ਪਾਕਿ ''ਚ ਦਵਾਈਆਂ ਦੀਆਂ ਕੀਮਤਾਂ ''ਚ 9 ਤੋਂ 15 ਫੀਸਦੀ ਤੱਕ ਵਾਧਾ

01/11/2019 4:52:24 PM

ਕਰਾਚੀ— ਪਾਕਿਸਤਾਨ ਔਸ਼ਧੀ ਰੈਗੂਲੇਟਰੀ ਅਥਾਰਟੀ (ਡੀ. ਆਰ. ਏ. ਪੀ.) ਨੇ ਸ਼ੁੱਕਰਵਾਰ ਨੂੰ ਦੇਸ਼ ਭਰ ਵਿਚ ਦਵਾਈਆਂ ਦੀਆਂ ਕੀਮਤਾਂ 'ਚ 9 ਤੋਂ 15 ਫੀਸਦੀ ਤੱਕ ਵਾਧਾ ਕੀਤੇ ਜਾਣ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿਚ ਜਾਰੀ ਇਕ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਦਵਾਈਆਂ ਦੀ ਸੋਧੀ ਹੋਈ ਕੀਮਤ ਲੇਬਲ 'ਤੇ ਪ੍ਰਕਾਸ਼ਿਤ ਕੀਤੀ ਜਾਏਗੀ।
'ਜਿਓ' ਅਨੁਸਾਰ ਦਵਾਈਆਂ ਦੀਆਂ ਕੰਪਨੀਆਂ ਪਿਛਲੇ ਕੁਝ ਸਮੇਂ ਤੋਂ ਦਵਾਈਆਂ ਦੀਆਂ ਕੀਮਤਾਂ ਵਧਾਉਣ ਦੀ ਮੰਗ ਕਰਦੀਆਂ ਆ ਰਹੀਆਂ ਸਨ। ਕੰਪਨੀਆਂ ਨੇ ਕੀਮਤਾਂ ਨਾ ਵਧਾਏ ਜਾਣ 'ਤੇ ਉਤਪਾਦਨ ਬੰਦ ਕਰਨ ਦੀ ਧਮਕੀ ਵੀ ਦਿੱਤੀ ਸੀ ।


Related News