ਕੋਵਿਡ-19 : ਹੁਣ ਰੇਲਵੇ ਸਟੇਸ਼ਨ ਨੇ ਵੀ ਸ਼ੁਰੂ ਕੀਤੀ ਬੋਰਡਿੰਗ ਪਾਸ ਦੀ ਸੁਵਿਧਾ

06/19/2020 4:17:00 PM

ਨਵੀਂ ਦਿੱਲੀ : ਹਵਾਈ ਅੱਡੇ ਦੀ ਤਰਜ 'ਤੇ ਹੁਣ ਪ੍ਰਯਾਗਰਾਜ ਰੇਲਵੇ ਸਟੇਸ਼ਨ 'ਤੇ ਵੀਰਵਾਰ ਤੋਂ ਬੋਰਡਿੰਗ ਪਾਸ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਬੋਰਡਿੰਗ ਪਾਸ ਦੇ ਬਿਨਾਂ ਯਾਤਰੀਆਂ ਨੂੰ ਰੇਲਵੇ ਸਟੇਸ਼ਨ 'ਤੇ ਪਰਵੇਸ਼ ਨਹੀਂ ਦਿੱਤਾ ਜਾਵੇਗਾ। ਪ੍ਰਯਾਗਰਾਜ ਰੇਲਵੇ ਸਟੇਸ਼ਨ ਉਤਰੀ ਮੱਧ ਰੇਲਵੇ ਦਾ ਪਹਿਲਾ ਅਜਿਹਾ ਸਟੇਸ਼ਨ ਬਣ ਗਿਆ, ਜਿੱਥੇ ਬੋਰਡਿੰਗ ਪਾਸ ਦੀ ਸਹੂਲਤ ਸ਼ੁਰੂ ਕੀਤੀ ਗਈ। ਦਰਅਸਲ ਕੋਰੋਨਾ ਵਾਇਰਸ ਤੋਂ ਬਚਾਅ ਲਈ ਰੇਲਵੇ ਲਗਾਤਾਰ ਵਧੀਆ ਤਕਨੀਕਾਂ ਵਰਤੋਂ ਕਰਕੇ ਯਾਤਰੀਆਂ ਅਤੇ ਰੇਲ ਕਰਮੀਆਂ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ।

ਰੇਲਵੇ ਸਟੇਸ਼ਨ 'ਤੇ ਇਸ ਲਈ 4 ਵੱਖ ਤੋਂ ਕਾਊਂਟਰ ਵੀ ਬਣਾਏ ਗਏ ਹਨ। ਸੀ.ਪੀ.ਆਰ.ਓ. ਅਜਿਤ ਕੁਮਾਰ ਸਿੰਘ ਨੇ ਕਿਹਾ ਕਿ ਸਟੇਸ਼ਨ 'ਤੇ ਪਹੁੰਚਣ ਵਾਲੇ ਯਾਤਰੀਆਂ ਨੂੰ ਪਹਿਲਾਂ 4 ਨਵੇਂ ਚੈਕ-ਇਨ ਕਾਊਂਟਰਾਂ ਦੇ ਨਾਲ ਇਕ ਬੋਰਡਿੰਗ ਹਾਲ ਵਿਚ ਲਿਜਾਇਆ ਜਾਂਦਾ ਹੈ। ਇਹ ਕਾਊਂਟਰ ਪੂਰੀ ਤਰ੍ਹਾਂ ਸੰਪਰਕ ਰਹਿਤ ਹਨ। ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਦੀ ਇਨ੍ਹਾਂ ਕਾਊਟਰਾਂ 'ਤੇ ਜਾਂਚ ਸਟਾਫ ਵੱਲੋਂ ਪੀ.ਐਨ.ਆਰ/ਕਿਊਆਰ ਕੋਡ ਜ਼ਰੀਏ ਟਿਕਟ ਦੀ ਜਾਂਚ ਕੀਤੀ ਜਾਏਗੀ। ਕਾਊਂਟਰ 'ਤੇ ਯਾਤਰੀ ਕੈਮਰੇ ਜ਼ਰੀਏ ਆਪਣੀ ਆਈ.ਡੀ. ਦਿਖਾਉਣਗੇ, ਜੋ ਡਿਊਲ ਡਿਸਪਲੇਅ ਨਾਲ ਯਾਤਰੀ ਅਤੇ ਟਿਕਟ ਜਾਂਚ ਸਟਾਫ ਦੋਵਾਂ ਨੂੰ ਦਿਖਾਈ ਦੇਵੇਗੀ। ਕਿਊਆਰ ਕੋਡ ਸਕੈਨ ਕਰਨ ਦੇ ਬਾਦ ਹੀ ਯਾਤਰੀਆਂ ਨੂੰ ਪਲੇਟਫਾਰਮ 'ਤੇ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਜਾਏਗੀ। ਇਸ ਤੋਂ ਇਲਾਵਾ ਪਲੇਟਫਾਰਮ 'ਤੇ ਐਂਟਰੀ ਤੋਂ ਪਹਿਲਾਂ ਯਾਤਰੀ ਦੀ ਥਰਮਲ ਸਕਰੀਨਿੰਗ ਵੀ ਹੋਵੇਗੀ। ਥਰਮਲ ਸਕਰੀਨਿੰਗ ਵਿਚ ਠੀਕ ਪਾਏ ਜਾਣ 'ਤੇ ਹੀ ਯਾਤਰੀ ਨੂੰ ਪਲੇਟਫਾਰਮ ਦੇ ਅੰਦਰ ਪਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ। ਦੱਸ ਦੇਈਏ ਕਿ ਪ੍ਰ੍ਰਯਾਗਰਾਜ ਰੇਲਵੇ ਸਟੇਸ਼ਨ 'ਤੇ ਕਿਊਆਰ ਕੋਡ ਦੀ ਸੁਵਿਧਾ 1 ਜੂਨ ਤੋਂ ਸ਼ੁਰੂ ਹੈ।


cherry

Content Editor

Related News