ਗਲੋਬਲ ਮਾਰਕੀਟ ’ਚ ਖੰਡ ਦੀ ਕੀਮਤ 12 ਸਾਲਾਂ ਦੇ ਉੱਚ ਪੱਧਰ ’ਤੇ
Friday, Nov 10, 2023 - 03:44 PM (IST)

ਨਵੀਂ ਦਿੱਲੀ (ਅਨਸ) – ਗਲੋਬਲ ਮਾਰਕੀਟ ’ਚ ਖੰਡ ਦੀ ਕੀਮਤ 28 ਸੇਂਟ ਪ੍ਰਤੀ ਪੌਂਡ ਤੋਂ ਵਧ ਕੇ 12 ਸਾਲਾਂ ਦੇ ਉੱਚ ਪੱਧਰ ’ਤੇ ਪੁੱਜ ਗਈ ਹੈ। ਭਾਰਤ ਤੋਂ ਬਰਾਮਦ ’ਚ ਭਾਰੀ ਗਿਰਾਵਟ ਅਤੇ ਬ੍ਰਾਜ਼ੀਲ ਵਿਚ ਲਾਜਿਸਟਿਕਸ ਸਮੱਸਿਆਵਾਂ ਕਾਰਨ ਖੰਡ ਦੀ ਸਪਲਾਈ ’ਚ ਕਮੀ ਦੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵੋਡਾਫੋਨ ਆਈਡੀਆ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਆਮਦਨ ਕਰ ਵਿਭਾਗ ਵਾਪਸ ਕਰੇਗਾ 1128 ਕਰੋੜ
ਗਲੋਬਲ ਮਾਰਕੀਟ ’ਚ ਖੰਡ ਦੀ ਕੀਮਤ ਲਗਾਤਾਰ ਕਈ ਸਾਲਾਂ ਦੇ ਉੱਚ ਪੱਧਰ ’ਤੇ ਪੁੱਜ ਚੁੱਕੀ ਹੈ। ਕੌਮਾਂਤਰੀ ਖੰਡ ਸੰਗਠਨ ਵਲੋਂ ਅਨੁਮਾਨਿਤ 15 ਦਿਨਾਂ ਔਸਤ ਕੀਮਤ ਹਾਲ ਹੀ ਦੇ ਹਫਤਿਆਂ ’ਚ 26 ਸੇਂਟ ਤੋਂ ਉੱਪਰ ਰਹੀ ਹੈ। ਸਰਕਾਰ ਚਾਹੁੰਦੀ ਹੈ ਕਿ ਕੀਮਤ ਕਾਬੂ ’ਚ ਰਹੇ, ਖਾਸ ਕਰ ਕੇ ਤਿਓਹਾਰੀ ਸੀਜ਼ਨ ਦੌਰਾਨ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਖੰਡ ਉਤਪਾਦਕ ਦੇਸ਼ ਹੈ ਅਤੇ ਬਰਾਮਦ ’ਚ ਕਟੌਤੀ ਦਾ ਅਸਰ ਗਲੋਬਲ ਮਾਰਕੀਟ ’ਤੇ ਪੈਂਦਾ ਹੈ। ਭਾਰਤ ਨੇ ਮਿੱਲਾਂ ਨੂੰ 2022-23 ਸੀਜ਼ਨ ਦੌਰਾਨ ਸਿਰਫ 6.2 ਮਿਲੀਅਨ ਟਨ ਖੰਡ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ ਸੀ ਜੋ 30 ਸਤੰਬਰ ਨੂੰ ਸਮਾਪਤ ਹੋਇਆ।
ਇਹ ਵੀ ਪੜ੍ਹੋ : Diwali Offer: ਇਨ੍ਹਾਂ 3 ਵੱਡੇ ਬੈਂਕਾਂ ਨੇ Home ਅਤੇ Car ਲੋਨ ਨੂੰ ਲੈ ਕੇ ਕੀਤਾ ਆਫ਼ਰਸ ਦਾ ਐਲਾਨ
ਦੇਸ਼ ’ਚ ਇਸ ਸਾਲ 2018 ਤੋਂ ਬਾਅਦ ਸਭ ਤੋਂ ਕਮਜ਼ੋਰ ਮਾਨਸੂਨ ਦੇਖਿਆ ਗਿਆ ਹੈ ਅਤੇ ਚਾਲੂ ਸੀਜ਼ਨ ’ਚ ਗੰਨੇ ਦੇ ਉਤਪਾਦਨ ’ਚ ਗਿਰਾਵਟ ਦਾ ਖਦਸ਼ਾ ਹੈ, ਜਿਸ ਨਾਲ ਕੀਮਤ ਵਧਣ ਦਾ ਅਸਰ ਮਹਿੰਗਾਈ ’ਤੇ ਪੈ ਸਕਦਾ ਹੈ। ਵਪਾਰ ਅਨੁਮਾਨ ਮੁਤਾਬਕ ਭਾਰਤ ਵਿਚ ਖੰਡ ਦੀ ਕੀਮਤ ਦੂਜੀ ਤਿਮਾਹੀ ਵਿਚ ਸਾਲ-ਦਰ-ਸਾਲ 5-8 ਫੀਸਦੀ ਵਧੀ ਹੈ।
