ਬਾਰਿਸ਼ ਦੇ ਕਾਰਨ ਇਕ ਵਾਰ ਫਿਰ ਤੋਂ ਮਹਿੰਗਾ ਹੋ ਸਕਦਾ ਹੈ ਆਲੂ

03/06/2020 3:40:55 PM

ਨਵੀਂ ਦਿੱਲੀ—ਆਲੂ ਦੇ ਬਾਜ਼ਾਰ ਰੇਟ ਅਤੇ ਲਾਗਤ 'ਚ ਵੱਡੇ ਅੰਤਰ ਦੇ ਚੱਲਦੇ ਜ਼ਿਆਦਾ ਮੁਨਾਫੇ ਦੀ ਉਮੀਦ ਦਿਖਾਈ ਦੇ ਰਹੀ ਸੀ | ਬੀਤੇ ਕਈ ਸਾਲਾਂ ਨੂੰ ਦੇਖਦੇ ਹੋਏ ਪੈਦਾਵਾਰ ਵੀ ਚੰਗੀ ਹੋਈ ਸੀ ਪਰ 5 ਮਾਰਚ ਨੂੰ ਹੋਈ ਬਾਰਿਸ਼ ਅਤੇ ਗੜ੍ਹੇ ਪੈਣ ਨਾਲ ਕਿਸਾਨਾਂ ਦੇ ਸੁਪਨਿਆਂ 'ਤੇ ਪਾਣੀ ਫਿਰ ਗਿਆ ਹੈ | ਖੇਤਾਂ 'ਚ ਪਾਣੀ ਭਰ ਗਿਆ ਹੈ ਜਿਸ ਦੇ ਚੱਲਦੇ ਆਲੂ ਦੇ ਸੜਨ ਦਾ ਖਤਰਾ ਵਧ ਗਿਆ ਹੈ | ਜੋ ਆਲੂ ਮਹਿੰਗਾ ਨਹੀਂ ਉਹ ਕਾਲਾ ਪੈ ਜਾਵੇਗਾ | ਉਸ ਦੇ ਭਾਅ ਘੱਟ ਹੋ ਜਾਣਗੇ | ਲਾਗਤ ਮਿਲਣੀ ਵੀ ਮੁਸ਼ਕਲ ਹੋ ਗਈ ਹੈ | ਯੂ.ਪੀ. ਅਤੇ ਪੰਜਾਬ 'ਚ ਜ਼ਿਆਦਾ ਨੁਕਸਾਨ ਹੋਣਾ ਦੱਸਿਆ ਜਾ ਰਿਹਾ ਹੈ | 
ਪਾਣੀ 'ਚ ਦੱਬੀਆਂ ਹਨ 30 ਤੋਂ 35 ਕਰੋੜ ਆਲੂ ਦੀਆਂ ਬੋਰੀਆਂ
ਆਲੂ ਉਤਪਾਦਕ ਕਿਸਾਨ ਕਮੇਟੀ ਦੇ ਮਹਾਮੰਤਰੀ ਆਮਿਰ ਨੇ ਦੱਸਿਆ ਕਿ ਯੂ.ਪੀ. 'ਚ 30 ਤੋਂ 35 ਕਰੋੜ ਪੈਕੇਟ ਆਲੂ ਦਾ ਉਤਪਾਦਨ ਹੁੰਦਾ ਹੈ | ਵਰਣਨਯੋਗ ਹੈ ਕਿ ਇਕ ਪੈਕੇਟ ਦਾ ਭਾਰ 50 ਕਿਲੋ ਹੁੰਦਾ ਹੈ | ਇਸ 'ਚੋਂ ਸਭ ਤੋਂ ਜ਼ਿਆਦਾ ਆਲੂ ਦਾ ਉਤਪਾਦਨ ਆਗਰਾ, ਮûਰਾ, ਫਿਰੋਜ਼ਪੁਰ, ਅਲੀਗੜ੍ਹ, ਕਨੌਜ ਅਤੇ ਫਰੂਖਾਬਾਦ 'ਚ ਹੁੰਦਾ ਹੈ | ਇਸ 