ਸਮੇਂ ਤੋਂ ਪਹਿਲਾਂ ਗਰਮੀ ਵਧਣ ਨਾਲ ਉਤਪਾਦਨ ’ਤੇ ਅਸਰ, ਸਬਜ਼ੀਆਂ ਅਤੇ ਫਲ ਹੋ ਸਕਦੇ ਹਨ ਮਹਿੰਗੇ

03/05/2023 10:55:51 AM

ਨਵੀਂ ਦਿੱਲੀ– ਦੇਸ਼ ’ਚ ਆਉਣ ਵਾਲੇ ਦਿਨਾਂ ’ਚ ਫਲ ਅਤੇ ਸਬਜ਼ੀਆਂ ਦੀ ਕੀਮਤ ’ਚ ਭਾਰੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਸ ਦਾ ਕਾਰਣ ਇਹ ਹੈ ਕਿ ਸਮੇਂ ਤੋਂ ਪਹਿਲਾਂ ਗਰਮੀ ਵਧਣ ਨਾਲ ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ’ਚ 30 ਫੀਸਦੀ ਤੱਕ ਦੀ ਕਮੀ ਆ ਸਕਦੀ ਹੈ। ਫਲਾਂ ਦਾ ਰਾਜਾ ਅੰਬ ’ਤੇ ਵੀ ਹੁਣੇ ਤੋਂ ਹੀ ਇਸ ਦਾ ਅਸਰ ਦਿਖਾਈ ਦੇਣ ਲੱਗਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਅੰਬ ਦੇ ਬੂਰ ਅਤੇ ਫਲਾਂ ’ਚ ਕਾਫੀ ਕਮੀ ਆਈ ਹੈ। ਇਸ ਤਰ੍ਹਾਂ ਸਮੇਂ ਤੋਂ ਪਹਿਲਾਂ ਗਰਮੀ ਵਧਣ ਨਾਲ ਲੀਚੀ, ਨਿੰਬੂ, ਤਰਬੂਜ਼, ਕੇਲੇ ਅਤੇ ਕਾਜੂ ਦੀ ਫਸਲ ਵੀ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਬੇਮੌਸਮੀ ਗਰਮੀ ਕਾਰਣ ਨਾ ਸਿਰਫ ਬੰਦਗੋਭੀ, ਫੁੱਲ ਗੋਭੀ, ਹਰੀਆਂ ਸਬਜ਼ੀਆਂ ਅਤੇ ਟਮਾਟਰ ਦਾ ਆਕਾਰ ਛੋਟਾ ਹੋਵੇਗਾ ਸਗੋਂ ਉਨ੍ਹਾਂ ’ਚ ਪੋਸ਼ਕ ਤੱਤਾਂ ਦੀ ਵੀ ਕਮੀ ਰਹੇਗੀ।

ਇਹ ਵੀ ਪੜ੍ਹੋ-ਕੇਂਦਰ ਕਰਮਚਾਰੀਆਂ ਲਈ ਚੰਗੀ ਖ਼ਬਰ, ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਆਇਆ ਵੱਡਾ ਅਪਡੇਟ
ਬੇਂਗਲੁਰੂ ਸਥਿਤ ਇੰਡੀਅਨ ਇੰਸਟੀਚਿਊਟ ਆਫ ਹਾਰਟੀਕਲਚਰਲ ਰਿਸਰਚ (ਆਈ. ਆਈ. ਐੱਚ. ਆਰ.) ਦੇ ਡਾਇਰੈਕਟਰ ਐੱਸ. ਕੇ. ਸਿੰਘ ਨੇ ਕਿਹਾ ਕਿ ਤਾਪਮਾਨ ’ਚ ਅਚਾਨਕ ਵਾਧੇ ਕਾਰਣ ਦੇਸ਼ ਦੇ ਵੱਖ-ਵੱਖ ਇਲਾਕਿਆਂ ’ਚ ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ’ਚ 10 ਤੋਂ 30 ਫੀਸਦੀ ਤੱਕ ਦੀ ਗਿਰਾਵਟ ਆ ਸਕਦੀ ਹੈ। ਸਮੇਂ ਤੋਂ ਪਹਿਲਾਂ ਗਰਮੀ ਕਾਰਣ ਅੰਬ, ਲੀਚੀ, ਕਿੰਨੂ, ਸੰਤਰੇ, ਕੇਲੇ ਅਤੇ ਅਵਾਕਾਡੋ ਦੀ ਫਸਲ ਪ੍ਰਭਾਵਿਤ ਹੋਈ ਹੈ।

ਇਹ ਵੀ ਪੜ੍ਹੋ-ਫਿਸਲਣ ਤੋਂ ਬਾਅਦ ਅਰਬਪਤੀਆਂ ਦੀ ਸੂਚੀ 'ਚ ਅਡਾਨੀ ਦੀ ਲੰਬੀ ਛਲਾਂਗ, ਹੁਣ ਪਹੁੰਚੇ ਇਸ ਨੰਬਰ 'ਤੇ
40 ਫੀਸਦੀ ਤੱਕ ਘਟ ਸਕਦੈ ਅਲਫਾਂਸੋ ਅੰਬ ਦਾ ਉਤਪਾਦਨ

ਕਿਸਾਨਾਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ ’ਚ ਅਲਫਾਂਸੋ ਅੰਬ ਦਾ ਉਤਪਾਦਨ 40 ਫੀਸਦੀ ਤੱਕ ਘੱਟ ਹੋ ਸਕਦਾ ਹੈ। ਫਸਲ ਵਿਗਿਆਨੀਆਂ ਨੇ ਕਿਹਾ ਕਿ ਤਾਪਮਾਨ ਵਧਣ ਦੇ ਨਾਲ-ਨਾਲ ਵਧੇਰੇ ਹੁੰਮ ਕਾਰਣ ਪੇਸਟ ਅਤੇ ਫੰਗਸ ਦਾ ਖਤਰਾ ਵਧ ਗਿਆ ਹੈ। ਆਮ ਤੌਰ ’ਤੇ ਹੋਲੀ ਦੇ ਨੇੜੇ-ਤੇੜੇ ਤਾਪਮਾਨ ਵਧਣਾ ਸ਼ੁਰੂ ਹੁੰਦਾ ਹੈ ਪਰ ਇਸ ਵਾਰ ਸਰਦੀਆਂ ਖਤਮ ਹੁੰਦੇ ਹੀ ਤਾਪਮਾਨ ’ਚ ਵਾਧਾ ਸ਼ੁਰੂ ਹੋ ਗਿਆ। ਇਸ ਵਾਰ ਹੋਲੀ 8 ਮਾਰਚ ਨੂੰ ਹੈ। ਪਿਛਲੇ ਮਹੀਨੇ ਦੇਸ਼ ’ਚ ਔਸਤ ਤਾਪਮਾਨ 29.5 ਡਿਗਰੀ ਸੈਲਸੀਅਸ ਰਿਹਾ ਜੋ ਇਕ ਰਿਕਾਰਡ ਹੈ।

ਇਹ ਵੀ ਪੜ੍ਹੋ- ਹੋਲੀ 'ਤੇ ਜ਼ਰੂਰ ਕਰੋ ਇਹ ਖ਼ਾਸ ਵਾਸਤੂ ਉਪਾਅ, ਘਰ 'ਚ ਆਉਣਗੀਆਂ ਖੁਸ਼ੀਆਂ
ਅਸਧਾਰਣ ਸਪਲਾਈ
ਮੌਸਮ ਵਿਭਾਗ ਨੇ ਮਾਰਚ ਤੋਂ ਮਈ ਦਰਮਿਆਨ ਦੇਸ਼ ਦੇ ਮੱਧ ਅਤੇ ਉੱਤਰ-ਪੱਛਮੀ ਇਲਾਕਿਆਂ ’ਚ ਲੂ ਚੱਲਣ ਦਾ ਖਦਸ਼ਾ ਪ੍ਰਗਟਾਇਆ ਹੈ। ਗਰਮੀ ਵਧਣ ਕਾਰਣ ਸਬਜ਼ੀ ਸਮੇਂ ਤੋਂ ਪਹਿਲਾਂ ਤਿਆਰ ਹੋ ਰਹੀ ਹੈ। ਇਸ ਨਾਲ ਕੁੱਝ ਸਮੇਂ ਲਈ ਸਬਜ਼ੀਆਂ ਦੀ ਸਪਲਾਈ ਲੋੜ ਨਾਲੋਂ ਵੱਧ ਹੋ ਸਕਦੀ ਹੈ ਪਰ ਬਾਅਦ ’ਚ ਇਸ ’ਚ ਸ਼ਾਰਟੇਜ਼ ਆ ਸਕਦੀ ਹੈ।
ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਨਾਲ ਸਬਜ਼ੀਆਂ ਦੀ ਕੀਮਤ ਵਧ ਸਕਦੀ ਹੈ। ਕੁੱਝ ਇਲਾਕਿਆਂ ’ਚ ਟਮਾਟਰ ਦੀ ਫਸਲ ਸਮੇਂ ਤੋਂ ਪਹਿਲਾਂ ਪਕ ਸਕਦੀ ਹੈ। ਇਸ ਨਾਲ ਕਿਸਾਨ ਸਮੇਂ ਤੋਂ ਪਹਿਲਾਂ ਹੀ ਆਪਣੀ ਫਸਲ ਬਾਜ਼ਾਰ ’ਚ ਲਿਆ ਸਕਦੇ ਹਨ। ਇਸ ਨਾਲ ਕੁੱਝ ਸਮੇਂ ਲਈ ਮਾਰਕੀਟ ’ਚ ਟਮਾਟਰ ਦੀ ਸਪਲਾਈ ਵਧ ਸਕਦੀ ਹੈ ਪਰ ਬਾਅਦ ’ਚ ਉਸ ’ਚ ਕਮੀ ਆ ਸਕਦੀ ਹੈ। ਗੰਗਾ ਕਿਨਾਰੇ ਹੋਣ ਵਾਲੀਆਂ ਸਬਜ਼ੀਆਂ ’ਤੇ ਵੀ ਗਰਮੀ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News