ਅਗਲੇ ਸਾਲ ਕੰਪਨੀਆਂ ਦਾ ਪ੍ਰੀ-ਟੈਕਸ ਪ੍ਰਾਫਿਟ 6 ਫੀਸਦੀ ਵਧੇਗਾ : ਮੂਡੀਜ਼

11/21/2017 11:00:14 AM

ਮੁੰਬਈ—ਕੌਮਾਂਤਰੀ ਰੇਟਿੰਗ ਏਜੰਸੀ ਮੂਡੀਜ਼ ਨੇ ਅੱਜ ਕਿਹਾ ਕਿ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ 7.6 ਫੀਸਦੀ ਰਹਿਣ ਦੀ ਸਥਿਤੀ 'ਚ ਅਗਲੇ ਇਕ ਤੋਂ ਡੇਢ ਸਾਲ 'ਚ ਕੰਪਨੀਆਂ ਦਾ ਪ੍ਰੀ-ਟੈਕਸ ਪ੍ਰਾਫਿਟ 6 ਫੀਸਦੀ ਵਧਣ ਦੀ ਸੰਭਾਵਨਾ ਹੈ। ਅਗਲੇ ਸਾਲ ਆਰਥਕ ਵਾਧੇ 'ਚ ਸੁਧਾਰ ਦੀ ਉਮੀਦ ਦੌਰਾਨ ਮੂਡੀਜ਼ ਨੇ ਪਿਛਲੇ ਹਫਤੇ ਹੀ ਭਾਰਤ ਦੀ ਸਾਵਰੇਨ ਰੇਟਿੰਗ ਨੂੰ ਕਰੀਬ 13 ਸਾਲ ਤੋਂ ਬਾਅਦ ਵਧਾ ਕੇ ਬੀ. ਏ. ਏ.-2 ਕਰ ਦਿੱਤਾ ਸੀ।
ਰੇਟਿੰਗ ਏਜੰਸੀ ਨੇ ਕਿਹਾ ਕਿ 2018 'ਚ ਵਾਧਾ ਦਰ ਮਜ਼ਬੂਤ ਹੋਵੇਗੀ ਕਿਉਂਕਿ 2017 ਦੀ ਸਪਲਾਈ ਲੜੀ ਦੀਆਂ ਰੁਕਾਵਟਾਂ ਜਲਦ ਦੂਰ ਹੋਣਗੀਆਂ। ਮੂਡੀਜ਼ ਨੇ ਕਿਹਾ ਕਿ ਇਨਕਮ ਬਿਹਤਰ ਰਹਿਣ, ਮਜ਼ਬੂਤ ਵਾਧਾ ਦਰ ਅਤੇ ਉਤਪਾਦਨ ਸਮਰਥਾ ਵਧਣ ਨਾਲ ਕੰਪਨੀਆਂ ਦੇ ਕਰਜ਼ੇ ਦੇ ਪਿਛੋਕੜ 'ਚ ਸੁਧਾਰ ਹੋਵੇਗਾ। ਹਾਲਾਂਕਿ ਤੇਲ ਅਤੇ ਗੈਸ, ਦੂਰਸੰਚਾਰ ਤੇ ਇਸਪਾਤ ਵਰਗੇ ਖੇਤਰਾਂ 'ਚ ਏਕੀਕਰਨ ਨਾਲ ਇਨ੍ਹਾਂ ਖੇਤਰਾਂ ਦੇ ਕਰਜ਼ੇ ਦੀ ਸਮਰਥਾ ਪ੍ਰਭਾਵਿਤ ਹੋਵੇਗੀ।


Related News