FAME-3 ''ਚ ਈ-ਪਬਲਿਕ ਟਰਾਂਸਪੋਰਟ ਦੇ ਨਿਰਮਾਣ ਤੇ ਵਰਤੋਂ ਦੀ ਹੋ ਰਹੀ ਤਿਆਰੀ : ਭਾਰੀ ਉਦਯੋਗ ਮੰਤਰਾਲਾ

Thursday, Jan 04, 2024 - 11:31 AM (IST)

FAME-3 ''ਚ ਈ-ਪਬਲਿਕ ਟਰਾਂਸਪੋਰਟ ਦੇ ਨਿਰਮਾਣ ਤੇ ਵਰਤੋਂ ਦੀ ਹੋ ਰਹੀ ਤਿਆਰੀ : ਭਾਰੀ ਉਦਯੋਗ ਮੰਤਰਾਲਾ

ਨਵੀਂ ਦਿੱਲੀ - ਭਾਰੀ ਉਦਯੋਗ ਮੰਤਰਾਲਾ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਅਤੇ ਵਰਤੋਂ 'ਚ ਤੇਜ਼ੀ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ FAME ਸਕੀਮ ਦੇ ਤੀਜੇ ਪੜਾਅ 'ਤੇ ਕੰਮ ਕੀਤਾ ਜਾ ਰਿਹਾ ਹੈ। FAME-3 ਵਿੱਚ 26,400 ਕਰੋੜ ਰੁਪਏ ਅਲਾਟ ਕੀਤੇ ਜਾਣਗੇ, ਜੋ ਸਟੇਕਹੋਲਡਰਾਂ ਨਾਲ ਵਿਚਾਰ ਵਟਾਂਦਰੇ ਦੇ ਆਧਾਰ 'ਤੇ ਤਿਆਰ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਦੱਸ ਦੇਈਏ ਕਿ ਪ੍ਰਸਤਾਵਿਤ ਯੋਜਨਾ ਦਾ ਜ਼ੋਰ ਇਲੈਕਟ੍ਰਿਕ ਵਾਹਨਾਂ 'ਤੇ ਆਧਾਰਿਤ ਜਨਤਕ ਟਰਾਂਸਪੋਰਟ ਨੂੰ ਵਧਾਉਣ 'ਤੇ ਹੋਵੇਗਾ ਤਾਂ ਜੋ ਵਾਤਾਵਰਣ ਪੱਖੀ ਆਵਾਜਾਈ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਅਲਾਟ ਕੀਤੀ ਰਕਮ 'ਚੋਂ ਲਗਭਗ 8,158 ਕਰੋੜ ਰੁਪਏ ਈ-ਟੂ-ਵ੍ਹੀਲਰਾਂ ਨੂੰ ਦਿੱਤੇ ਜਾਣਗੇ ਪਰ ਸਭ ਤੋਂ ਜ਼ਿਆਦਾ ਜ਼ੋਰ ਈ-ਬੱਸਾਂ 'ਤੇ ਹੋਵੇਗਾ, ਜਿਸ ਲਈ 9,600 ਕਰੋੜ ਰੁਪਏ ਦੀ ਯੋਜਨਾ ਹੈ। ਇਸ ਯੋਜਨਾ ਵਿੱਚ ਈ-ਥ੍ਰੀ-ਵ੍ਹੀਲਰਾਂ ਲਈ 4,100 ਕਰੋੜ ਰੁਪਏ ਰੱਖੇ ਜਾਣਗੇ।

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਕਰਨ 'ਤੇ ਹਰਦੀਪ ਪੁਰੀ ਦਾ ਵੱਡਾ ਬਿਆਨ, ਕਿਹਾ-ਇਸ ਸਮੇਂ ਹੋਣਗੇ ਸਸਤੇ

