ਫੁੱਟਵੀਅਰ ਉਦਯੋਗ ਨੂੰ ਉਤਸ਼ਾਹ ਦੇਣ ਲਈ ਤਿਆਰ ਹੋ ਰਹੀ ਰਣਨੀਤੀ : ਪ੍ਰਭੂ

Friday, Aug 03, 2018 - 02:15 AM (IST)

ਫੁੱਟਵੀਅਰ ਉਦਯੋਗ ਨੂੰ ਉਤਸ਼ਾਹ ਦੇਣ ਲਈ ਤਿਆਰ ਹੋ ਰਹੀ ਰਣਨੀਤੀ : ਪ੍ਰਭੂ

ਨਵੀਂ ਦਿੱਲੀ— ਵਣਜ ਅਤੇ ਉਦਯੋਗ ਮੰਤਰਾਲਾ ਫੁੱਟਵੀਅਰ ਅਤੇ ਇਸ ਨਾਲ ਸਬੰਧਤ ਖੇਤਰਾਂ 'ਚ ਨਿਰਮਾਣ ਅਤੇ ਬਰਾਮਦ ਗਤੀਵਿਧੀਆਂ ਵਧਾਉਣ ਲਈ ਵਿਸਥਾਰਤ ਰਣਨੀਤੀ ਤਿਆਰ ਕਰਨ ਲਈ ਖੇਤਰ ਦੇ ਉਦਯੋਗਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ ਇਹ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ, ''ਇਸ ਖੇਤਰ 'ਚ ਰੋਜ਼ਗਾਰ ਪੈਦਾ ਕਰਨ ਅਤੇ ਦੇਸ਼ ਦੀ ਕੁਲ ਬਰਾਮਦ ਨੂੰ ਉਤਸ਼ਾਹ ਦੇਣ ਦੀਆਂ ਬਹੁਤ ਸੰਭਾਵਨਾਵਾਂ ਹਨ। ਅਸੀਂ ਉਦਯੋਗ ਜਗਤ ਦੇ ਨਾਲ ਮਿਲ ਕੇ ਫੁੱਟਵੀਅਰ ਅਤੇ ਇਸ ਨਾਲ ਸਬੰਧਤ ਉਦਯੋਗਾਂ ਲਈ ਰਣਨੀਤਕ ਦ੍ਰਿਸ਼ਟੀਕੋਣ ਤਿਆਰ ਕਰ ਰਹੇ ਹਾਂ। ਉਦਯੋਗ ਜਗਤ ਦੇ ਸੁਝਾਵਾਂ ਨੂੰ ਸਾਡੇ ਮੰਤਰਾਲਾ ਵੱਲੋਂ ਪੂਰਾ ਸਮਰਥਨ ਮਿਲੇਗਾ।'' ਪ੍ਰਭੂ ਭਾਰਤੀ ਕੌਮਾਂਤਰੀ ਫੁੱਟਵੀਅਰ ਮੇਲੇ ਦੇ ਉਦਘਾਟਨ ਦੇ ਮੌਕੇ 'ਤੇ ਬੋਲ ਰਹੇ ਸਨ।


Related News