'ਚੋਂ 25 ਕਰੋੜ ਪੈਕੇਟ ਕੋਲਡ ਸਟੋਰੇਜ਼ 'ਚ ਰੱਖ ਦਿੱਤੇ ਜਾਂਦੇ ਹਨ | ਜੋ ਹੌਲੀ-ਹੌਲੀ ਬਾਜ਼ਾਰ 'ਚ ਸਪਲਾਈ ਹੁੰਦਾ ਹੈ | ਬਾਕੀ ਦਾ 5 ਤੋਂ 10 ਕਰੋੜ ਪੈਕੇਟ ਖੇਤਾਂ ਤੋਂ ਸਿੱਧੇ ਬਾਜ਼ਾਰ 'ਚ ਵੇਚ ਦਿੱਤਾ ਜਾਂਦਾ ਹੈ | 
ਇਸ ਲਈ ਹੋ ਸਕਦਾ ਸੀ ਕਿ 75 ਤੋਂ 125 ਰੁਪਏ ਬੋਰੀ ਦਾ ਮੁਨਾਫਾ 
ਆਮਿਰ ਆਲੂ ਵਾਲਾ ਦੱਸਦੇ ਹਨ ਕਿ ਇਸ ਵਾਰ ਆਲੂ ਦੀ ਫਸਲ ਬਹੁਤ ਚੰਗੀ ਹੋਈ ਸੀ | ਇੰਨਾ ਹੀ ਨਹੀਂ ਲਾਗਤ ਦੇ ਮੁਕਾਬਲੇ ਬਾਜ਼ਾਰ ਦਾ ਰੇਟ ਵੀ ਚੰਗਾ ਚੱਲ ਰਿਹਾ ਹੈ | 50 ਕਿਲੋ ਆਲੂ ਦੀ ਲਾਗਤ ਦੇ ਮੁਕਾਬਲੇ ਬਾਜ਼ਾਰ ਦਾ ਰੇਟ ਵੀ ਚੰਗਾ ਚੱਲ ਰਿਹਾ ਹੈ | 50 ਕਿਲੋ ਆਲੂ ਦੀ ਲਾਗਤ ਇਸ ਵਾਰ 625 ਰੁਪਏ ਆਈ ਸੀ | ਉੱਧਰ ਬਾਜ਼ਾਰ 'ਚ ਆਲੂ ਦੀ ਖਰੀਦ 700 ਤੋਂ 750 ਰੁਪਏ ਪ੍ਰਤੀ 50 ਕਿਲੋ ਬੋਰੀ ਚੱਲ ਰਹੀ ਹੈ | ਇਸ ਤਰ੍ਹਾਂ ਨਾਲ ਹਰ ਇਕ ਬੋਰੀ 'ਤੇ 75 ਤੋਂ 125 ਰੁਪਏ ਬੋਰੀ ਦਾ ਮੁਨਾਫਾ ਹੋਣ ਦੀ ਪੂਰੀ ਉਮੀਦ ਸੀ | ਹੁਣ ਖੇਤਾਂ 'ਚ ਪਾਣੀ ਭਰ ਗਿਆ ਹੈ ਤਾਂ 15 ਦਿਨ ਤੋਂ ਪਹਿਲਾਂ ਜ਼ਮੀਨ 'ਚ ਦੱਬੇ ਆਲੂ ਦਾ ਹਾਲ ਮਿਲਣਾ ਵੀ ਮੁਸ਼ਕਲ ਹੈ | ਲੇਬਰ ਵੀ ਹੋਲੀ ਮਨਾਉਣ ਘਰ ਚਲੀ ਗਈ, ਸੱਚ ਪੁੱਛੋ ਤਾਂ ਹੁਣ ਸਾਡੀ ਕਿਸਮਤ ਜ਼ਮੀਨ 'ਚ ਦੱਬੀ ਹੋਈ ਹੈ | 
 


Aarti dhillon

Content Editor

Related News