਂ ਨਿੱਜੀ ਹਸਪਤਾਲਾਂ, ਨਰਸਿੰਗ ਹੋਮਾਂ 'ਤੇ ਨਜ਼ਰ ਰੱਖਣ ਲਈ ਕਿਹਾ ਹੈ ਜਿੱਥੇ ਬੇਹਿਸਾਬਾ ਨਕਦ ਭੁਗਤਾਨ ਲੈ ਕੇ ਇਲਾਜ ਕੀਤਾ ਜਾ ਰਿਹਾ ਹੈ। ਇਸ ਕਦਮ ਦਾ ਮਕਸਦ ਟੈਕਸ ਚੋਰੀ ਰੋਕਣਾ ਹੈ।
ਮੰਤਰਾਲਾ ਨੇ ਟੈਕਸ ਅਧਿਕਾਰੀਆਂ ਨੂੰ ਕਿਹਾ ਹੈ ਕਿ ਬੇਹਿਸਾਬ ਨਕਦੀ ਮਿਲੇ ਤਾਂ ਸਬੰਧਤ ਹਸਪਤਾਲ 'ਤੇ ਭਾਰੀ ਜੁਰਮਾਨਾ ਲਾਇਆ ਜਾਵੇ ਅਤੇ ਉਨ੍ਹਾਂ ਖਿਲਾਫ਼ ਕਾਲਾ ਧਨ ਰੋਕੂ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ। ਨਿੱਜੀ ਹਸਪਤਾਲਾਂ ਵੱਲੋਂ ਬੇਹਿਸਾਬਾ ਨਕਦ ਭੁਗਤਾਨ ਲਏ ਜਾਣ ਅਤੇ ਉਸ ਨੂੰ ਬਹੀ ਖਾਤਿਆਂ ਵਿਚ ਨਾ ਚੜ੍ਹਾਉਣ ਕਾਰਨ ਇਹ ਹੁਕਮ ਦਿੱਤੇ ਗਏ ਹਨ।
ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਸਾਨੂੰ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲਿਆਂ ਦਾ ਪਤਾ ਲੱਗਾ ਹੈ ਜਿੱਥੇ ਨਿੱਜੀ ਹਸਪਤਾਲਾਂ ਨੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਤੋਂ ਵੱਡੀ ਰਕਮ ਲਈ ਹੈ ਪਰ ਉਨ੍ਹਾਂ ਨੂੰ ਬਿੱਲ ਘੱਟ ਰਕਮ ਦਾ ਦਿੱਤਾ ਹੈ। ਜਦੋਂ ਪਰਿਵਾਰ ਵਾਲਿਆਂ ਨੇ ਸਹੀ ਇਲਾਜ ਨਾ ਮਿਲਣ ਕਾਰਨ ਮਰੀਜ਼ ਨੂੰ ਕਿਸੇ ਹੋਰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹਸਪਤਾਲ ਤੋਂ ਪੈਸੇ ਦਾ ਦਾਅਵਾ ਨਹੀਂ ਕਰ ਸਕੇ।"
ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ ਕੀਮਤਾਂ 'ਚ ਇੰਨਾ ਉਛਾਲ, ਪੰਜਾਬ 'ਚ ਰਿਕਾਰਡ 'ਤੇ ਪੁੱਜੇ ਮੁੱਲ
ਹਸਪਤਾਲਾਂ ਨੂੰ ਦੇਣੀ ਪਵੇਗੀ ਪੂਰੀ ਰਿਪੋਰਟ-
ਰਿਪੋਰਟਾਂ ਦਾ ਕਹਿਣਾ ਹੈ ਕਿ ਮੰਤਰਾਲਾ ਨੇ ਸੀ. ਬੀ. ਡੀ. ਟੀ. ਨੂੰ ਪਹਿਲੇ ਪੜਾਅ ਵਿਚ ਅਜਿਹੇ 20 ਫ਼ੀਸਦੀ ਨਿੱਜੀ ਹਸਪਤਾਲਾਂ ਨੂੰ ਚਿੰਨ੍ਹਿਤ ਕਰਨ ਲਈ ਕਿਹਾ ਹੈ ਜਿਨ੍ਹਾਂ 'ਤੇ ਬੇਹਿਸਾਬਾ ਨਕਦੀ ਲੈਣ ਦਾ ਸ਼ੱਕ ਹੋਵੇ। ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਮਰੀਜ਼ਾਂ ਤੋਂ ਹਸਪਤਾਲਾਂ ਨੇ ਕਿੰਨੀ ਨਕਦੀ ਲਈ ਹੈ ਅਤੇ ਇਸ ਬਾਰੇ ਜਵਾਬ ਵੀ ਤਲਬ ਕੀਤਾ ਜਾਵੇ। ਇਸ ਦੇ ਨਾਲ ਹੀ ਹਰ ਨਿੱਜੀ ਹਸਪਤਾਲ ਨੂੰ ਟੈਕਸ ਵਿਭਾਗ ਸਾਹਮਣੇ ਸਾਰਾ ਖੁਲਾਸਾ ਕਰਨ ਦਾ ਹੁਕਮ ਦਿੱਤਾ ਜਾਵੇ ਕਿ ਕਿੰਨੀ ਨਕਦੀ ਮਿਲੀ, ਕਿਹੜੇ ਮਰੀਜ਼ ਤੋਂ ਮਿਲੀ ਅਤੇ ਨਕਦੀ ਲੈ ਕੇ ਕਿੱਥੇ ਜਮ੍ਹਾ ਕੀਤੀ ਗਈ। ਗੜਬੜੀ ਮਿਲਣ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ। ਸੂਤਰਾਂ ਮੁਤਾਬਕ, ਹਸਪਤਾਲਾਂ ਖਿਲਾਫ਼ ਦੇਸ਼ ਭਰ ਤੋਂ ਟੈਕਸ ਵਿਭਾਗ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਮਰੀਜ਼ਾਂ ਦੇ ਪਰਿਵਾਰਾਂ ਨਾਲ ਧੋਖਾਧੜੀ ਹੋ ਰਹੀ ਹੈ ਅਤੇ ਹਸਪਤਾਲ ਵੱਧ ਤੋਂ ਵੱਧ ਪੈਸਾ ਮੰਗ ਰਹੇ ਹਨ। ਇਨ੍ਹਾਂ ਵਿਚ ਵੱਡੇ ਹਸਪਤਾਲ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ- SBI ਵੱਲੋਂ ਸੁਵਿਧਾ, ਹੁਣ ਘਰ ਬੈਠੇ ਦੂਜੀ ਸ਼ਾਖਾ 'ਚ ਟ੍ਰਾਂਸਫਰ ਕਰ ਸਕਦੇ ਹੋ ਖਾਤਾ
►ਇਸ ਮਾਹੌੌਲ ਵਿਚ ਕੋਵਿਡ ਦੇ ਇਲਾਜ ਲਈ ਹਸਪਤਾਲਾਂ ਅਤੇ ਦਵਾਈਆਂ 'ਤੇ ਖ਼ਰਚ ਦੀ ਹੋਣੀ ਚਾਹੀਦੀ ਹੈ ਲਗਾਮ? ਕੁਮੈਂਟ ਬਾਕਸ ਵਿਚ ਦਿਓ ਟਿਪਣੀ