ਆਲੂ, ਪਿਆਜ਼ ਅਤੇ ਟਮਾਟਰ ਦੀ ਕੀਮਤ ਵਧਣ ਦੀ ਅਗਾਊਂ ਚਿਤਾਵਨੀ ਦੇਵੇਗਾ ਪੋਰਟਲ

Tuesday, Feb 25, 2020 - 08:11 PM (IST)

ਆਲੂ, ਪਿਆਜ਼ ਅਤੇ ਟਮਾਟਰ ਦੀ ਕੀਮਤ ਵਧਣ ਦੀ ਅਗਾਊਂ ਚਿਤਾਵਨੀ ਦੇਵੇਗਾ ਪੋਰਟਲ

ਨਵੀਂ ਦਿੱਲੀ (ਐੱਨ. ਆਈ.)-ਆਲੂ, ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ਦੇ ਅਾਸਮਾਨ ਛੂਹਣ ਤੋਂ ਪਹਿਲਾਂ ਹੀ ਦਖਲ ਲਈ ਸਰਕਾਰ ਨੂੰ ਸੁਚੇਤ ਕਰਨ ਦੇ ਮਕਸਦ ਨਾਲ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਇਕ ਪੋਰਟਲ ਲਾਂਚ ਕਰੇਗਾ। ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਬੁੱਧਵਾਰ ਨੂੰ ਇਸ ਪੋਰਟਲ ਨੂੰ ਲਾਂਚ ਕਰੇਗੀ। ਇਸ ਦੀ ਸ਼ੁਰੂਆਤ ਮੰਤਰਾਲਾ ਦੇ ‘ਆਪ੍ਰੇਸ਼ਨ ਗ੍ਰੀਨਸ’ ਤਹਿਤ ਕੀਤੀ ਜਾ ਰਹੀ ਹੈ, ਜਿਸ ਦਾ ਮਕਸਦ ਆਲੂ, ਪਿਆਜ਼ ਅਤੇ ਟਮਾਟਰ ਦੀ ‘ਵੈਲਿਊ ਚੇਨ’ ਨੂੰ ਵਿਕਸਿਤ ਕਰਨਾ ਹੈ।

ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਆਲੂ, ਪਿਆਜ਼ ਜਾਂ ਟਮਾਟਰ ਦੇ ਮੁੱਲ ਤੇਜ਼ੀ ਨਾਲ ਵਧਣੇ ਸ਼ੁਰੂ ਹੋਣਗੇ, ਇਹ ਪੋਰਟਲ ਸਰਕਾਰ ਨੂੰ ਦਖਲ ਲਈ ਸੁਚੇਤ ਕਰ ਦੇਵੇਗਾ। ‘ਮਾਰਕੀਟ ਇੰਟੈਲੀਜੈਂਸ’ ਜ਼ਰੀਏ ਜੁਟਾਏ ਗਏ ਅੰਕੜਿਆਂ ਦੇ ਆਧਾਰ ’ਤੇ ਇਹ ਪੋਰਟਲ ਕੰਮ ਕਰੇਗਾ, ਜਿਸ ’ਚ ਬਾਜ਼ਾਰ ’ਚ ਸਬੰਧਤ ਉਤਪਾਦ ਦੀ ਆਮਦ ਬਾਰੇ ਵੀ ਜਾਣਕਾਰੀ ਹੋਵੇਗੀ।


author

Karan Kumar

Content Editor

Related News