ਸਕੀਮ ਵਿੱਚ ਪਹਿਲੀ ਵਾਰ ਈ-ਟਰੈਕਟਰਾਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਵੀ ਚੱਲ ਰਹੀ ਹੈ, ਜਿਸ ਲਈ 200 ਕਰੋੜ ਰੁਪਏ ਰੱਖੇ ਜਾਣਗੇ। ਇਲੈਕਟ੍ਰਿਕ ਦੋਪਹੀਆ ਵਾਹਨਾਂ ਲਈ ਸਬਸਿਡੀ ਚਾਰ ਸਾਲਾਂ ਤੱਕ ਜਾਰੀ ਰੱਖਣ ਦੀ ਗੱਲ ਚੱਲ ਰਹੀ ਹੈ ਪਰ ਇਸ ਦੀ ਰਕਮ ਹਰ ਸਾਲ ਘਟ ਹੁੰਦੀ ਜਾਵੇਗੀ। ਪਹਿਲੇ ਸਾਲ ਵਾਹਨ ਦੀ ਬੈਟਰੀ 'ਤੇ 15,000 ਰੁਪਏ ਪ੍ਰਤੀ ਕਿਲੋਵਾਟ ਘੰਟਾ (kWh) ਦੀ ਸਬਸਿਡੀ ਹੋਵੇਗੀ।

ਇਹ ਵੀ ਪੜ੍ਹੋ - ਨਵੇਂ ਸਾਲ ਦਾ ਧਮਾਕਾ : ਇਸ ਬੈਂਕ ਨੇ ਹੋਮ ਲੋਨ ਦੀ ਦਰ ਘਟਾਈ, ਕਾਰ-ਗੋਲਡ ਲੋਨ 'ਤੇ 3 EMI ਦਿੱਤੀ ਛੋਟ

ਟੈਕਸੀ ਵਰਗੇ ਈ-ਫੋਰ-ਵ੍ਹੀਲਰਸ ਲਈ ਸਬਸਿਡੀ ਵੀ ਘਟਦੀ ਰਹੇਗੀ। ਪਹਿਲੇ ਸਾਲ 10,000 ਰੁਪਏ ਪ੍ਰਤੀ ਕਿਲੋਵਾਟ ਘੰਟਾ ਦੀ ਸਬਸਿਡੀ ਹੋਵੇਗੀ, ਜਿਸ ਨੂੰ ਦੂਜੇ ਸਾਲ 8,000 ਰੁਪਏ, ਤੀਜੇ ਸਾਲ 5,000 ਰੁਪਏ ਅਤੇ ਚੌਥੇ ਸਾਲ 3,500 ਰੁਪਏ ਕਰ ਦਿੱਤਾ ਜਾਵੇਗਾ। ਪਹਿਲੇ ਸਾਲ ਹਰੇਕ ਵਾਹਨ 'ਤੇ ਵੱਧ ਤੋਂ ਵੱਧ 1.5 ਲੱਖ ਰੁਪਏ ਦੀ ਸਬਸਿਡੀ ਮਿਲੇਗੀ ਅਤੇ ਚੌਥੇ ਸਾਲ ਇਹ ਘਟ ਕੇ ਸਿਰਫ 65,000 ਰੁਪਏ ਰਹਿ ਜਾਵੇਗੀ। ਇਸੇ ਤਰ੍ਹਾਂ ਦੀ ਵਿਵਸਥਾ ਈ-ਥ੍ਰੀ-ਵ੍ਹੀਲਰਾਂ ਲਈ ਪ੍ਰਸਤਾਵਿਤ ਹੈ, ਜਿਸ ਵਿਚ ਸਬਸਿਡੀ ਪਹਿਲੇ ਸਾਲ 15,000 ਰੁਪਏ ਪ੍ਰਤੀ ਕਿਲੋਵਾਟ ਘੰਟਾ ਹੋਵੇਗੀ ਪਰ ਚੌਥੇ ਸਾਲ ਇਸ ਨੂੰ ਘਟਾ ਕੇ 5,000 ਰੁਪਏ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News