ਖੰਡ ਦਾ ਉਤਪਾਦਨ 8 ਫੀਸਦੀ ਡਿਗਣ ਦਾ ਅਨੁਮਾਨ
ਇੰਡੀਅਨ ਸ਼ੂਗਰ ਮਿੱਲ੍ਹਜ਼ ਐਸੋਸੀਏਸ਼ਨ (ਆਈ. ਐੱਸ. ਐੱਮ. ਏ.) ਮੁਤਾਬਕ 2023-24 ਵਿੱਤੀ ਸਾਲ ਵਿਚ ਭਾਰਤ ਦਾ ਖੰਡ ਉਤਪਾਦਨ 8 ਫੀਸਦੀ ਡਿਗ ਕੇ 33.7 ਮਿਲੀਅਨ ਮੀਟ੍ਰਿਕ ਟਨ ਹੋਣ ਦੀ ਸੰਭਾਵਨਾ ਹੈ। ਇਹ ਧਿਆਨ ਵਿਚ ਰੱਖਣਾ ਵੀ ਜ਼ਰੂਰੀ ਹੈ ਕਿ ਈਥਾਨੌਲ ਬਣਾਉਣ ਲਈ ਕੁਝ ਖੰਡ ਦੀ ਵਰਤੋਂ ਕੀਤੀ ਜਾਂਦੀ ਹੈ। ਖੰਡ ਮਿੱਲ੍ਹਾਂ ਨੇ ਪਿਛਲੇ ਵਿੱਤੀ ਸਾਲ ਵਿਚ ਈਥੇਨਾਲ ਉਤਪਾਦਨ ਲਈ 4.1 ਮਿਲੀਅਨ ਟਨ ਖੰਡ ਦੀ ਵਰਤੋਂ ਕੀਤੀ ਸੀ ਅਤੇ ਇਸ ਸਾਲ ਵੀ ਇੰਨੀ ਹੀ ਮਾਤਰਾ ਅਲਾਟ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਸਾਈਬਰ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਦਾ ਵੱਡਾ ਕਦਮ , ਜਲਦ ਮਿਲੇਗੀ Unique customer ID
ਇਸ ਨਾਲ ਵਪਾਰ ਜਗਤ ’ਚ ਇਹ ਖਦਸ਼ਾ ਪੈਦਾ ਹੋ ਗਿਆ ਹੈ ਕਿ ਘਰੇਲੂ ਕੀਮਤਾਂ ਨੂੰ ਕਾਬੂ ’ਚ ਰੱਖਣ ਲਈ ਸਰਕਾਰ ਚਾਲੂ ਸੀਜ਼ਨ ਵਿਚ ਖੰਡ ਦੀ ਬਰਾਮਦ ਬੰਦ ਵੀ ਕਰ ਸਕਦੀ ਹੈ।
ਗਲੋਬਲ ਮਾਰਕੀਟ ’ਚ ਖੰਡ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ ਕਿਉਂਕਿ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਬ੍ਰਾਜ਼ੀਲ ਲਾਜਿਸਟਿਕਸ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਉੱਥੋਂ ਦੀਆਂ ਬੰਦਰਗਾਹਾਂ ਇਕ ਅੜਿੱਕਾ ਬਣ ਕੇ ਉਭਰੀਆਂ ਹਨ। ਜਹਾਜ਼ਾਂ ਨੂੰ ਲੋਡ ਕਰਨ ਦਾ ਸਮਾਂ ਵਧ ਗਿਆ ਹੈ ਅਤੇ ਬੰਦਰਗਾਹਾਂ ’ਤੇ ਸਟਾਕ ਜਮ੍ਹਾ ਹੋ ਰਿਹਾ ਹੈ।
ਇਹ ਵੀ ਪੜ੍ਹੋ : ਮਹਿੰਗਾਈ 'ਤੇ ਵਾਰ : 27 ਰੁਪਏ ਕਿਲੋ ਆਟਾ ਤੇ 60 ਰੁਪਏ ਕਿਲੋ ਦਾਲ ਦੀ ਦੇਸ਼ ਭਰ 'ਚ ਵਿਕਰੀ ਸ਼ੁਰੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8