ਕਰਜ਼ ਨਹੀਂ ਚੁਕਾਉਣ ਵਾਲੇ ਛੋਟੇ ਕਰਜ਼ਦਾਰਾਂ ਨੂੰ ਰਾਹਤ ਸੰਭਵ : ਸੂਤਰ

Wednesday, Sep 11, 2019 - 03:12 PM (IST)

ਕਰਜ਼ ਨਹੀਂ ਚੁਕਾਉਣ ਵਾਲੇ ਛੋਟੇ ਕਰਜ਼ਦਾਰਾਂ ਨੂੰ ਰਾਹਤ ਸੰਭਵ : ਸੂਤਰ

ਨਵੀਂ ਦਿੱਲੀ—ਜੇਕਰ ਤੁਸੀਂ ਛੋਟੀ ਰਕਮ ਦਾ ਕਰਜ਼ ਲਿਆ ਹੈ ਅਤੇ ਉਸ ਨੂੰ ਚੁਕਾਉਣ 'ਚ ਜੇਕਰ ਕੋਈ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਸਰਕਾਰੀ ਬੈਂਕ ਤੁਹਾਡੇ ਨਾਲ ਨਰਮੀ ਨਾਲ ਪੇਸ਼ ਆ ਸਕਦੇ ਹਨ। ਜਾਣਕਾਰੀ ਮੁਤਾਬਕ ਵਿੱਤੀ ਮੰਤਰਾਲੇ ਨੇ ਇਸ ਬਾਰੇ 'ਚ ਸਰਕਾਰੀ ਬੈਂਕਾਂ ਨੂੰ ਜ਼ਰੂਰੀ ਨਿਰਦੇਸ਼ਕ ਵੀ ਦਿੱਤੇ ਹਨ।
ਵਿੱਤੀ ਮੰਤਰਾਲੇ ਨੇ ਬੈਂਕਾਂ ਨੂੰ ਨਸੀਹਤ ਦਿੱਤੀ ਹੈ ਕਿ ਜੇਕਰ ਛੋਟੇ ਕਰਜ਼ਦਾਰ ਡਿਫਾਲਟ ਕਰਨ ਤਾਂ ਉਨ੍ਹਾਂ ਨੂੰ ਪ੍ਰੇਸ਼ਾਨ ਨਾ ਕਰੋ। ਕਾਰਵਾਈ ਤੋਂ ਪਹਿਲਾਂ ਡਿਫਾਲਟ ਦੀ ਵਜ੍ਹਾ ਸਮਝੋ। ਵਾਜ਼ਿਬ ਕਾਰਨਾਂ ਨਾਲ ਡਿਫਾਲਟ ਹੈ ਤਾਂ ਛੋਟੇ ਕਰਜ਼ਦਾਰਾਂ ਨਾਲ ਨਰਮੀ ਵਰਤੋਂ। ਸੰਪਤੀ ਜ਼ਬਤੀ ਜਾਂ ਨੀਲਾਮੀ ਤੋਂ ਪਹਿਲਾਂ ਦੂਜੇ ਵਿਕਲਪ ਤਲਾਸ਼ਣ ਅਤੇ ਲੋੜ ਪੈਣ 'ਤੇ ਛੋਟੇ ਕਰਜ਼ ਤੁਰੰਤ ਰੀਸਟਰਕਚਰ ਕਰਨ। ਦੱਸ ਦੇਈਏ ਕਿ ਮੰਦੀ ਦੀ ਵਜ੍ਹਾ ਨਾਲ ਛੋਟੇ ਕਾਰੋਬਾਰੀਆਂ ਦਾ ਡਿਫਾਲਟ ਵਧਿਆ ਹੈ। ਡਿਫਾਲਟ ਦੀਆਂ ਵੱਧਦੀਆਂ ਘਟਨਾਵਾਂ ਅਤੇ ਸਰਕਾਰ ਸਾਵਧਾਨ ਹੋ ਗਈ ਹੈ।


author

Aarti dhillon

Content Editor

Related News